ਬਹੁਤ ਕੁਝ ਪੜ੍ਹਿਆ ਸੀ ਕਿ 1978 ਚ ਇੰਝ ਹੁੰਦਾ ਸੀ ਇੰਝ ਹੁੰਦਾ ਸੀ ਪਰ ਅੱਜ ਓਹੀ ਸਮਾਂ ਦੁਬਾਰਾ ਅੱਖਾਂ ਅੱਗੇ ਵੇਖ ਰਹੇ ਹਾਂ….ਤੇ ਜਿਸ ਤਰਾਂ ਨਾਲ ਉਦੋਂ ਸਿੱਖ ਨੌਜਵਾਨਾਂ ਨੂੰ ਸਰਕਾਰਾਂ ਤੰਗ ਕਰਦੀਆਂ ਸੀ…ਉਹਨਾਂ ਦੇ ਸ਼ਿਕਾਰ ਖੇਡਦੀਆਂ ਸੀ…ਓਹੀ ਕੁਛ ਅੱਜ ਹੋ ਰਿਹਾ ਹੈ…
ਨਾ ਉਦੋਂ ਏਨਾ ਦੇ ਹੱਕ ਚ ਮੀਡੀਆ ਬੋਲਦਾ ਸੀ ਤੇ ਨਾ ਅੱਜ ਏਨਾ ਦੇ ਹੱਕ ਚ ਮੀਡੀਆ ਨੇ ਕੋਈ ਪ੍ਰੋਗਰਾਮ ਚਲਾਉਣਾ ਹੈ….ਉਦੋਂ ਵੀ ਏਨਾ ਦੇ ਹੱਕ ਚ ਬੋਲਣ ਵਾਲੇ ਥੋੜੇ ਜਨੇ ਸੀ ਤੇ ਅੱਜ ਵੀ ਏਨਾ ਦੇ ਨਾਲ ਖੜੇ ਹੋਣ ਵਾਲੇ ਲੋਕ ਬਹੁਤ ਘੱਟ ਨੇ….ਜਿਆਦਾ ਜਣੇ ਇਸ ਗੱਲੋਂ ਡਰਦੇ ਨੇ ਕਿ ਇਸ ਵੀਰ ਦੀ ਗੱਲ ਕਰਕੇ ਕਿਤੇ ਅਸੀਂ ਵੀ ਖਾਲਿਸਤਾਨੀ ਨਾ ਸਮਝੇ ਜਾਈਏ….
ਬੜੀ ਅਜੀਬ ਹਾਲਤ ਹੈ…ਜਿਥੇ ਤੁਸੀ ਤਲਵਾਰ ਚੁੱਕੋਗੇ ਤਾਂ ਤੁਹਾਡੇ ਆਪਣੇ ਹੀ ਰੌਲਾ ਪਾਉਣਗੇ ਕਿ ਹਿੰਸਾ ਨਾ ਕਰੋ….ਤੇ ਜੇ ਕੋਈ ਸ਼ਾਂਤੀ ਨਾਲ ਆਪਣੀ ਗੱਲ ਕਰਦਾ ਹੋਇਆ ਫੜ੍ਹ ਲਿਆ ਜਾਵੇ ਉਦੋਂ ਇਹ ਹਿੰਸਾ ਅਹਿੰਸਾ ਦੀ ਗੱਲ ਕਰਨ ਵਾਲੇ ਗੂੰਗੇ ਹੀ ਹੋ ਜਾਂਦੇ ਨੇ…
ਮੈਨੂੰ ਚੰਡੀਗੜ ਚ ਮਿਲੇ ਇਕ ਸਰਦਾਰ ਭਾਈ ਸਾਹਬ ਯਾਦ ਆ ਰਹੇ ਨੇ….ਜਿਹੜੇ ਹਿੰਦੀ ਫ਼ਿਲਮ ਇੰਡਸਟਰੀ ਚ ਕੰਮ ਕਰਦੇ ਨੇ ਤੇ ਉਹ ਆਖਦੇ ਸੀ –
” ਮੈਂ ਕਦੀ ਵੀ ਵੱਖਰੇ ਮੁਲਕ ਦਾ ਹਮਾਇਤੀ ਨਹੀਂ ਰਿਹਾ….ਖਾਲਿਸਤਾਨ ਦੀ ਗੱਲ ਕਰਨੀ ਵੀ ਖਰਾਬ ਸਮਝਦਾ ਹਾਂ ਪਰ ਇਹ ਜੋ ਕੁਛ ਹੋ ਰਿਹਾ ਹੈ…ਜਿਵੇਂ ਜੇਲਾਂ ਚ ਬੰਦ ਸਾਡੇ ਮੁੰਡੇ ਸਜ਼ਾਵਾਂ ਮੁਕਾਉਣ ਦੇ ਬਾਵਜੂਦ ਅੰਦਰ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ