ਇੰਦਰ ਪਾਲ ਸਿੰਘ ਪਟਿਆਲਾ
ਔਰਤ ਦਿਵਸ
ਉਸ ਔਰਤ ਦਿਵਸ ਦੇ ਮੌਕੇ ਤੇ ਹੋਣ ਵਾਲੇ ਪ੍ਰੋਗਰਾਮ ਵਿੱਚ ਮੈਨੂੰ ਵੀ ਸ਼ਾਮਲ ਹੋਣ ਦਾ ਸੱਦਾ ਮਿਲਿਆ। ਮੁੱਖ ਮਹਿਮਾਨ ਦੇ ਤੌਰ ਤੇ ਵੀ ਇੱਕ ਔਰਤ ਨੂੰ ਹੀ ਸਟੇਜ ਤੇ ਹੋਰ ਹਸਤੀਆਂ ਨਾਲ ਬਿਠਾਇਆ ਗਿਆ। ਓਹ ਕਾਫ਼ੀ ਪੜ੍ਹੀ ਲਿਖੀ ਜਾਪਦੀ ਸੀ। ਪਹਿਰਾਵੇ, ਚਿਹਰੇ ਦੇ ਹਾਵ ਭਾਵ ਅਤੇ ਤੱਕਣੀ ਤੋਂ ਕਾਫ਼ੀ ਸੂਝਵਾਨ ਲੱਗ ਰਹੀ ਸੀ। ਸਟੇਜ ਸੈਕਟਰੀ ਨੇ ਓਹਨਾਂ ਬਾਰੇ ਕੁਝ ਪ੍ਰਸੰਸ਼ਾ ਭਰੇ ਸ਼ਬਦ ਬੋਲੇ ਅਤੇ ਪ੍ਰਬੰਧਕਾਂ ਵਿੱਚੋਂ ਇੱਕ ਨੇ ਫੁੱਲਾਂ ਦਾ ਗੁਲਦਸਤਾ ਪੇਸ਼ ਕੀਤਾ। ਉਸ ਤੋਂ ਬਾਅਦ ਰੰਗਾ-ਰੰਗ ਪ੍ਰੋਗਰਾਮ ਸ਼ੁਰੂ ਹੋ ਗਿਆ।
ਸ਼ੁਰੂ ਵਿੱਚ ਪਹਿਲਾਂ ਇੱਕ ਧਾਰਮਿਕ ਗੀਤ ਕੁਝ ਸਕੂਲੀ ਕੁੜੀਆਂ ਨੇ ਗਾਇਆ। ਜਿਸ ਦੇ ਸ਼ਬਦ ਅਰਦਾਸ ਭਰੇ ਸਨ। ਬੱਚਿਆਂ ਨੇ ਸਪੀਚ, ਕਵਿਤਾ, ਸਕਿੱਟ ਪੇਸ਼ ਕੀਤੇ ਜਿੰਨ੍ਹਾਂ ਰਾਹੀ ਬੱਚਿਆਂ ਦਾ ਹੁਨਰ ਨਿੱਖਰ ਕੇ ਸਾਹਮਣੇ ਆਇਆ। ਵਿੱਚ ਵਿੱਚ ਸਟੇਜ ਸੈਕਟਰੀ ਵੀ ਇੱਕ ਦੋ ਸ਼ੇਅਰ ਬੋਲ ਕੇ ਜਾਂ ਕੁਝ ਹੋਰ ਕਹਿ ਕੇ ਅਗਲੀ ਪੇਸ਼ਕਸ਼ ਦੀ ਤਿਆਰੀ ਦੇ ਵਕਫ਼ੇ ਨੂੰ ਪੂਰ ਰਿਹਾ ਸੀ। ਅੰਤ ਵਿੱਚ ਗਿੱਧੇ ਦੀ ਵਾਰੀ ਆਈ ਜਿਸ ਤੋਂ ਬਾਅਦ ਮੁੱਖ ਮਹਿਮਾਨ ਨੂੰ ਸਰੋਤਿਆਂ ਨਾਲ ਆਪਣੀ ਗੱਲ ਬਾਤ ਦੀ ਸਾਂਝ ਪਾਉਣ ਲਈ ਬੇਨਤੀ ਕੀਤੀ ਗਈ।
ਉਸ ਨੇ ਦੋ ਘੁੱਟ ਪਾਣੀ ਪੀ ਕੇ ਆਪਣਾ ਗਲਾ ਤਰ ਕੀਤਾ ਅਤੇ ਆਪਣਾ ਭਾਸ਼ਨ ਸ਼ੁਰੂ ਕੀਤਾ।
…. ਮੈਨੂੰ ਅੱਜ ਦੇ ਇਸ ਖਾਸ ਪ੍ਰੋਗਰਾਮ ਵਿੱਚ ਮੁੱਖ ਮਹਿਮਾਨ ਦੇ ਤੌਰ ਤੇ ਬੁਲਾਉਣ ਲਈ ਮੈਂ ਪ੍ਰਬੰਧਕਾਂ ਦਾ ਧੰਨਵਾਦ ਕਰਦੀ ਹਾਂ। ਔਰਤ ਦਿਵਸ ਦੇ ਇਸ ਸਮਾਰੋਹ ਵਿੱਚ ਇੱਕ ਔਰਤ ਹੋਣ ਦੇ ਨਾਤੇ ਮੈਂ ਫ਼ਖਰ ਮਹਿਸੂਸ ਕਰਦੀ ਹਾਂ………
ਅੱਜ ਦੇ ਸਮਾਜ ਵਿੱਚ ਹੀ ਨਹੀਂ ਸਗੋਂ ਸ਼ੁਰੂ ਤੋਂ ਹੀ ਔਰਤ ਨੂੰ ਉਸ ਦਾ ਬਣਦਾ ਸਨਮਾਨ ਨਾ ਦੇ ਕੇ ਅਤੇ ਉਸ ਨੂੰ ਪੈਰ ਦੀ ਜੁੱਤੀ, ਢੋਰ ਗੰਵਾਰ ਸਮਝ ਕੇ ਉਸ ਨਾਲ ਵਿਤਕਰਾ ਹੁੰਦਾ ਆਇਆ ਹੈ….. ਦਾਜ ਅਤੇ ਸ਼ਰੀਰਕ ਤਸੀਹਿਆਂ ਰਾਹੀਂ ਉਸ ਦੀ ਜਿੰਦਗੀ ਨੂੰ ਨਰਕ ਬਣਾਇਆ ਜਾ ਰਿਹਾ ਹੈ। ਤਲਾਕਾਂ ਦੀ ਗਿਣਤੀ ਵਧ ਰਹੀ ਹੈ…..
…. ਮੇਰੀਆਂ ਚਾਰ ਧੀਆਂ ਹਨ। ਸਭ ਨੂੰ ਮੈਂ ਬਹੁਤ ਵਧੀਆ ਢੰਗ ਨਾਲ ਪਾਲਿਆ, ਪੜ੍ਹਾਇਆ ਲਿਖਾਇਆ ਹੈ। ਧੀਆਂ ਵਿੱਚ ਅਤੇ ਪੁੱਤਰਾਂ ਵਿੱਚ ਕੋਈ ਫ਼ਰਕ ਨਹੀਂ ਸਮਝਿਆ ਕਦੇ। ਦੋ ਵਿਆਹ ਦਿੱਤੀਆਂ ਹਨ। ਓਹ ਵਿਦੇਸ਼ ਵਿੱਚ ਸੈਟਲ ਹਨ।…… ਜਿੰਨ੍ਹਾਂ ਚਿਰ ਅਸੀਂ ਮਾਂ ਦੇ ਤੌਰ ਤੇ ਓਹਨਾਂ ਨੂੰ ਅਹਿਸਾਸ ਨਹੀਂ ਕਰਾਵਾਂਗੇ ਕਿ ਧੀਆਂ ਪੁੱਤਰਾਂ ਵਾਂਗ ਹੀ ਪਿਆਰੀਆਂ ਹੁੰਦੀਆਂ ਹਨ ਓਨਾਂ ਚਿਰ ਓਹਨਾਂ ਦਾ ਮਨੋਬਲ ਡਿੱਗਿਆ ਹੋਇਆ ਨਜ਼ਰ ਆਉਂਦਾ ਰਹੇਗਾ…..
ਵਿੱਚ ਵਿੱਚ ਵੱਜਦੀਆਂ ਤਾੜੀਆਂ ਉਸ ਦੇ ਬੋਲਾਂ ਨੂੰ ਹੁੰਗਾਰਾ ਦੇ ਰਹੀਆਂ ਸਨ। ਉਸ ਦੇ ਬੋਲਾਂ ਵਿੱਚ ਹੋਰ ਦ੍ਰਿੜਤਾ ਅਤੇ ਆਤਮ ਵਿਸ਼ਵਾਸ ਵੇਖਣ ਨੂੰ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ