ਕਹਿੰਦੇ ਹੁੰਦੇ ਆ ਕਿ ਜਦੋਂ ਕੋਈ ਪੈਦਾ ਹੁੰਦਾ ਆਪਣੀ ਕਿਸਮਤ ਆਪਣੇ ਨਾਲ ਲੇ ਕੇ ਪੈਦਾ ਹੁੰਦਾ। ਪਰ ਜੋਤੀ ਦੀ ਕਿਸਮਤ ਸ਼ਾਇਦ ਰੱਬ ਲਿਖਣਾ ਹੀ ਭੁੱਲ ਗਿਆ ਸੀ।ਜਦੋਂ ਉਹ ਪੈਦਾ ਹੋਈ ਤਾਂ ਕੁੜੀ ਹੋਣ ਕਾਰਨ ਘਰ ਵਿਚ ਕੋਈ ਖੁਸ਼ੀ ਨੀ ਹੋਈ। ਸਾਰੇ ਇਹ ਹੀ ਕਹਿੰਦੇ ਕੇ ਰੱਬ ਨੇ ਪੱਥਰ ਹੀ ਦੇਤਾ।ਹੌਲੀ ਹੌਲੀ ਜੋਤੀ ਵੱਡੀ ਹੁੰਦੀ ਗਈ।ਜੋਤੀ ਛੇ ਸਾਲ ਦੀ ਹੋ ਗਈ ਪਰ ਉਸਦੇ ਕੋਈ ਵੀ ਹੋਰ ਭੈਣ ਭਰਾ ਨਾ ਹੋਇਆ।ਕਿਉਂ ਕੇ ਉਸਦੀ ਮਾਂ ਦੇ ਦੁਬਾਰਾ ਕੁੜੀ ਹੋਣੀ ਆ ਇਸਦਾ ਪਤਾ ਚਲਦੇ ਹੀ ਉਸ ਨੂੰ ਕੁੱਖ ਚ ਹੀ ਮਰਵਾ ਦਿੱਤਾ ਗਿਆ।ਉਸਤੋ ਬਾਅਦ ਉਸਦੀ ਮਾਂ ਨੂੰ ਪਤਾ ਨੀ ਕੀ ਹੋਇਆ ਓਹ ਬਿਮਾਰ ਰਹਿਣ ਲੱਗ ਗਈ। ਜੋਤੀ 9 ਕ ਸਾਲ ਦੀ ਸੀ ਜਦੋਂ ਉਸਦੀ ਮਾਂ ਉਸਨੂੰ ਛੱਡ ਕੇ ਇਸ ਸੰਸਾਰ ਤੋਂ ਚਲੇ ਗਈ। ਉਸ ਤੋਂ ਬਾਅਦ ਜੋਤੀ ਦੀ ਨਰਕ ਵਾਲੀ ਜ਼ਿੰਦਗੀ ਸੁਰੂ ਹੋ ਗਈ।ਉਸਦੇ ਪਿਤਾ ਦਾ ਦੂਜਾ ਵਿਆਹ ਕਰ ਦਿੱਤਾ ਗਿਆ। ਉਸਦੀ ਮਤਰੇਈ ਮਾਂ ਉਸ ਨਾਲ ਚੰਗਾ ਵਿਵਹਾਰ ਨਾ ਕਰਦੀ।ਓਹ ਉਸਨੂੰ ਚੋਰੀ ਕੁੱਟਦੀ ਵੀ। ਜੋਤੀ ਨੂੰ ਜਿਆਦਾ ਬੁਰਾ ਨਾ ਲਗਦਾ ਕਿਉਂਕਿ ਉਸਨੂੰ ਤਾਂ ਇਹੋ ਜਿਹੇ ਵਿਵਹਾਰ ਦੀ ਆਦਤ ਸੀ।ਉਸਦੀ ਮਤਰੇਈ ਮਾਂ ਨੇ ਮੁੰਡੇ ਨੂੰ ਜਨਮ ਦਿੱਤਾ।ਘਰ ਵਿਚ ਇਕ ਰੌਣਕ ਜਿਹੀ ਆ ਗਈ।ਦਾਦੀ ਵੀ ਆਪਣੇ ਪੋਤੇ ਨੂੰ ਦੇਖ ਕੇ ਫੁਲੀ ਨਾ ਸਮੋਦੀ।ਹੁਣ ਤਾਂ ਜੋਤੀ ਦੀ ਮਤਰੇਈ ਮਾਂ ਉਸਨੂੰ ਸ਼ਰੇਆਮ ਘੂਰਦੀ ,ਮਾਰਦੀ ।ਉਸਨੂੰ ਕੋਈ ਨਾ ਕਹਿੰਦਾ ।ਜੋਤੀ ਦੇ ਭਰਾ ਨੂੰ ਕੋਈ ਥੱਲੇ ਪੈਰ ਨਾ ਲਾਉਣ ਦਿੰਦਾ।ਉਸਦੇ ਭਰਾ ਨੂੰ ਸਹਿਰ ਦੇ ਨਾਮੀ ਸਕੂਲ ਵਿਚ ਲਾਇਆ ਗਿਆ।ਜੋਤੀ ਸਰਕਾਰੀ ਚ ਪੜਦੀ ਸੀ।ਫਿਰ ਵੀ ਜੋਤੀ ਵਧੀਆ ਨੰਬਰ ਲੈ ਕੇ ਪਾਸ ਹੁੰਦੀ।ਜਦੋਂ ਜੋਤੀ ਨੇ ਬਾਰਵੀਂ ਕਲਾਸ ਪਾਸ ਕੀਤੀ ਤਾਂ ਉਸਨੂੰ ਅੱਗੇ ਨਾ ਲਾਇਆ ਗਿਆ।ਸਾਰਿਆ ਨੇ ਇਹੀ ਕਿਹਾ ਕੇ ਕਰਨਾ ਤਾਂ ਵਿਆਹ ਹੀ ਆ ਘਰ ਦੇ ਕੰਮ ਸਿੱਖ।ਜੋਤੀ ਨੂੰ ਹੁਣ ਆਦਤ ਪੈ ਗਈ ਸੀ ਇਹ ਸਭ ਸਹਿਣ ਦੀ।ਉਸਨੇ ਕੋਈ ਸ਼ਕਾਇਤ ਨਾ ਕੀਤੀ ਤੇ ਨਾ ਹੀ ਕੋਈ ਜ਼ਿੱਦ ਅੱਗੇ ਪੜ੍ਹਨ ਦੀ।ਕਦੇ ਕਦੇ ਆਪਣੇ ਨਾਲ ਦੀਆ ਸਹੇਲੀਆ ਨੂੰ ਲੁਕ ਲੁਕ ਕੇ ਕਾਲਜ ਜਾਂਦੀਆ ਦੇਖਦੀ। ਪਰ ਚੁੱਪ ਚਾਪ ਫਿਰ ਕੰਮ ਲੱਗ ਜਾਂਦੀ।ਦੋ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
Raman dhillon
thanks g
jaspreet kaur
soo beautiful and heart touching story
Parveen kaur
Beautiful stry
jaggi sandu
ਸੱਸ ਦਾ ਇੱਕ ☝️ਨਵਾਂ ਰੂਪ ਵਿਖਿਆਂ ਜੀ story vich tanks for the esi story le
Gurdeep singh
great story👌👌👌👌👌👌🙂