ਔਕਾਤ!
” ਲਾ ਰਹੇ ਜੇ ਪੈਗ, ਵਿਆਹ ਤਾਂ ਜਬਰਦਸਤ ਏ”, ਉਹ ਬੋਲਿਆ।
“ਪ੍ਰੋਗਰਾਮ ਤਾਂ ਵਾਕਈ ਬਹੁਤ ਵਧੀਆ ਏ, ਆਜੋ ਲਾਈਏ”। ਮੈਂ ਗੋਲ ਮੇਜ ਦੁਆਲੇ ਲੱਗੀ ਖਾਲੀ ਕੁਰਸੀ ਵੱਲ ਇਸ਼ਾਰਾ ਕਰਦਿਆਂ ਕਿਹਾ।
“ਬਾਊ ਜੀ,(ਮੇਰੇ ਛੋਟੇ ਓਹਦੇ ਦਾ ਸਪੇਸ਼ਲ ਨਾਂ ਲੈ ਕੇ) ਸ਼ਰਾਬ ਦੇ ਤਾਂ ਕਦੇ ਨੇੜੇ ਈ ਨੀ ਜਾਂਦਾ, ਮੈਂ “।
ਖਚਰਾ ਜਿਹਾ ਹਾਸਾ ਹੱਸ, ਹੋਲੀ ਜਿਹੀ ਫੇਰ ਬੋਲਿਆ,”ਵਿਆਹ ਚ ਕੋਈ ਚੰਗਾ ‘ਪਟੌਲਾ-ਪਟੂਲਾ’ ਵੇਖਿਆ ਕੇ ਨ੍ਹੀਂ, ਸਾਨੂੰ ਵੀ ਕਰਾ ਦਿਓ ਦਰਸ਼ਨ”?
ਮੈਂ ਉਧਰੋਂ ਆਉਂਦੀ ਇਕ ਕੁੜੀ ਵੱਲ ਇਸ਼ਾਰਾ ਕਰਦਿਆਂ, “ਲੈਕਚਰਾਰ ਸਾਬ੍ਹ, ਕੁੜੀ ਤਾਂ ਉਹ ਗਜਬ ਲੱਗ ਰਹੀ ਏ”।
ਜਨਾਬ ਹੁਰੀਂ ਲਾਲ...
ਹੋ ਗਏ, ” ਬਕਵਾਸ ਬੰਦ ਕਰ ਓਏ, ਮੇਰੀ ਭੈਣ ਏ ਉਹ, ਤੁਹਾਡੀ ਔਕਾਤ ਈ ਇੰਨੀ ਕੁ ਈ ਏ, ਛੋਟੇ ਲੋਕ ,ਤੇਰੇ ਵਰਗੇ ਸ਼ਰਾਬੀਆਂ ਕਰਕੇ, ਸਮਾਜ ਚ ਧੀਆਂ-ਭੈਣਾਂ,,, ,,,,”। ਬੋਲਦਿਆਂ-ਬੋਲਦਿਆਂ ਲੰਘ ਗਿਆ।
ਮੈਂ ਸਾਬ੍ਹ ਨੂੰ ਤੇ ਇਸ ਤਰਾਂ ਦੀ ਸੋਚ ਰੱਖਣ ਵਾਲੇ ਸਾਰਿਆਂ ਨੂੰ ਪੂਰੀ ਮਹਿਫਲ ਚ ਨੰਗਾ ਕਰ ਆਪਣੀ ਔਕਾਤ ਦਿਖਾ ਦਿੱਤੀ ਸੀ।
ਅਸ਼ੋਕ ਸੋਨੀ।9872705078
Access our app on your mobile device for a better experience!