ਸਿਮਰਨਜੀਤ ਸਿੰਘ..ਮੇਰਾ ਦੋਸਤ
ਨੇਵੀ ਭਰਤੀ ਮਗਰੋਂ ਪਹਿਲੀ ਰਿਪੋਰਟਿੰਗ ਵੇਲੇ..ਸੀ.ਸ਼ਰਮਾ ਨਾਮ ਦੇ ਸੀਨੀਅਰ ਅਫਸਰ ਨੇ ਨਾਮ ਪੁੱਛਿਆ..
ਅੱਗੋਂ ਦੱਸਿਆ ਜੀ “ਐਸ.ਜੇ.ਸਿੰਘ”
ਨਾਮ ਮਗਰ “ਸਿੰਘ” ਲੱਗਾ ਵੇਖ ਓਸੇ ਵੇਲੇ ਆਖਣ ਲੱਗਾ ਮਤਲਬ ਬਲੱਡੀ ਅੱਤਵਾਦੀ..!
ਸਿਮਰਨਜੀਤ ਹੱਕਾ ਬੱਕਾ ਰਹਿ ਗਿਆ ਪਰ ਹੋਸ਼-ਓ-ਹਵਾਸ ਕਾਇਮ ਰੱਖਦਿਆਂ ਚੇਤਾਵਨੀ ਦਿੱਤੀ ਕੇ ਸਰ ਤੁਹਾਥੋਂ ਬੇਸ਼ੱਕ ਕਾਫੀ ਜੂਨੀਅਰ ਹਾਂ ਪਰ ਆਪਣੀ ਜੁਬਾਨ ਨੂੰ ਲਗਾਮ ਦੇ ਕੇ ਰੱਖੋ..!
ਨਾਲ ਹੀ ਚਿੱਠੀ ਲਿਖ ਕਮਾਂਡਰ ਨੂੰ ਵੀ ਇਸ ਬਾਰੇ ਦੱਸ ਦਿੱਤਾ..
ਕਮਾਂਡਰ ਨੇ ਇੱਕ ਉਸ ਸਿੱਖ ਅਫਸਰ ਦੀ ਇਨਕੁਆਰੀ ਡਿਊਟੀ ਲਾ ਦਿੱਤੀ ਜਿਹੜਾ ਅੱਤਵਾਦੀ ਆਖਣ ਵਾਲੇ ਦਾ ਬੈਚ ਮੇਟ ਸੀ..ਉਸਨੇ ਸਲਾਹ ਦਿੱਤੀ ਕੇ ਗੱਲ ਆਈ ਗਈ ਕਰ ਦੇਵੇ!
ਪਰ ਇਸ ਵਾਰ ਸੱਟ ਜਮੀਰ ਤੇ ਲੱਗੀ ਹੋਈ ਸੀ..ਰਫ਼ਾ ਦਫ਼ਾ ਕਰਨ ਤੋਂ ਨਾਂਹ ਕਰ ਦਿੱਤੀ..
ਫੇਰ ਇਹ ਮਸਲਾ ਫ਼ਰਨਾਂਡਿਸ ਨਾਮ ਦੇ ਕ੍ਰਿਸਚਿਨ ਅਫਸਰ ਕੋਲ ਭੇਜ ਦਿੱਤਾ ਗਿਆ..ਉਸਨੇ ਪੰਦਰਾਂ ਵੀਹ ਦਿਨਾਂ ਦੀ ਚੰਗੀ ਘੀਸੀ ਕਰਵਾਉਣ ਮਗਰੋਂ ਉਸ ਮੁਤੱਸਬੀ ਕੋਲੋਂ ਪਬਲਿਕ ਤੌਰ ਤੇ ਮੁਆਫੀ ਮੰਗਵਾਈ!
ਦੋਸਤੋ ਅਗਲਾ ਓਨੀ ਦੇਰ ਤੱਕ ਬਦਮਾਸ਼ ਜਿੰਨੀ ਦੇਰ ਤੱਕ ਤੁਸੀਂ ਸ਼ਰੀਫ!
ਦੋਹਰੇ ਕਿਰਦਾਰਾਂ ਦੀ ਗੱਲ..
ਕੇ.ਪੀ.ਐੱਸ.ਗਿੱਲ ਆਪਣੀ ਕਿਤਾਬ ਵਿਚ ਲਿਖਦਾ..
ਸਾਰੇ ਦਿਨ ਦਾ ਥੱਕਿਆ ਚੰਡੀਗੜ ਕੋਠੀ ਅੱਪੜਦਾ ਤਾਂ ਕੋਲ ਹੀ ਕੋਠੀ ਵਿਚੋਂ ਪੰਥ ਰਤਨ ਅਕਸਰ ਹੀ ਕੋਲ ਆ ਜਾਇਆ ਕਰਦਾ..ਫੇਰ ਗੱਲਾਂ ਚਲਦੀਆਂ ਤੇ ਕਦੀ ਕਦੀ ਇੱਕਠਿਆਂ ਖਾਣਾ ਵੀ!
ਨੰਦੇੜ..ਸਿੱਖ ਦੇ ਭੇਸ ਵਿਚ ਆਏ ਜਮਸ਼ੇਰ ਖ਼ਾਨ ਨਾਮ ਦੇ ਪਠਾਣ ਨੇ ਧੋਖੇ ਨਾਲ ਛੁਰਾ ਮਾਰ ਦਿੱਤਾ..
ਘਾਤਕ ਸਾਬਤ ਹੋਇਆ..ਦਸਮ ਪਿਤਾ ਜੋਤਿ ਜੋਤ ਸਮਾਂ ਗਏ..ਜੁਆਬੀ ਹਮਲੇ ਵਿਚ ਜਮਸ਼ੇਰ ਖ਼ਾਨ ਵੀ ਓਸੇ ਵੇਲੇ ਮਾਰਿਆ ਗਿਆ..
ਦਿੱਲੀ ਦਰਬਾਰ ਤੋਂ ਬਹਾਦੁਰ ਸ਼ਾਹ ਨੇ ਕੌਂਮ ਲਈ ਇੱਕ ਸ਼ੋਕ ਸੰਦੇਸ਼ ਭੇਜਿਆ..
ਦੂਜੇ ਪਾਸੇ ਦਿੱਲੀ ਦਰਬਾਰ ਤੋਂ ਇੱਕ ਸ਼ੋਕ ਸੰਦੇਸ਼ ਜਮਸ਼ੇਰ ਖਾਨ ਦੇ ਪਰਿਵਾਰ ਨੂੰ ਵੀ ਭੇਜਿਆ ਗਿਆ!
ਤਿੰਨ ਜੂਨ ਨੂੰ ਸੰਤਾਂ ਦੀ ਆਖਰੀ ਪ੍ਰੈਸ ਕਾਨਫਰੰਸ..
ਨਾਲ ਹੀ ਬੈਠੇ ਬਲਵੰਤ ਸਿੰਘ ਰਾਮੂਵਾਲੀਏ ਨੇ ਛੇ ਜੂਨ ਨੂੰ ਲੌਂਗੋਵਾਲ ਅਤੇ ਟੌਹੜੇ ਦੇ ਆਤਮ ਸਮਰਪਣ ਵੇਲੇ ਫੌਜ ਅਤੇ ਇਹਨਾਂ ਦੋਹਾ ਵਿਚ ਕੜੀ ਦਾ ਕੰਮ ਵੀ ਕੀਤਾ!
ਅੱਧੀ ਮੈਂ ਗਰੀਬ ਜੱਟ ਦੀ..ਅੱਧੀ ਤੇਰੀ ਆਂ ਮੁਲਾਹਜੇਦਾਰਾ..!
ਪੈਂਠ ਦੀ ਜੰਗ ਵੇਲੇ..
ਪੀਰ ਪੰਜਾਲ ਦੀਆਂ ਪਹਾੜੀਆਂ ਵਿਚ ਲੜਦਾ ਹੋਇਆ ਜਰਨਲ ਸੁਬੇਗ ਸਿੰਘ..
ਵਰਦੀ ਗੋਲੀ ਵਿਚ ਤਾਰ ਅੱਪੜ ਗਈ..ਪਿਤਾ ਸ੍ਰ ਭਗਵਾਨ ਸਿੰਘ ਚੜਾਈ ਕਰ ਗਏ..ਛੁੱਟੀ ਮਿਲ ਸਕਦੀ ਸੀ ਪਰ ਫੇਰ ਵੀ ਸੁਨੇਹੇਂ ਵਾਲੀ ਤਾਰ ਬੋਝੇ ਵਿਚ ਪਾ ਕੇ ਫਰੰਟ ਤੇ ਡਟਿਆ ਰਿਹਾ..ਜੰਗ ਮੁੱਕਣ ਮਗਰੋਂ ਜਦੋਂ ਨਾਲਦੇ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ