ਬਟਾਲੇ ਦੋ ਵਲੈਤੀ ਗਾਵਾਂ ਰੱਖੀਆਂ ਹੁੰਦੀਆਂ ਸਨ
ਕਾਲਜ ਤੋਂ ਆ ਕੇ ਪਹਿਲਾਂ ਪੱਠੇ ਵੱਢਣੇ..ਕੁਤਰਨੇ..ਤੂੜੀ ਵਿਚ ਰਲਾ ਕੇ ਖੁਰਲੀ ਭਰਨੀ..
ਕੁੱਪ ਅੰਦਰੋਂ ਕਈ ਵਾਰ ਸੱਪ ਨਿੱਕਲ ਆਇਆ ਕਰਦਾ..!
ਫੇਰ ਗੋਹਾ ਹਟਾ ਕੇ ਥਾਂ ਸਾਫ ਕਰਨੀ..ਗਰਮੀਆਂ ਨੂੰ ਡੰਗਰ ਨਹਾਉਣੇ ਵੀ ਪਿਆ ਕਰਦੇ..
ਸਾਰੇ ਕੰਮ ਵਿਚ ਦੋ ਕੂ ਘੰਟੇ ਲੱਗ ਜਾਇਆ ਕਰਦੇ!
ਗਿਆਰਵੀਂ ਦਾ ਨਤੀਜਾ ਆਇਆ..
ਮੈਂ ਪਾਸ ਹੋ ਗਿਆ ਤੇ ਗਵਾਂਢੀ ਮਹਾਜਨਾਂ ਦਾ ਮੁੰਡਾ ਫੇਲ ਹੋ ਗਿਆ..
ਸਾਰੇ ਹੈਰਾਨ ਬੀ ਸਾਰਾ ਦਿਨ ਡੰਗਰਾਂ ਨਾਲ ਡੰਗਰ ਹੋਇਆ ਰਹਿੰਦਾ ਜੱਟਾਂ ਦਾ ਮੁੰਡਾ ਪਾਸ ਕਿੱਦਾਂ ਹੋ ਗਿਆ..!
ਮਾਪੇ ਪੁੱਛਾਂ ਦੇਣ ਵਾਲੇ ਕੋਲ ਲੈ ਗਏ..
ਉਸਨੇ ਦੱਸਿਆ ਕੇ ਮੈਂ ਤਾਂ ਪਾਸ ਹੋਇਆ ਕਿਓੰਕੇ ਗਾਵਾਂ ਦੀ ਸੇਵਾ ਕਰਦਾ..!
ਉਸ ਮਗਰੋਂ ਉਸਨੇ ਵੀ ਮੈਥੋਂ ਚੋਰੀ ਗਾਵਾਂ ਨੂੰ ਦੋ ਫੁਲਕੇ ਪਾਉਣੇ ਸ਼ੁਰੂ ਕਰ ਦਿੱਤੇ..
ਨਾਲੇ ਸਿਰ ਤੇ ਹੱਥ ਫੇਰ ਮੰਤਰ ਜਿਹਾ ਪੜ ਦਿਆ ਕਰੇ..!
ਪਰ ਮਾੜੀ ਕਿਸਮਤ..ਅਗਲੀ ਵੇਰ ਫੇਰ ਫੇਲ ਹੋ ਗਿਆ!
ਕੋਲ ਆ ਗਿਆ ਅਖ਼ੇ ਮੈਂ ਤੇ ਸਾਰਾ ਸਾਲ ਸੇਵਾ ਬੜੀ ਕੀਤੀ..ਤਾਂ ਵੀ?
ਮੈਂ ਆਖਿਆ ਕੱਲ ਕਾਲਜੋਂ ਆ ਕੇ ਤਿਆਰ ਰਹੀਂ..ਮੈਂ ਦੱਸਦਾ ਤੈਨੂੰ ਅਸਲੀ ਸੇਵਾ ਕਿੰਦਾਂ ਕਰੀਦੀ ਏ..!
ਦੋ ਕਿਲੋਮੀਟਰ ਦੂਰ ਨੀਵੀਂ ਪੈਲੀ ਵਿਚ ਉੱਗੇ ਸ਼ਟਾਲੇ ਦੇ ਟੱਕ ਤੇ ਜਾ ਦਾਤਰੀ ਫੜਾ ਦਿੱਤੀ..ਆਖਿਆ ਸ਼ੁਰੂ ਹੋ ਜਾ..!
ਗੋਡਿਆਂ ਭਾਰ ਬੈਠਿਆ ਨਾ ਜਾਵੇ..ਥੋੜੇ ਜਿਹੇ ਵੱਢ ਕੇ ਜ਼ੋਰ ਹੋ ਗਿਆ..
ਫੇਰ ਕੋਲ ਵੱਟ ਤੇ ਸੱਪ ਦੀ ਲਾਹੀ ਸਰਕੁੰਝ ਦਿਸ ਪਈ..ਫੇਰ ਪੰਡ ਨਾ ਬਣਾਉਣੀ ਅਤੇ ਮੁੜਕੇ ਚੁੱਕਣੀ ਨਾ ਆਵੇ..
ਮਸੀਂ ਸਿਰ ਤੇ ਚੁਕਾਈ ਤਾਂ ਥੋੜੀ ਦੂਰ ਜਾ ਕੇ ਹੇਠਾਂ ਸਿੱਟ ਦਿੱਤੀ..
ਫੇਰ ਹੱਥ ਨਾਲ ਗੇੜਨ ਵਾਲੇ ਟੋਕੇ ਤੇ ਕੁਤਰਨ ਅੱਗੇ ਲਾਇਆ..
ਦੋ ਕੂ ਗੇੜੇ ਦੇ ਕੇ ਮੁੜਕੋ ਮੁੜਕੀ ਹੋ ਗਿਆ..ਫੇਰ ਆਖਿਆ ਭਾਈ ਇਹ ਹੁੰਦੀ ਏ ਅਸਲ ਸੇਵਾ..!
ਦੱਸਦੇ ਇੱਕ ਵਾਰ ਰੂਸ ਵਿਚ ਅਕਾਲ ਪੈ ਗਿਆ..
ਹਾਕਮ ਜਾਰ ਆਪਣੀ ਧੀ ਨਾਲ ਤੁਰਿਆ ਜਾਵੇ..ਰਾਹ ਵਿਚ ਪੁੱਛਣ ਲੱਗੀ ਡੈਡ ਇਹ ਲੋਕ ਏਨੇ ਮਰੀਅਲ ਜਿਹੇ ਕਿਓਂ ਨੇ..ਆਖਣ ਲੱਗਾ ਬੇਟੀ ਇਹਨਾਂ ਕੋਲ ਖਾਣ ਲਈ ਰੋਟੀ ਨਹੀਂ ਏ..ਆਖਣ ਲੱਗੀ ਜੇ ਰੋਟੀ ਨਹੀਂ ਤੇ ਬਰੈੱਡ ਕਿਓਂ ਨਹੀਂ ਖਾ ਲੈਂਦੇ!
ਮੌਜੂਦਾ ਹਾਲਾਤਾਂ ਤੇ ਇੱਕ ਭਗਤ ਬਹਿਸ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ