ਇਸ ਵਾਰ ਕੈਨੇਡਾ ਚ ਰਿਕਾਰਡ ਤੋੜ ਪੈ ਰਹੀ ਗਰਮੀ ਨੇ ਹਾਹਾਕਾਰ ਮਚਾ ਦਿੱਤੀ। ਸਾਡਾ ਘਰ ਪੁਰਾਣਾ ਹੋਣ ਕਰਕੇ AC ਫਿੱਟ ਨਹੀਂ ਤੇ ਨਾ ਹੀ ਪਹਿਲਾਂ ਕਦੇ ਲੋੜ ਪਈ।ਪੱਖਿਆਂ ਨਾਲ ਈ ਕੰਮ ਚਲ ਜਾਦਾਂ ਰਿਹਾ।ਬੇਟੇ ਨੂੰ ਕੁੱਝ ਜਿਆਦਾ ਗਰਮੀ ਲਗਦੀ ਸੋ ਉਹਨੇ portable AC ਲਈ ਆਪਣੇ ਤੇ ਨਾਲ ਵਾਲੇ ਟਾਊਨਾਂ ਦੇ ਸਾਰੇ ਸਟੋਰਾਂ ਤੋਂ ਪਤਾ ਕੀਤਾ। ਹਰ ਥਾਂ sold out, sold out ਲਿਖਿਆ ਮਿਲਿਆ।
ਪਰਸੋ ਸੈਰ ਕਰਦਿਆਂ ਗੋਰਾ ਜੋੜਾ ਮਿਲਿਆ ਤੇ ਦਸਣ ਲਗੇ ਕਿ “ਅਸੀਂ AC ਖਰੀਦਿਆ ਫਲਾਣੀ ਸ਼ਾਮ ਨੂਂ ਤੇ ਫਿਰ ਸਾਡੀ ਧੀਅ ਵੀ ਲੈਕੇ ਆਈ। ਹੋਰ ਵੀ available ਸਨ।”
ਉਹਨਾ ਦਿਨਾਂ ਚ ਹੀ ਬੇਟਾ ਲਭਦਾ ਰਿਹਾ ਸੀ।
ਕਲ ਮੇਰੀ ਸਹੇਲੀ ਦਾ ਫੋਨ ਆਇਆ ਹਾਲ ਪੁੱਛਣ ਲਈ ਤਾਂ ਮੈਂ ਆਈ ਮੁਸ਼ਕਲ ਵਾਰੇ ਦੱਸਿਆ।ਕੋਲ ਸੁਣਦਾ ਉਹਦਾ ਘਰਵਾਲਾ ਜੋ ਵੱਡਾ bussinessman ਵਿੱਚੇ ਬੋਲ ਪਿਆ।
” ਭੈਣ ਜੀ ! ਮੇਰਾ ਗੋਰਾ ਦੋਸਤ ਇਕ ਵੱਡੇ ਸਟੋਰ ਦਾ ਮਾਲਕ ਦੱਸ ਰਿਹਾ ਸੀ ਕਿ ਬਹੁਤੇ ਇੰਡੀਅਨ ਲੋਕ ਚੀਜਾਂ ਞਰਤ ਕੇ ਫਿਰ ਮੋੜ ਜਾਂਦੇ ਆ।ਸਸਤੀਆਂ ਦਾ ਤਾਂ ਕੋਈ ਨੀ ਪਰ ਮਹਿੰਗੀਆਂ ਨਾਲ ਕੰਪਨੀਆਂ ਨੂੰ ਘਾਟਾ ਪੈਂਦਾ।”
ਇਹ ਸੁਣ ਇਕ ਪੁਰਾਣੀ ਗਲ ਯਾਦ ਆਈ ਜਦੋਂ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ