ਜਦੋ ਮੇਰੇ ਬੇਟੇ ਦਾ ਫਰੀਦਾਬਾਦ ਦੇ ਇੰਜੀਨੀਅਰਿੰਗ ਕਾਲਜ ਵਾਈ ਐਮ ਸੀ ਏ ਵਿਚ ਦਾਖਲਾ ਹੋਇਆ ਤਾਂ ਉਹਨਾਂ ਨੇ ਸਾਨੂੰ ਕਾਲਜ ਵਿਚ ਬਣੇ ਬੈੰਕ ਵਿੱਚ ਬੇਟੇ ਦਾ ਖਾਤਾ ਖਲਾਉਣ ਦਾ ਆਖਿਆ। ਜੋ ਅਸੀਂ ਖੁਲਵਾ ਦਿੱਤਾ। ਤੇ ਪੰਜ ਸੌ ਰੁਪਏ ਵੀ ਜਮਾਂ ਕਰਵਾ ਦਿੱਤੇ। ਅਗਲੀਆਂ ਫੀਸਾਂ ਤੇ ਖਰਚੇ ਦੇ ਪੈਸੇ ਨਕਦ ਹੀ ਦਿੰਦੇ ਰਹੇ। ਫ਼ਿਰ ਵੀ ਸਕੀਮੀ ਜੁਆਕ ਕੁਝ ਨਾ ਕੁਝ ਰਕਮ ਆਪਣੇ ਖਾਤੇ ਵਿਚ ਜਮਾਂ ਕਰਵਾ ਹੀ ਦਿੰਦਾ। ਉਸ ਸਮੇ ਉਹ ਬੈੰਕ ਆਨਲਾਈਨ ਸੀ ਤੇ ਏ ਟੀ ਐੱਮ ਦੀ ਸਾਹੂਲੀਅਤ ਵੀ ਸੀ। ਡੱਬਵਾਲੀ ਵਿੱਚ ਨਾ ਕੋਈ ਬੈੰਕ ਆਨਲਾਈਨ ਸੀ ਤੇ ਨਾ ਏ ਟੀ ਐਮ ਦੀ ਸਹੂਲਤ ਸੀ। ਹੁਣ ਬੇਟੇ ਨੇ ਆਪਣਾ ਏਟੀਂਐੱਮ ਕਾਰਡ ਬਣਵਾ ਲਿਆ ਸੀ। ਇੱਕ ਦਿਨ ਅਸੀਂ ਮੇਰੀ ਮਾਤਾ ਜੀ ਦਾ ਚੈਕ ਅਪ ਕਰਾਉਣ ਲਈ ਬਠਿੰਡੇ ਗਏ। ਸਾਡੇ ਕੋਲੋਂ ਓਦੋਂ ਐਮਬੈਸਡਰ ਦੀ ਛੋਟੀ ਭੈਣ ਟਾਟਾ ਇੰਡੀਕਾ ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ