More Punjabi Kahaniya  Posts
ਅੱਠ ਬੈਂਡਾ ਵਾਲੀ ਕੁੜੀ


ਦੱਸ ਰੱਬ ਚੰਗਾ ਜੀਅ ਦੇ ਦਿੰਦਾ ਤਾਂ ਕੀ ਵਿਗੜਦਾ ਉਹਦਾ…..ਪਹਿਲਾਂ ਸੀ ਤਾਂ ਇੱਕ….ਦੂਜੀ ਹੋਰ ਘੱਲਤੀ….ਕਰਮ ਈ ਮਾੜੇ ਸਾਡੇ ਦਾ…..ਆਪ੍ਰੇਸ਼ਨ ਵਾਰਡ ਦੇ ਮੂਹਰੇ ਬੈਠੀ ਹਰਜੀਤ ਦੀ ਸੱਸ ਮੱਥੇ ਤੇ ਹੱਥ ਧਰੀ ਕੁੜੀ ਜੰਮ ਜਾਣ ਦਾ ਅਫ਼ਸੋਸ ਜ਼ਾਹਿਰ ਕਰ ਰਹੀ ਸੀ……ਇਸ ਦੇ ਉੱਤੇ ਹੀ ਡਾਕਟਰ ਦੇ ਇਹ ਬੋਲ ਵੱਡੇ ਆਪ੍ਰਰੇਸ਼ਨ ਕਰਕੇ ਇਸ ਤੋ ਬਾਅਦ ਜੇ ਦੁਬਾਰਾ ਬੱਚਾ ਪੈਂਦਾ ਕਰਨ ਦੀ ਕੋਸ਼ਸ਼ ਕਰਦੇ ਹੋ ਤਾਂ ਮਾਂ ਦੀ ਜਾਨ ਤੇ ਵੀ ਬਣ ਸਕਦੀ ਹੈ….ਹਰਜੀਤ ਦੀ ਸੱਸ ਦੇ ਸੀਨੇ ਅੱਗ ਲੱਗ ਜਾਂਦੀ ਏ ਤੇ ਹੋਰ ਉੱਚੀ ਉੱਚੀ ਰੋਂਦੀ ਹੋਈ….ਹਾਏ ਉ ਰੱਬਾ ਕਿਹੜੇ ਜਨਮਾਂ ਦਾ ਬਦਲਾ ਲੈਣਾ ਤੂੰ….ਪਰ ਕੋਲ ਖੜਾ ਹਰਜੀਤ ਦਾ ਘਰਵਾਲਾ(ਸੰਦੀਪ) ਮਾਂ ਨੂੰ ਚੁੱਪ ਕਰਵਾਉਦਾ ਹੋਇਆ…ਮਾਂ ਕਿਉ ਰੋਣੀ ਹੈਂ….ਅੱਜ ਕੱਲ ਮੁੰਡਾ ਕੁੜੀ ਸੱਭ ਬਰਾਬਰ ਨੇ……ਪਰ ਪੁਰਾਣੇ ਖਿਆਲਾ ਦੀ ਮਾਂ ਦੀ ਸਮਝ ਤੋ ਬਾਹਰ ਸਨ ਇਹ ਗੱਲਾ…….ਪਰ ਸੰਦੀਪ ਨੂੰ ਕੋਈ ਫ਼ਰਕ ਨਹੀ ਸੀ ਪੈਂਦਾ ਕਿ ਕੁੜੀ ਹੋਵੇ ਜਾਂ ਮੁੰਡਾ…ਤੁਰੰਤ ਜਾ ਕੇ ਆਪ੍ਰੇਸ਼ਨ ਥਿਟੇਰ ਚੋ ਕੁੜੀ ਨੂੰ ਚੁੱਕਦਾ ਏ ਤੇ ਬੱਚੀ ਕੋਲ਼ ਪਈ ਉਹਦੀ ਘਰਵਾਲੀ ਵੀ ਅੱਖਾਂ ਭਰ ਲੈਂਦੀ ਹੈ…..ਪਰ ਸੰਦੀਪ ਉਹਨੂੰ ਡਾਂਟਦਾ ਹੋਇਆ,ਕੀ ਰੋਣ ਧੋਣ ਲਾਇਆ ਤੁਸੀ ਦੋਵਾਂ ਸੱਸ ਨੂੰਹ ਨੇ….ਕੋਈ ਮਰ ਨੀ ਗਿਆ….ਸਗੋ ਨਵਾਂ ਜੀ ਆਇਆ…ਚੁੱਪ ਕਰ ਤੇ ਦੇਖ ਤਾਂ ਸਹੀ ਕੁੜੀ ਨੂੰ……ਅੱਖੀ ਦੇਖ ਭੁੱਖ ਲਹਿੰਦੀ ਏ…..ਮੇਰੇ ਜਿਗਰ ਦਾ ਟੁੱਕੜਾ ਏ…..ਖ਼ਬਰਦਾਰ ਜੇ ਹੁਣ ਕਿਸੇ ਨੇ ਹੰਝੂ ਬਹਾਏ……ਸੰਦੀਪ ਨੇ ਆਪ ਆਪਣੀ ਧੀ ਦਾ ਨਾਂ ਅਰਸ਼ਦੀਪ ਰੱਖਿਆ ਤੇ ਪੂਰੇ ਲਾਡਾਂ ਨਾਲ ਪਾਲਿਆਂ ਤੇ ਉਸਨੂੰ ਚੰਗੇ ਸਕੂਲ ਚ ਪੜਾਇਆ ਲਿਖਾਇਆ,ਚੰਗੇ ਸੰਸਕਾਰ ਦਿੱਤੇ……ਬਾਬਾ ਜੀ ਦੀ ਮੇਹਰ ਸੱਦਕਾ ਸੰਦੀਪ ਦੀਆਂ ਦੋਵੇਂ ਹੀ ਕੁੜੀਆਂ ਬਹੁਤ ਹੋਣਹਾਰ ਤੇ ਸਿਆਣੀਆਂ ਸਨ ਪਰ ਰਿਸ਼ਤੇਦਾਰਾਂ ਦੇ ਆ ਕੇ ਕਦੀ ਕਦਾਈ ਉਨ੍ਹਾਂ ਨੂੰ ਤਾਅਨੇ ਮਾਰਣਾ…..ਅਖੇ ਦੱਸ ਇਹ ਛੋਟੀ ਤਾਂ ਐਂਵੀ ਦੱਦ ਲਾਈ ਰੱਬ ਨੇ ਤਾਨੂੰ,ਕਿੱਥੇ ਸਜ਼ਾ ਦਿੱਤੀ….ਰੱਬ ਮੁੰਡਾ ਦੇ ਦਿੰਦਾ ਤਾਂ ਬੁਢਾਪੇ ਚ ਸਹਾਰਾ ਬਣਦਾ……ਤਾਂ ਸੰਦੀਪ ਜਵਾਬ ਦੇਂਦਾ ਆਖਦਾ,ਚਾਚੀ ਤਾਨੂੰ ਬੜੀ ਫ਼ਿਕਰ ਸਾਡੇ ਬੁਢਾਪੇ ਦੀ…..ਕੁੜੀ ਮੇਰੀ ਅਸੀਂ ਆਪੇ ਪਾਲ ਲਵਾਂਗੇ ਜੇ ਕਦੀ ਤਾਡੇ ਘਰ ਇਹਦੇ ਵਾਸਤੇ ਕੁੱਝ ਮੰਗਣ ਆਏ ਤਾਂ ਤੁਸੀ ਨਾ ਦਿਉ……ਸੁਣ ਕੇ ਚਾਚੀ ਵੀ ਵਾਹੇਗੁਰੂ ਵਾਹੇਗੁਰੂ ਕਰਦੀ ਲੰਘ ਜਾਂਦੀ…ਅਖੇ ਤਾਡੀ ਤਾਂ ਜੁਬਾਨ ਈ ਬਾਹਲੀ ਚੱਲਦੀ….ਚੱਜ ਦੀ ਗੱਲ ਕਹੋ ਤਾਂ ਖਾਣ ਨੂੰ ਪੈਂਦੇ ਨਪੁੱਤਿਆ ਦੇ……ਪੜ੍ਹਨ ਲਿਖਣ ਚ ਹੁਸ਼ਿਆਰ ਅਰਸ਼ ਹਮੇਸ਼ਾਂ ਚੰਗੇ ਨੰਬਰ ਲੈ ਕੇ ਪਾਸ ਹੁੰਦੀ ਤੇ ਹਰ ਗਤੀਵਿਧੀ ਚ ਅੱਗੇ….ਤੇ ਜਿਹੜੀ ਦਾਦੀ ਤੇ ਮਾਂ ਉਹਦੇ ਜਨਮ ਤੇ ਅਫ਼ਸੋਸ ਕਰਦੀਆਂ ਸਨ…ਅੱਜ ਉਹੀ ਤਾਰੀਫ਼ਾ ਕਰਦੀਆਂ ਨਹੀ ਸੀ ਥੱਕਦੀਆ….ਸਾਰੇ ਪਿੰਡ ਚ ਅਰਸ਼ ਅਰਸ਼ ਹੋਈ ਪਈ ਸੀ…..ਸਕੂਲ...

...

ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ



Related Posts

Leave a Reply

Your email address will not be published. Required fields are marked *

One Comment on “ਅੱਠ ਬੈਂਡਾ ਵਾਲੀ ਕੁੜੀ”

  • superb 👌 matched to my life pr baad vich ki hoya ?? ohnu kive d munda milea a v mention kro ek hor khani likh k

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)