ਪੱਤਰਕਾਰ ਹਰਬੀਰ ਸਿੰਘ ਭੰਵਰ..
ਕਾਨਵੇਂ ਦੀ ਇੱਕ ਸੁਵੇਰ ਨੂੰ ਅਹਿਮਦੀਆ ਸਮਾਗਮ ਨੂੰ ਕਵਰ ਕਰਨ ਕਾਦੀਆ ਜਾ ਰਹੇ ਸਾਂ..!
ਬਟਾਲਿਓਂ ਥੋੜਾ ਹਟਵੇਂ ਕਾਲ਼ੀਆਂ-ਬਾਮਣੀਆਂ ਪਿੰਡ ਕੋਲ ਗੋਲੀਆਂ ਦੀ ਅਵਾਜ ਸੁਣ ਗੱਡੀ ਓਧਰ ਨੂੰ ਮੋੜ ਲਈ..
ਓਥੇ ਕਮਾਦ ਨੂੰ ਘੇਰਾ ਪਾਈ ਖਲੋਤੀ ਕਿੰਨੀ ਸਾਰੀ ਫੋਰਸ..!
ਘੜੀ ਕੂ ਮਗਰੋਂ ਹੀ ਇੱਕ ਨੌਜੁਆਨ ਦੀ ਮਿਰਤਕ ਦੇਹ ਧੂਹ ਕੇ ਬਾਹਰ ਲਿਆਂਧੀ ਗਈ..
ਇੱਕ ਅਸਾਲਟ ਉਸਦੇ ਕੋਲ ਓਥੇ ਰੱਖ ਦਿੱਤੀ ਗਈ..ਮਗਰੋਂ ਫੋਟੋ ਸੈਸ਼ਨ..ਪੱਤਰਕਾਰ..ਹੋਰ ਵੀ ਕਿੰਨਾ ਕੁਝ!
ਸ਼ਾਮੀਂ ਸਰਕਟ ਹਾਊਸ ਅਮ੍ਰਿਤਸਰ ਪ੍ਰੈਸ ਮਿਲਣੀ ਵੇਲੇ ਬਾਡਰ ਰੇਂਜ ਦੇ ਆਈ.ਜੀ ਦੌਲਤ ਰਾਮ ਭੱਟੀ ਨੂੰ ਆਖਿਆ ਭੱਟੀ ਸਾਬ ਅੱਜ ਇੱਕ ਅਸਲੀ ਮੁਕਾਬਲਾ ਹੁੰਦਾ ਵੇਖਿਆ..
ਅੱਗੋਂ ਹੱਸ ਪਿਆ..ਅਖ਼ੇ ਭਂਵਰ ਸਾਬ ਜੇ ਉਹ ਅਸਲੀ ਸੀ ਤਾਂ ਹੁਣ ਤੱਕ ਹੋਏ ਸਭ ਅਸਲੀ ਹੀ ਨੇ..
ਉਸ ਉਧੋਕੇ ਪਿੰਡ ਦੇ ਚੈਂਚਲ ਸਿੰਘ ਨੂੰ ਤਾਂ ਅਸੀ ਤਿੰਨ ਦਿਨ ਪਹਿਲਾਂ ਹਾਲ ਬਜਾਰ ਤੋਂ ਫੜਿਆ ਸੀ..ਮਕਸਦ ਪੂਰਾ ਹੋ ਗਿਆ ਤਾਂ ਖਾਲੀ ਅਸਾਲਟ ਫੜਾ ਕਮਾਦ ਵਿਚ ਧੱਕ ਦਿੱਤਾ..
ਬਾਕੀ ਸਭ ਕੁਝ ਓਹੀ ਸੀ ਜੋ ਤੁਸੀਂ ਅਸਲ ਸਮਝ ਬੈਠੇ!
ਅੱਜ ਤਿੰਨ ਦਹਾਕਿਆਂ ਮਗਰੋਂ ਵੀ ਕੁਝ ਨਹੀਂ ਬਦਲਿਆ..
ਕਨੂੰਨ,ਅਦਾਲਤਾਂ,ਅਪੀਲਾਂ,ਦਲੀਲਾਂ ਰਾਹ ਬੈਠੇ ਉਸ ਮਗਰਮੱਛ ਵਾਂਙ ਹੋ ਗਈਆਂ ਜਿਹੜਾ ਕੁਝ ਲੋਕਾਂ ਨੂੰ ਤਾਂ ਲੰਗਣ ਦਿੰਦਾ ਪਰ ਬਾਕੀਆਂ ਨੂੰ ਵੇਖਦਿਆਂ ਹੀ ਨਿਗਲ ਜਾਂਦੇ!
ਸੋ ਦੋਸਤੋ ਇਸੇ ਸਿਸਟਮ ਵਿਚ ਹੀ ਵਿਚਰਨਾ ਪੈਣਾ..ਓਦੋਂ ਤੱਕ ਜਦੋਂ ਤੱਕ ਮੌਤ ਨੀ ਆਉਂਦੀ..
ਆਪਣੇ ਕੋਲ ਸਿਰਫ ਦੋ ਰਾਹ ਨੇ..
ਪਹਿਲਾ..ਰੌਲਾ ਪਾ ਕੇ ਬਾਕੀ ਦੁਨੀਆਂ ਨੂੰ ਜਿੰਨਾ ਵੱਧ ਤੋਂ ਵੱਧ ਹੋ ਸਕੇ ਇਸ ਬਾਰੇ ਦੱਸੀਏ ਕੇ ਕੀ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ