ਸਾਉਣ ਮਹੀਨੇ ਸੀ।20 ਜੁਲਾਈ ਦਾ ਦਿਨ ਸੀ। ਕਿਸੇ ਕੰਮ ਦੇ ਸਬੰਧ ਵਿੱਚ ਮਾਸੀ ਜੀ ਦੇ ਪਿੰਡ ਮੇਰਾ ਜਾਣਾ ਹੋਇਆ। ਸ਼ਾਮ (4) ਚਾਰ ਕੁ ਵਜੇ ਦਾ ਸਮਾਂ ਸੀ। ਮੈਂ ਬੱਸ ਅੱਡੇ ਤੋਂ ਮਾਸੀ ਜੀ ਦੇ ਘਰ ਜਾ ਰਿਹਾ ਸੀ। ਮੀਂਹ ਪੈਣ ਦੇ ਪੂਰੇ ਅਸਾਰ ਸਨ । ਆਸਮਾਨੀ ਬਿਜਲੀ ਚਮਕ ਰਹੀ ਸੀ । ਮੈਂ ਬੱਸ ਅੱਡੇ ਤੋਂ ਅਜੇ ਥੌੜੀ ਹੀ ਦੂਰ ਆਇਆ ਸੀ। ਦੇਖਦੇ ਹੀ ਦੇਖਦੇ ਮੌਸਮ ਨੇ ਅਚਾਨਕ ਕਰਵਟ ਲਈ ਕਿਣ-ਮਿਣ ਹੋਣ ਲੱਗੀ। ਮੈਂ ਇਹ ਸੋਚਦਿਆਂ ਆਪਣੀ ਚਾਲ ਤੇਜ਼ ਕੀਤੀ ਕਿ ਸਿਆਣੇ ਬਜ਼ੁਰਗ ਕਹਿੰਦੇ ਨੇ ਸਾਉਣ ਦਾ ਬਦਲ ਖਾਲੀ ਨੀ ਜਾਂਦਾ ਮੈਂ ਮਾਸੀ ਜੀ ਦੇ ਘਰ ਤੋਂ ਥੌੜੀ ਹੀ ਦੂਰੀ ਤੇ ਸੀ। ਰੱਬ ਨੇ ਆਪਣਾ ਮਿਜ਼ਾਜ ਬਦਲਿਆ ਤੇ ਮੀਂਹ ਤੇਜ਼ ਹੋ ਗਿਆ। ਮੈਂ ਹੁਣ ਮੀਂਹ ਚ ਭਿੱਜਣ ਦੇ ਡਰ ਤੋਂ ਰਾਸਤੇ ਵਿੱਚ ਹੀ ਰੁਕਣਾ ਮੁਨਾਸਿਫ ਸਮਝਿਆ ਤੇ ਇੱਕ ਘਰ ਦੇ ਅੱਗੋ ਦੀ ਲੰਘਦਾ ਹੋਇਆ ਡਿਉਢੀ ਵਿੱਚ ਜਾ ਰੁਕਿਆ ਤੇ ਮੀਂਹ ਦੇ ਰੁਕਣ ਦਾ ਇੰਤਜ਼ਾਰ ਕਰ ਰਿਹਾ ਸੀ ਪਰ ਮੀਂਹ ਰੁਕਣ ਦਾ ਨਾਂ ਨਹੀਂ ਸੀ ਲੈ ਰਿਹਾ। ਮੈਂ ਡਿਉਢੀ ਵਿੱਚ ਖੜ੍ਹ ਕੇ ਗਲ਼ੀ ਵਿੱਚ ਦੇਖ ਰਿਹਾ ਸੀ ਜਿੱਥੇ ਕੁਝ ਬੱਚੇ ਮੀਂਹ ਵਿੱਚ ਨਹਾ ਰਹੇ ਸਨ ਅਤੇ ਕੁਝ ਲੋਕ ਛੱਤ ਉੱਪਰ ਖੜ ਮੀਂਹ ਦਾ ਅਨੰਦ ਮਾਣ ਰਹੇ ਸਨ। ਅਚਾਨਕ ਇੱਕ ਜ਼ੋਰ ਦੀ ਆਵਾਜ਼ ਆਈ ਤਾਂ ਮੈਂ ਪਿੱਛੇ ਮੁੜ ਕੇ ਦੇਖਿਆ ਇਹ ਬੱਠਲ ਦੀ ਆਵਾਜ਼ ਸੀ ਜੋ ਕਿ ਲੱਕੜ ਦੀ ਨਾਜ਼ੁਕ ਜੀ ਪੌੜੀ ਉੱਪਰ ਖੜ੍ਹੇ ਇੱਕ 13-14 ਸਾਲ ਦੇ ਲੜਕੇ ਹੱਥੋਂ ਛੁੱਟਦਿਆ ਹੋਇਆ ਜ਼ਮੀਨ ਤੇ ਆ ਡਿੱਗਿਆ । ਜੋ ਕਿ ਆਪਣੀ ਮਾਂ ਨਾਲ ਸਿਰਕੀ ਬਾਲਿਆ ਤੇ ਖੜ੍ਹੀ ਚੌ਼ਦੀ ਹੋਈ ਕੱਚੀ ਛੱਤ ਉੱਪਰ ਮਿੱਟੀ ਪਵਾ ਰਿਹਾ । ਪੌੜੀ ਡਿੱਗਣ ਦੇ ਡਰੋਂ ਭੱਜਦਾ ਹੋਇਆ ਮੈਂ ਉਸ ਵੱਲ ਵਧਦੇ ਹੋਏ ,ਕੁਝ ਹੋਰ ਮੱਦਦ ਨਾ ਸਕਣ ਕਰਕੇ ਖੁਦ ਨੂੰ ਬੇਵਸ ਮਹਿਸੂਸ ਕਰਦਿਆ ਪੌੜੀ ਨੂੰ ਸਹਾਰਾ ਦੇਣ ਲੲੀ ਜਾ ਫੜਿਆ ਤੇ ਮੁੜ ਸੋਚੀ ਪਇਆ ਆਪਣੇ ਅਤੀਤ ਵਿੱਚ ਜਾ ਗੁਵਾਚਾ ਮੈਂਨੂੰ ਯਾਦ ਆਇਆ ਕਿ ਕੁਝ ਵਰ੍ਹੇ ਪਹਿਲਾਂ ਪਏ ਸਾੳੁਣ ਦੇ ਇਸ ਮੀਂਹ ਵਿੱਚ ਸਾਡਾ ਘਰ ਡਿੱਗਣ ਤੋਂ ਕੁਝ ਦਿਨ ਪਹਿਲਾਂ ਵਰ੍ਹਦੇ ਮੀਂਹ ਵਿੱਚ ਇੱਕ ਰਾਤ ਜਦ ਮੈਂ ਅਤੇ ਮੇਰੀ ਮਾਂ ਕੱਚੀ ਛੱਤ ਤੇ ਮਿੱਟੀ ਪਾ ਰਹੇ ਸੀ ਅਤੇ ਮੇਰੀ ਵੱਡੀ ਭੈਣ ਵੀ ਸਾਡੀ ਮੱਦਦ ਕਰ ਰਹੀ ਸੀ ਪਰ ਮਿੱਟੀ ਰੁਕਣ ਦਾ ਨਾ ਨਹੀਂ ਰਹੀ ਸੀ ਲੈ ਰਹੀ। ਏਨੇ ਨੂੰ ਉਸੇ ਮਕਾਨ ਦੇ ਅੰਦਰੋਂ ਆਵਾਜ਼ ਤੇ ਮੈਂ ਅਤੀਤ ਦੀਆਂ ਯਾਦਾਂ ਵਿੱਚੋਂ ਵਾਪਸ ਆਇਆ। ” ਮਾਂ ਮਿੱਟੀ ਥੱਲੇ ਡਿੱਗ ਰਹੀ ਹੈ” ਸੁਵਾਤ ਵਿੱਚ ਹੋੲੀ ਰੌਸ਼ਨੀ ਤੋਂ ਮੈਂਨੂੰ ਇੰਝ ਜਾਪਿਆ ਜਿਵੇਂ ਛੱਤ ਵਿੱਚ ਕਈ ਵੱਡੇ-ਵੱਡੇ ਮੋਰੇ ਹੋ ਚੁੱਕੇ ਸਨ ਫਿਰ ਛੱਤ ਉੱਪਰੋਂ ਇੱਕ ਆਵਾਜ਼ ਆਈ ਕੁੜੇ ਰਾਣੀ ਅੰਦਰੋਂ ਕੋਈ ਗੱਟਾ ਪੱਲੀ ਜਾ ਕੋਈ ਪੁਰਾਣੇ ਕੱਪੜੇ ਲੈ ਆ ਐਵੇ ਨੀ ਮਿੱਟੀ ਨੇ ਖੜ੍ਹਨਾ ਕੁਝ ਕੁ ਪਲ ਬਾਦ ਅੰਦਰੋਂ ਇੱਕ 18-19ਸਾਲਾਂ ਦੀ ਕੁੜੀ ਕੁਝ ਗੱਟੇ ,ਪੱਲੀਆਂ ਤੇ ਪੁਰਾਣੇ ਕੱਪੜੇ ਲੈ ਕੇ ਆਈ ਤੇ ਪੌੜੀ ਉੱਪਰ ਖੜ੍ਹੇ ਮਿੱਟੀ ਦੇ ਬੱਠਲ ਫੜਾਉਂਦੇ ਆਪਣੇ ਛੋਟੇ ਭਰਾ ਨੂੰ ਗੱਟੇ ਤੇ ਕੱਪੜੇ ਦਿੱਤੇ। ਉਸ ਛੋਟੇ ਬੱਚੇ ਨੇ ਆਪਣੀ ਮਾਂ ਨੂੰ ਕਿਹਾ” ਲੈ ਮਾਂ ਫੜੀ” ਇੰਨੇ ਨੂੰ ਮੇਰਾ ਫੋਨ ਵਜਿਆ ਮੈਂ ਡਰਦੇ -ਡਰਦੇ ਇੱਕ ਹੱਥ ਨਾਲ ਫੋਨ ਚੁੱਕਿਆ ਜੋ ਕਿ ਮੇਰੇ ਮਾਸੀ ਜੀ ਦੇ ਬੇਟੇ ਦਾ ਸੀ ਉਹ ਪੁੱਛ ਰਿਹਾ ਸੀ” ਹਰਪ੍ਰੀਤ ਕਿੱਥੇ ਕੁ ਪਹੁੰਚਿਆ ” ਤੇ ਫੇਰ ਫੋਨ ਕੱਟ ਗਿਆ। ਨੈੱਟਵਰਕ ਜਾ ਚੁੱਕਾ ਸੀ ਮੈਂ ਡਰਦਾ-ਡਰਦਾ
ਪੌੜੀ ਤੋਂ ਥੌੜੀ ਦੂਰ ਹੁੰਦਿਆਂ ਨੈੱਟਵਰਕ ਖੇਤਰ ਲੱਭਣ ਕੋਸ਼ਿਸ਼ ਕੀਤੀ ਪਰ ਨੈੱਟਵਰਕ ਨਾ ਮਿਲਿਆ।
ਹੁਣ ਮੇਰਾ ਧਿਆਨ ਛੱਤ ਉੱਪਰ ਬੈਠੀ ਔਰਤ ਤੇ ਗਿਆ ਜੋ ਆਸਮਾਨ ਵੱਲ ਦੇਖ ਰਹੀ ਸੀ ਜੋ ਕਿ ਪੌੜੀ ਉੱਪਰ ਖੜ੍ਹੇ ਬੱਚੇ ਦੇ ਕੲੀ ਵਾਰ ਬੁਲਾਉਣ ਤੇ ਕੁਝ ਨਾ ਬੋਲੀ। ਮੈਂਨੂੰ ਇੰਝ ਜਾਪਿਆ ਜਿਵੇਂ ਮੇਰੀ ਮਾਂ ਵਾਰ-ਵਾਰ ਰੱਬ ਅੱਗੇ ਹੱਥ ਜੋੜ ਮੀਂਹ ਰੁਕਣ ਲੲੀ ਬੇਨਤੀ ਕਰ ਰਹੀ ਸੀ । ਫਿਰ ਮੈਂ ਪੌੜੀ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
Harmeet Kaur
ਬਹੁਤ ਵਧੀਆ ਲਿਖਿਆ✍️
ਨਵਨੀਤ ਸਿੰਘ
“ਕਿਸੇ ਦੇ ਘਰ ਚਾਹ ਪਕੌੜੇ
ਕਿਸੇ ਰੱਬ ਅੱਗੇ ਹੱਥ ਜੋੜੇ”
ਸਚੀ ਗੱਲ ਆ ਵੀਰ ਜੀ |
Rekha Rani
ਹਰਪ੍ਰੀਤ ਜੀ ਮੈ ਤੁਹਾਡੀ ਫੈਨ ਹੋ ਚੁੱਕੀ ਹਾ ਤੁਹਾਡੀ ਹਰ ਇੱਕ ਕਹਾਣੀ ਸੱਚੀ ਦਿਲ ਨੂੰ ਛੂਹਣ ਵਾਲੀ ਹੁੰਦੀ ਹੈ
you great writer
Harpreet sandhu
bhuttt vdiaa
jagjit singh
nice story