(ਨਵਕਿਰਠ ਹਨੀ)
“ਔਰਤ ਬਨਾਮ ਬਾਜ਼ਾਰ ਅਤੇ ਮਰਦ ”
“8 ਮਾਰਚ “ਹਰ ਸਾਲ ਦੀ ਤਰ੍ਹਾਂ “ਅੰਤਰ-ਰਾਸ਼ਟਰੀ ਮਹਿਲਾ ਦਿਵਸ “ਵਜੋਂ ਮਨਾ ਰਹੇ ਹਾਂ। ਚੰਗਾ ਲੱਗਦਾ ਹੈ, ਸੋਹਣਾ ਲੱਗਦਾ ਹੈ , ਸੋਹਣੇ ਵਿਚਾਰ ਮਿਲਦੇ ਹਨ , ਸਿੱਖਣ ਨੂੰ ਮਿਲਦਾ ਹੈ, ਹੌਸਲਾ ਮਿਲਦਾ ਹੈ , ‘ਜਾਗ੍ਰਿਤੀ’ ਆਉਂਦੀ ਹੈ ਅਤੇ ਅਸੀਂ ਸੋਚ ਨੂੰ 2 ਕਦਮ ਜਾਂ ਕਈ ਕਦਮ ਅੱਗੇ ਲੈ ਕੇ ਜਾਂਦੇ ਹਾਂ ।
ਔਰਤਾਂ ‘ਦੂਜੇ ਦਰਜੇ ਦੀਆਂ ਨਾਗਰਿਕ ‘ਜਾਂ ‘second -sex’ ਨਾ ਹੋ ਕੇ ਸੰਵਿਧਾਨਿਕ ਤੌਰ ਉੱਤੇ ਬਰਾਬਰ ਦੀਆਂ ਨਾਗਰਿਕ ਬਣ ਚੁੱਕੀਆਂ ਹਨ । ਹੱਕ ਸਾਂਝੇ, ਫਰਜ਼ ਸਾਂਝੇ , ਤਰੱਕੀਆਂ ਸਾਂਝੀਆਂ ਅਤੇ ਹੋਰ ਬਹੁਤ ਕੁਝ ਬਰਾਬਰੀ ਦੇ ਅਧਿਕਾਰ ਨਾਲ ਔਰਤ-ਮਰਦ ਮਾਣ, ਹੰਢਾ ਅਤੇ ਜਿਓਂ ਰਹੇ ਹਨ।
ਬਹੁਤ ਸਾਲਾਂ ਤੋਂ ਬਲਕਿ ਪਿਛਲੀ ਸਦੀ ਦੇ ਵੇਰਵਿਆਂ ਤੋਂ ਪੜ੍ਹ-ਸੁਣ ਰਹੇ ਹਾਂ “ਔਰਤ ਹੁਣ ਘਰ ਦੀ ਚਾਰ ਦੀਵਾਰੀ ਤੱਕ ਸੀਮਿਤ ਨਹੀਂ ਰਹੀ। ਉਹ ਮਰਦ ਦੇ ਮੋਢੇ ਨਾਲ ਮੋਢਾ ਜੋੜ ਕੇ ਕੰਮ ਕਰ ਰਹੀ ਹੈ, ਇਥੋਂ ਤੱਕ ਕਿ ਕਈ ਖੇਤਰਾਂ ਵਿੱਚ ਅੱਗੇ ਵਧ ਕੇ ਨਾਮਣਾ ਖੱਟ ਰਹੀ ਹੈ ।”
ਇਹ ਸਤਰਾਂ, ਇਹ ਵਿਚਾਰ ਸਕੂਲ ਦੇ ਦਿਨਾਂ ਦੇ ਲੇਖਾਂ ਤੋਂ ਲੈ ਕੇ ਅੱਜ ਤੱਕ ਦੇ ਨਿੱਕੇ -ਵੱਡੇ ਮੰਚਾਂ ਉੱਤੇ ਆਮ ਹੀ ਸੁਣੇ ਜਾ ਸਕਦੇ ਹਨ।
ਪਰ ਕੁਝ ਸਵਾਲ ਫਿਰ ਵੀ ਪ੍ਰਗਟ ਹੋ ਜਾਂਦੇ ਹਨ।
“ਕੀ ਸਾਡੇ ਸਮਾਜ ਨੇ, ਖਾਸ ਤੌਰ ਉੱਤੇ ਭਾਰਤੀ ਸਮਾਜ ਨੇ, ਸਾਨੂੰ ਔਰਤਾਂ ਨੂੰ ਅਸਲ ਵਿੱਚ ਬਰਾਬਰ ਮੰਨ ਲਿਆ ਹੈ ?”
ਇਸ ਵਿਸ਼ੇ ਉੱਤੇ ਬਹੁਤ ਕੁਝ ਸਾਂਝਾ ਕੀਤਾ ਜਾ ਸਕਦਾ ਹੈ, ਪਰ ਮੁੱਖ ਸਵਾਲ/ਵਿਚਾਰ ਇਸ ਪੋਸਟ ਦੇ ਸਿਰਲੇਖ ਨਾਲ ਸਬੰਧਿਤ ਹੈ ਕਿ ” ਬਾਜ਼ਾਰ ਵਿੱਚ ਕੰਮ ਕਰ ਰਹੀ ਔਰਤ ਨੂੰ ਸਾਡੇ ਸਮਾਜ ਦਾ ਬਹੁ ਗਿਣਤੀ ਭਾਰਤੀ ਮਰਦ ਕਿਵੇ ਦੇਖਦਾ ਹੈ ?”
(ਇੱਥੇ ‘ਬਹੁ ਗਿਣਤੀ ‘ਸ਼ਬਦ ਨੂੰ ਧਿਆਨ ਵਿੱਚ ਰੱਖਿਆ ਜਾਵੇ, ਇਹ ਸਵਾਲ ‘ਸਭ’ ਉੱਤੇ ਲਾਗੂ ਨਹੀਂ ਹੁੰਦਾ )
ਮਨੁੱਖ ਜੰਗਲਾਂ ਤੋਂ, ਕਬੀਲਿਆਂ ਤੋਂ ਘਰਾਂ ਤੱਕ ਆਇਆ ਅਤੇ ਫਿਰ ਘਰ ਤੋਂ ਬਾਅਦ ‘ਬਾਜ਼ਾਰ’ ਹੋਂਦ ਵਿੱਚ ਆਇਆ ।
ਮਰਦ ਬਾਹਰਲੇ ਕੰਮ ਸੰਭਾਲਦਾ ਬਾਜ਼ਾਰ ਨਾਲ ਜੁੜੇ ਕੰਮ ਕਰਦਾ ਹੋਇਆ, ਇਸ ਖਰੀਦੋ -ਫਰੋਖਤ ਅਤੇ ਵਪਾਰ ਦੀ ਦੁਨੀਆ ਨਾਲ ਇੱਕ- ਮਿੱਕ ਪਹਿਲਾਂ ਹੋ ਗਿਆ ,ਪਰ ਔਰਤ ਦਾ ਦਖਲ ਬਾਜ਼ਾਰ ਵਿਚ ਅਤੇ ਕੰਮ -ਕਾਜੀ ਸੰਸਥਾਵਾਂ ਵਿੱਚ ਬਾਅਦ ਵਿੱਚ ਹੁੰਦਾ ਹੈ ।
ਔਰਤ ਦੇ ਇਸ ਦਾਖਲੇ ਤੋ ਪਹਿਲਾਂ ਹੀ ਬਾਜ਼ਾਰ ਦੇ ਨੇਮ ਨਿਰਧਾਰਿਤ ਹੋ ਚੁੱਕੇ ਸਨ। ਸ਼ਾਇਦ ਸਿੱਧੇ -ਅਸਿੱਧੇ ਤੌਰ ਉੱਤੇ ਮਰਦ ਲਈ
ਬਾਜ਼ਾਰ ਵਿਚ ਮੌਜੂਦ ਹਰ ਵਸਤ ਪੈਸੇ ਨਾਲ ਸਬੰਧਿਤ ਹੋਣ ਕਰਕੇ , ਖਰੀਦੋ ਫਰੋਖਤ , ਫਾਇਦਾ , ਨੁਕਸਾਨ , ਜਾਂਚਣ ਪਰਖਣ ਦੀ ਹੀ ਬਣ ਗਈ ਹੋਵੇ, ਅਤੇ ਜਦੋਂ ਔਰਤ ਨੇ ਘਰ ਤੋਂ ਬਾਹਰ ਕਦਮ ਰੱਖਿਆ ਅਤੇ ਬਾਹਰ ‘ਬਾਜ਼ਾਰ’ ਹੋਣ ਕਰ ਕੇ ,ਉਹ ਵੀ ਇੱਕ ਵਸਤੂ ਵਾਂਗ ਦੇਖੀ ਅਤੇ ਪਰਖੀ ਜਾਣ ਲੱਗੀ । ਸ਼ਾਇਦ ਇਸੇ ਕਰ ਕੇ ਅੱਜ ਤੀਕਰ ਵੀ ਘਰੇਲੂ ਔਰਤਾਂ ਨਲਈ ਸ਼ਰੀਫ ਅਤੇ ਕਾਮ ਕਾਜੀ ਔਰਤਾਂ ਲਈ ਘਟੀਆ ਸ਼ਬਦ ਵਰਤੇ ਜਾਂਦੇ ਹਨ।
ਸਾਨੂੰ ਕੰਮ ਕਾਜੀ ਔਰਤਾਂ ਨੂੰ ਹਾਲੇ ਤੱਕ ਵੀ ਉਪਲਭਧ (available) ਵਾਲੀਆਂ ਨਜ਼ਰਾਂ ਨਾਲ ਦੇਖਿਆ ਜਾਂਦਾ ਹੈ । 2 ਮਰਦਾਂ ਵਿਚਕਾਰ ਵਟਾਂਦਰੇ ਦੌਰਾਨ ਸਿਰਫ ਵਸਤਾਂ ਜਾਂ ਸਹੂਲਤਾਂ ਦਾ ਆਦਾਨ ਪ੍ਰਦਾਨ ਹੁੰਦਾ ਹੈ, ਪਰ ਜਿੱਥੇ service provider (ਸਹੂਲਤ ਪ੍ਰਦਾਨ ਕਰਤਾ )ਜਾਂ ਡੀਲਰ, ਵਿਕਰੇਤਾ ਆਦਿ ਇਕ ਔਰਤ ਹੁੰਦੀ ਹੈ ਤਾਂ ਕਾਫੀ ਮਰਦਾਂ ਦਾ ਨਜ਼ਰੀਆ ਕੁਝ ਬਦਲ ਜਾਂਦਾ ਹੈ ।
ਇਸ ਨੂੰ ਇਕ ਉਦਾਹਰਣ ਦੇ ਤੌਰ ਤੇ ਸਮਝ ਕੇ ਦੇਖਦੇ ਹਾਂ ।
ਕਿਸੇ ਵੀ ਦੁਕਾਨ ਤੋਂ 100 ਰੁਪਏ ਦੀ ਕਰੀਮ ਖਰੀਦਣ ਜਾਂ ਕਿਸੇ ਰੈਸਟੋਰੈਂਟ ਵਿੱਚ coke ਦਾ ਆਰਡਰ ਦੇਣ ਵੇਲੇ , ਜੇਕਰ male salesperson ਜਾਂ waiter (ਕ੍ਰਮਵਾਰ) ਹੁੰਦਾ ਹੈ , ਤਾਂ ਸਿਰਫ ਕਰੀਮ ਲੈ ਕੇ ਨੋਟ ਫੜਾ ਕੇ ਅਤੇ ਦੂਸਰੇ ਕੇਸ ਵਿੱਚ coke ਲੈ ਕੇ ਅਤੇ ਪੈਸੇ ਦਾ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ