ਅਸਲੀਅਤ
ਦੋ ਹਜਾਰ ਦੋ ਦੀ ਗੱਲ ਏ..ਆਪਣੇ ਆਪ ਨੂੰ ਮਹਾਰਾਸ਼ਟਰ ਕਾਡਰ ਦਾ ਆਈ.ਪੀ.ਐੱਸ ਦੱਸਦਾ ਇੱਕ ਆਕਰਸ਼ਿਤ ਮੁੰਡਾ ਹੋਟਲ ਠਹਿਰਿਆ!
ਲੋਕਲ ਪੁਲਸ ਨੇ ਕਿੰਨੀ ਸਾਰੀ ਸਿਕਿਓਰਿਟੀ ਲਾ ਦਿੱਤੀ..ਜਿਥੇ ਵੀ ਜਾਂਦਾ ਸਲਿਊਟ,ਬੱਤੀ ਵਾਲੀਆਂ ਗੱਡੀਆਂ ਅਤੇ ਹੋਰ ਵੀ ਬਹੁਤ ਕੁਝ!
ਮਗਰੋਂ ਇੱਕ ਦਿਨ ਬਿਲ ਲੈਣ ਕਮਰੇ ਵਿਚ ਬੰਦਾ ਭੇਜਿਆ ਤਾਂ ਅੰਦਰ ਇੱਕ ਖਾਲੀ ਅਟੈਚੀ ਅਤੇ ਅੰਗਰੇਜੀ ਦੀਆਂ ਅਖਬਾਰਾਂ ਤੋਂ ਇਲਾਵਾ ਕੁਝ ਵੀ ਨਹੀਂ ਸੀ..ਮਗਰੋਂ ਪਤਾ ਲੱਗਾ ਨਕਲੀ ਵਰਦੀ ਵਾਲਾ ਇਹ ਨਕਲੀ ਪੁਲਸ ਅਫਸਰ ਹੋਰ ਵੀ ਬਹੁਤ ਸਾਰੇ ਚੰਨ ਚਾੜ ਕੇ ਗਿਆ ਸੀ..!
ਇੰਝ ਹੀ ਕਾਫੀ ਅਰਸਾ ਪਹਿਲਾਂ ਕਨੇਡਾ ਤੋਂ ਆਇਆ ਇੱਕ ਨਕਲੀ ਐੱਨ.ਆਰ ਆਈ ਕਿੰਨੀ ਦੇਰ ਤਕ ਪਿੰਡਾਂ ਥਾਵਾਂ ਵਿਚ ਭੋਲੇ ਭਾਲੇ ਲੋਕਾਂ ਨੂੰ ਕੁੜੀਆਂ ਵੇਖਣ ਦੀ ਬਹਾਨੇ ਬੇਵਕੂਫ ਬਣਾਉਂਦਾ ਰਿਹਾ..ਅਖੀਰ ਮੇਂਹਗੀ ਕਾਰ ਕਿਰਾਏ ਦੀ ਨਿਕਲੀ..ਨਾਲ ਲਿਜਾਏ ਜਾਂਦੇ ਮਾਂ ਪਿਓ ਭੂਆ ਫੁੱਫੜ ਕਨੇਡਾ ਦਾ ਐਡਰੈੱਸ ਸਭ ਕੁਝ ਨਕਲੀ ਨਿੱਕਲੇ ਤੇ ਅਖੀਰ ਨੱਕ ਨਾਲ ਲਕੀਰਾਂ ਕੱਢ ਖਲਾਸੀ ਹੋਈ!
ਦੋਸਤੋ ਇਹ ਇੱਕ ਐਸੀ ਮਾਨਸਿਕਤਾ ਏ..ਜਿਹੜੀ ਆਪਣੇ ਸ਼ਿਕਾਰ ਨੂੰ ਵਕਤੀ ਤੌਰ ਤੇ ਮਸ਼ਹੂਰ ਹੋਣ ਅਤੇ ਦੂਜਿਆਂ ਤੋਂ ਵੱਡੇ ਦਿਸਣ ਦੀ ਜੱਦੋ-ਜਹਿਦ ਵਿਚ ਕਿਸੇ ਹੱਦ ਤੱਕ ਵੀ ਲੈ ਜਾਣ ਤੋਂ ਗੁਰੇਜ ਨਹੀਂ ਕਰਦੀ..!
ਕਾਫੀ ਸਾਲ ਪਹਿਲਾਂ ਜਗਾਧਰੀ ਤੋਂ ਗੁਰੂ ਰਾਮਦਾਸ ਦੀ ਨਗਰੀ ਆਉਂਦੇ ਇੱਕ ਆਮ ਜਿਹੇ...
...
ਬਜ਼ੁਰਗ ਸ੍ਰਦਾਰਜੀ ਬਾਰੇ ਇੱਕ ਦਿਨ ਓਹਨਾ ਦੇ ਡਰਾਈਵਰ ਤੋਂ ਪਤਾ ਲੱਗਾ ਕੇ ਜਗਾਧਰੀ,ਨੋਇਡਾ ਫਰੀਦਾਬਾਦ ਅਤੇ ਹੋਰ ਕਿੰਨੀਆਂ ਥਾਵਾਂ ਤੇ ਕਿੰਨੇ ਸਾਰੇ ਕਾਰੋਬਾਰਾਂ ਦੇ ਮਾਲਕ ਹਨ..
ਪੁੱਛਣ ਤੇ ਹੱਸਦੇ ਹੋਏ ਆਖਣ ਲੱਗੇ ਕੇ ਜੇ ਮੈਂ ਆਪਣੇ ਬਾਰੇ ਸਾਰਾ ਕੁਝ ਦੱਸ ਦਿੰਦਾ ਤਾਂ ਪਹਿਲੀ ਗੱਲ ਤੁਹਾਡਾ ਮੇਰੇ ਨਾਲ ਗੱਲ ਕਰਨ ਦਾ ਲਹਿਜਾ ਬਦਲ ਜਾਣਾ ਸੀ ਤੇ ਦੂਜਾ ਜਿਸ ਗੁਰੂ ਦੇ ਦਰਸ਼ਨ ਕਰਨ ਆਇਆ ਹਾਂ ਉਸਦੇ ਹਰ ਵੇਲੇ “ਸਹਿਜ” ਵਿਚ ਰਹਿਣ ਵਾਲੇ ਹੁਕਮ ਦੀ ਹੁਕਮ ਅਦੂਲੀ ਹੋ ਜਾਣੀ ਸੀ..!
ਜੰਗਲੀ ਬਾਂਦਰਾਂ ਤੋਂ ਸਤਾਏ ਹੋਏ ਆਂਧਰਾ ਪ੍ਰਦੇਸ਼ ਦੇ ਇੱਕ ਕਿਰਸਾਨ ਨੇ ਆਪਣੇ ਕੁੱਤੇ ਉੱਤੇ ਸ਼ੇਰ ਦੀ ਖੱਲ ਵਾਲੀਆਂ ਕਿੰਨੀਆਂ ਸਾਰੀਆਂ ਧਾਰੀਆਂ ਵਾਹ ਦਿੱਤੀਆਂ..ਫੋਰਮੁੱਲਾ ਕਾਮਯਾਬ ਰਿਹਾ..ਹੁਣ ਕੋਈ ਬਾਂਦਰ ਡਰਦਾ ਮਾਰਾ ਲਾਗੇ ਨਹੀਂ ਲੱਗਦਾ..
ਪਰ “ਕੰਨਨ” ਨਾਮ ਦਾ ਇਹ ਕੁੱਤਾ ਅੱਜਕੱਲ ਆਪਣੇ ਭਵਿੱਖ ਨੂੰ ਲੈ ਕੇ ਕਾਫੀ ਚਿੰਤਤ ਰਹਿੰਦਾ ਹੈ ਸ਼ਾਇਦ ਸੋਚਦਾ ਹੋਵੇਗਾ ਕੇ ਜਿਸ ਦਿਨ ਬਾਂਦਰਾਂ ਨੂੰ ਮੇਰੀ ਅਸਲੀਅਤ ਪਤਾ ਲੱਗੀ ਪਤਾ ਨਹੀਂ ਕੀ ਹਾਲ ਕਰਨਗੇ!
ਹਰਪ੍ਰੀਤ ਸਿੰਘ ਜਵੰਦਾ
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
Related Posts
ਕਿਸਮਤ ਦਾ ਲਿਖਿਆ ਕੋਈ ਬਦਲ ਨਹੀ ਸਕਦਾ । ਇਹ ਕਹਾਣੀ ਹੈ ਅਜਿਹੇ ਪਿਆਰ ਕਰਨ ਵਾਲਿਆ ਦੀ ਜੋ ਇਕ ਦੂਜੇ ਬਿਨਾ ਇਕ ਪਲ ਨਹੀ ਸੀ ਸਾਰਦੇ । ਪਰ ਕਿਸਮਤ ਨੂ ਕੁਝ ਹੋਰ ਹੀ ਮਨਜੂਰ ਸੀ । ਇਹ ਪਿਆਰ ਇਕ ਅਜਿਹਾ ਇਹਸਾਸ ਹੈ ਜੋ ਦੋ ਦਿਲਾ ਨੂ ਜੌੜਦਾ ਹੈ ,ਅੱਖਾਂ ਖੁਲਦਿਆ ਹੀ Continue Reading »
ਲਾਲਚੀ ਪੁੱਤਰ ਅਚਾਨਕ ਕਿਸੇ ਦੋਸਤ ਵੱਲੇ ਜਾਣ ਦਾ ਸਵੱਬ ਬਣਿਆਂ ਜੋ ਆਪਣੇ ਆਪ ਨੂੰ ਕਾਫੀ ਅਮੀਰ ਅਤੇ ਸਮਝਦਾਰ ਵੀ ਸਮਝਦਾ ਸੀ,ਕੀ ਦੇਖਿਆ ਕਿ ਘਰ ਵੜਦੇ ਹੀ 5/6 ਕੁਤੇ ਪਿੰਜਰੇ ਚੋ ਮੇਰਾ ਸਵਾਗਤ ਭੌਂਕ ਕਿ ਕਰਨ ਲੱਗੇ, ਮੈਨੂੰ ਤੇ ਦੇਖ ਕਿ ਹੀ ਡਰ ਆ ਗਿਆ ਤੇ ਹੈਰਾਨ ਵੀ ਬਹੁਤ ਹੋਇਆ ਕਿ Continue Reading »
ਗਰੀਬੀ ਨਾਮ ਦੀ ਡੈਣ ਮੁੱਖ ਪਾਤਰ – ਰੇਸ਼ਮਾਂ ਉਰਮੀਂ ਕਿਸ਼ਤ – 3 ਲੇਖਕ – ਗੁਰਪ੍ਰੀਤ ਸਿੰਘ ਭੰਬਰ ਪਿਛਲੀ ਕਿਸ਼ਤ ਦਾ ਲਿੰਕ- https://m.facebook.com/story.php?story_fbid=361015662701366&id=100063788046394 3 ਪਿੱਛੇ ਅਸੀਂ ਪੜ ਕੇ ਆਏ ਹਾਂ ਕਿ ਪੈਸੇ ਦੀ ਘਾਟ ਕਾਰਨ ਰੇਸ਼ਮਾਂ ਨੂੰ ਆਪਣਾ ਆਪ ਰਜਿੰਦਰ ਡੋਗਰਾ ਨੂੰ ਵੇਚ ਦੇਣਾ ਪਿਆ। ਪੈਸਾ ਉਸਨੂੰ ਆਪਣੀ ਬੱਚੀ ਉਰਮੀਂ ਦੀ Continue Reading »
ਜਿਵੇਂ ਆਪਾ ਸਭ ਨੂੰ ਪਤਾ ਹੈ ਕਰੋਨਾ ਵਾਇਰਸ ਦੇ ਚਲਦਿਆ ਸਰਕਾਰ ਨੇ ਕੁੱਛ ਦਿਨ ਪਹਿਲਾ ਦੁਕਾਨਾਂ ਖੋਲਣ ਦੇ ਸਮੇਂ ਨੂੰ ਲੈਅ ਕੇ ਤਬਦੀਲੀ ਕੀਤੀ ਸੀ ਤੇ ਦੁਕਾਨਾਂ ਖੋਲਣ ਦਾ ਸਮਾਂ ਸਵੇਰੇ 7 ਤੋ 3 ਕੀਤਾ ਸੀ ਤਾਂ ਕਸਟਮਰ ਵੀ ਓਹਨੇ ਹੀ ਟਾਈਮ ਤੇ ਸਮਾਨ ਖਰੀਦਣ ਲਈ ਘਰੋ ਨਿਕਲਦਾ ਸੀ ਇਹਨਾਂ Continue Reading »
ਮਿੱਟੀ ਦੇ ਜਾਏ ❣❣ ਆਖਰੀ = ਭਾਗ ❣❣ ਇੰਜਣ ਤੇ ਬੋਰ ਨਾਲ ਸਬੰਧਤ ਸਾਰਾ ਸਮਾਨ ਖੇਤਾਂ ਵਿਚ ਪਹੁੰਚ ਚੁੱਕਾ ਸੀ। ਗ੍ਰੰਥੀ ਸਿਘ ਨੇ ਸਿਰਜਣਹਾਰੇ ਨੂੰ ਅਰਾਧ ,ਕਾਰਜ ਰਾਸ ਕਰਨ ਤੇ ਆਸਾਂ ਪੂਰੀਆਂ ਹੋਣ ਦਾ ਅਰਦਾਸਾ ਸੋਧ ਜੈਕਾਰਾ ਛੱਡਿਆ ਤਾਂ ਸਾਰਿਆਂ ਸਤਿ ਸ੍ਰੀ ਅਕਾਲ ਕਹਿ ਫਹਿਤ ਬੁਲਾਈ ਦਿੱਤੀ । ਧਰਤ ਨੂੰ Continue Reading »
ਮਾਂ ਦਾ ਫੋਨ ਆਇਆ। ਕਹਿੰਦੀ, “ਪੁੱਤ! ਦੀਵਾਲੀ ਤੇ ਕੀ ਲੈਣਾ?” ਨਾਲ ਹੀ ਕਹਿੰਦੀ “ਤੇਰੇ ਪਿਓ ਨੇ ਪੰਜੀਰੀ ਤਾਂ ਬਣਾ ਲਈ…ਬਦਾਮ-ਬਦੂਮ ਪਾ ਕੇ।ਕਹਿੰਦੇ ਪਹਿਲਾਂ ਸਕੂਲ ‘ਚ ਮਗ਼ਜ ਖਪਾਈ ਕਰ ਕੇ ਆਉਂਦੀ ਤੇ ਫੇਰ ਘਰੇ ਆਣ ਕੇ ਜਵਾਕਾਂ ਨਾਲ।ਭੋਰਾ ਸਿਰ ਨੂੰ ਤਾਕਤ ਮਿਲਜੂ!” ਇਹ ਸੁਣ, ਮੇਰਾ ਮਨ ਭਰ ਆਇਆ। ਅਜੇ ਵੀ ਮਾਂ-ਪਿਓ Continue Reading »
ਚੇਤਾਵਨੀ – ਇਹ ਇੱਕ ਡਰਾਵਣੀ ਕਹਾਣੀ ਹੈ, ਕਮਜ਼ੋਰ ਦਿਲ ਵਾਲੇ ਨਾ ਪੜ੍ਹਨ .. ਰਾਜੀਵ ਕਲੈਕਟਰ ਦੇ ਮਾ ਪਿਓੁ ਨਾ ਹੋਣ ਕਰਕੇ ਉਸਨੇ ਵਿਆਹ ਇੱਕ ਪੜੀ ਲਿਖੀ ਕੁੜੀ ਨਮਰਤਾ ਨਾਲ ਕਰਵਾਇਆ ਤਾਂ ਜੋ ਉੱਹ ਘੱਰ ਨੂੰ ਸਾਂਭ ਸੱਕੇ. ਨਮਰਤਾ ਦਿੱਲੀ ਚ ਹੀ ਪਲੀ ਸੀ ।ਸੈਂਟਰ ਦੀ ਨੌਕਰੀ ਹੋਣ ਕਰਕੇ ਉਸਦਾ ਤਬਾਦਲਾ Continue Reading »
ਫੌਜ ਵਿਚੋਂ ਰਿਟਾਇਰ ਰਿਸ਼ਤੇਦਾਰ ਦਾ ਫੋਨ ਆਇਆ ..ਆਖਣ ਲੱਗਾ ਸੁਬੇਗ ਸਿੰਘ ਦੀ ਫੋਟੋ ਆਪਣੇ ਫੇਸ ਬੁਕ ਪ੍ਰੋਫ਼ਾਈਲ ਚੋਂ ਕੱਢ ਦੇ ..ਦੇਸ਼ ਦਾ ਬਾਗੀ ਸੀ ਉਹ … ਨਹੀਂ ਤੇ ਮੈਨੂੰ ਮਜਬੂਰਨ ਤੇਰੀ ਫ੍ਰੇਂਡ ਲਿਸਟ ਚੋਂ ਬਾਹਰ ਹੋਣਾ ਪਵੇਗਾ ! ਉਸ ਨੂੰ ਓਸੇ ਵੇਲੇ ਸਦਾ ਲਈ ਅਲਵਿਦਾ ਆਖ ਦਿੱਤਾ ! ਫੇਰ ਸੋਚਿਆ Continue Reading »
Punjabi Graphics
Indian Festivals
Love Stories
Text Generators
Hindi Graphics
English Graphics
Religious
Seasons
Sports
Send Wishes (Punjabi)
Send Wishes (Hindi)
Send Wishes (English)