ਦਸਵੀ ਕਲਾਸ ਚ ਪੜਦੇ ਦਾ ਇਕ ਵਾਕਿਆ ਸਾਂਝਾ ਕਰਦਾ ਹਾਂ ,
ਸੰਨ 1995 …
(ਮੈਂ ਕਿਸੇ ਅਧਿਆਪਕ ਦਾ ਜਾ ਕਿਸੇ ਵੀ ਪਿੰਡ ਦੇ ਸੱਜਣ ਦਾ ਨਾਮ ਨਹੀਂ ਲਿਖਾਂਗਾ)
ਦਸਵੀ ਦੀ ਜਮਾਤ ਚ ਮੈਂ ਪੜਦਾ ਸੀ ,
ਪਿੰਡ ਦੇ ਸਰਕਾਰੀ ਸਕੂਲ ਚ , ਪਿੰਡਾਂ ਦਾ ਮਾਹੌਲ ,ਸ਼ਹਿਰਾ ਨਾਲੋਂ ਕਾਫ਼ੀ ਅਲੱਗ ਹੁੰਦਾ ,, ਪਿੰਡਾਂ ਚ ਮਾਸਟਰ , ਭੈਣਜੀਆਂ ਦੀਆਂ ਕੁਰਸੀਆਂ ਚੱਕਣ ਵਾਲੇ ਬੱਚਿਆਂ ਨੂੰ ,ਜਮਾਤ ਚ ਜ਼ਿਆਦਾ ਇੱਜ਼ਤ ਮਿਲਦੀ ਸੀ, ਤੇ ਅਜਿਹੇ ਹੀ ਇਕ ਦੋ ਬੱਚਿਆਂ ਨੂੰ ਜਮਾਤ ਦੇ ਮਨੀਟਰ ਬਣਾਇਆ ਜਾਂਦਾ ਸੀ, ਤੇ ਇਹ ਵੀ ਲਾਜ਼ਮੀ ਆ ਕਿ ਮਨੀਟਰ ਹੁਸ਼ਿਆਰ ਹੀ ਹੁੰਦੇ ਸੀ ,,
ਮਾਸਟਰਾਂ ਭੈਣਜੀਆਂ ਵਾਸਤੇ ਸਾਂਗ , ਲੱਸੀ ਜਾਂ ਕੋਈ ਹੋਰ ਸਬਜ਼ੀ ਲੈ ਕੇ ਆਉਣ ਵਾਲੇ ਬੱਚੇ ਨੂੰ , ਜ਼ਿਆਦਾ ਤਬੱਜੋ ਦਿੱਤੀ ਜਾਂਦੀ ਸੀ , ਇਹ ਗੱਲ ਆ 1994-95 ਦੀ ,,
ਹੁਣ ਆਉਣੇ ਆ ਆਪਾਂ ਅਸਲ ਗੱਲ ਤੇ , ਅਸਲ ਮੁੱਦੇ ਤੇ ,,,
ਹਾਈ ਸਕੂਲ ਦੀ ਪੜਾਈ , ਪਿੰਡ ਦੇ ਹਾਈ ਸਕੂਲ ਚ , 1990 ਤੋਂ 1995,,
ਸਾਡੀ ਦਸਵੀ ਦੀ ਜਮਾਤ ਲੱਗੀ ਹੋਈ ਸੀ , ਇਕ ਅਧਿਆਪਕ ਪੜਾ ਰਿਹਾ ਸੀ , ਪੰਜਾਬੀ ,,,,
ਉਹਨਾ ਸਮਿਆਂ ਚ ਪਿੰਡ ਦੇ ਜ਼ਿਆਦਾ ਪੜੇ ਲਿਖੇ ਲੋਕ , ਜਾ ਰਟਾਇਰ ਹੋਏ ਵੀ ਸੀਨੀਅਰ ਬਜ਼ੁਰਗ ਇਕ ਦੋ ਮਹੀਨੇ ਬਾਅਦ ਸਕੂਲ ਚ ਗੇੜਾ ਮਾਰਦੇ ਹੁੰਦੇ ਸੀ , ਬੱਚਿਆਂ ਨੂੰ ਮਿਲਦੇ , ਉਹਨਾਂ ਦੀਆਂ ਕਿਤਾਬਾਂ ਕਾਪੀਆ ਚੈਕ ਕਰਦੇ , ਫਿਰ ਉਹਨਾਂ ਦਾ ਸਿਲੇਬਸ ਵੀ ਚੈਕ ਕਰਦੇ ਸਨ , ਦੇਖਦੇ ਸਨ ਕਿ ਸਾਡੇ ਬੱਚਿਆਂ ਨੂੰ ਪੜਾਇਆ ਕੀ ਜਾ ਰਿਹਾ ਹੈ ,, ,,
ਤੇ ਜੋ ਵੀ ਅਧਿਆਪਕ ਚ ਕੋਈ ਕਮੀਂ ਲੱਗਦੀ ਸੀ ,ਜਾ ਕਿਤਾਬਾਂ ਦੇ ਸਿਲੇਬਸ ਚ ਤਾਂ ਸਕੂਲ ਦੇ ਮੁੱਖ ਅਧਿਆਪਕ ਤੇ ਪੰਚਾਇਤ ਨੂੰ ਸੂਚਿਤ ਕੀਤਾ ਜਾਂਦਾ ਸੀ , ਤਾਂ ਕਿ ਸਿਸਟਮ ਤੇ ਨਿਗਾ ਰੱਖੀ ਜਾਵੇ ,,
ਸਾਡੀ ਕਲਾਸ ਲੱਗੀ ਹੋਈ ਸੀ , ਦਸਵੀ ਦੀ ,,
ਸਿੰਘ ਸਾਹਿਬ (ਪਿੰਡ ਤੋਂ ਹੀ ਸੀਨੀਅਰ ਪੜੇ ਲਿਖੇ ਬਜ਼ੁਰਗ ) ਆਏ ਤੇ ਸਾਡੇ ਅਧਿਆਪਕ ਤੋਂ ਆਗਿਆ ਲਈ ਕਿ ਮੈਂ ਬੱਚਿਆਂ ਦਾ ਕੁਝ ਸਮਾਂ ਲੈਣਾ ,,...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ