ਗੱਲ 1960-61 ਦੀ ਹੈ। ਮੈਂ ਅਜੇ ਗੁਰੂ ਨਾਨਕ ਕਾਲਿਜ ਵਿਚ ਬੀ ਏ ਦੇ ਫਾਈਨਲ ਈਯਰ ਦਾ ਵਿਦਿਆਰਥੀ ਸਾਂ। ਉਹਨਾਂ ਦਿਨਾਂ ਵਿਚ ਸਹਿਕਾਰੀ ਸਭਾਵਾਂ ਬਣਾਉਣ ਨੂੰ ਸਰਕਾਰ ਉਤਸਾਹਿਤ ਕਰ ਰਹੀ ਸੀ। ਡਬਵਾਲੀ ਅਤੇ ਇਸਦੇ ਆਲੇ-ਦੁਆਲੇ ਦੇ ਲੋਕਾਂ ਨੇ ਵੀ ਮਿਲ ਕੇ ਇੱਕ ” cooperative transport company “ਬਣਾ ਲਈ। ਸੌ ਰੁਪਏ ਦੇ ਕੇ ਕੋਈ ਵੀ ਇਸਦਾ ਸ਼ੇਅਰ ਹੋਲ੍ਡਰ ਬਣ ਸਕਦਾ ਸੀ।
ਮੈਂ ਵੀ ਮੈਂਬਰ ਬਣ ਗਿਆ। ਕੰਪਨੀ ਦੇ ਕੰਮ ਕਾਜ ਵਿਚ ਜ਼ਿਆਦਾ ਰੁਚੀ ਲੈਣ ਕਰਕੇ ਮੈਨੂੰ ਕੰਪਨੀ ਦੇ ” ਬੋਰਡ ਆਫ ਡਾਇਰੈਕਟਰਜ਼ ” ਵਿਚ ਚੁਣ ਲਿਆ ਗਿਆ। ਕੰਪਨੀ ਦਾ ਚੇਅਰਮੈਨ ਡਬਵਾਲੀ ਦੇ ਹਾਈ ਸਕੂਲ ਦਾ ਹੈਡਮਾਸਟਰ ਸ੍ਰੀ ਚੰਦਗੀ ਰਾਮ ਜੀ ਸਨ। ਕਰਜ਼ਾ ਲੈ ਕੇ ਕੰਪਨੀ ਨੇ ਦੋ ਟਰੱਕ ਖਰੀਦ ਲਏ।
ਕੁਝ ਸਮਾਂ ਟਰੱਕ ਚੱਲਦੇ ਰਹੇ, ਪਰ ਕਮਾਈ ਜ਼ਿਆਦਾ ਨਾ ਹੋਇਆ ਕਰੇ। ਕਰਜ਼ੇ ਦੀਆਂ ਕਿਸ਼ਤਾਂ ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ