ਸਵੇਰੇ ਪੰਜ ਵਜੇ ਤੋਂ ਮੇਰੀ ਭੱਜ ਦੌੜ ਸ਼ੁਰੂ ਹੁੰਦੀ।ਨਾਸ਼ਤੇ ਦੀ ਤਿਆਰੀ,ਸਭ ਨੂੰ ਵੇਲ਼ੇ ਸਿਰ ਉਠਾਉਣ ਦੀ ਜਿੰਮੇਵਾਰੀ,ਬੱਚਿਆਂ ਦੇ ਟਿਫ਼ਨ ਪੈਕ ਕਰਨੇ,ਘਰ ਦੀ ਸਾਫ਼ ਸਫ਼ਾਈ ਤੇ ਹੋਰ ਅਨੇਕਾਂ ਕੰਮ…ਜਿਵੇਂ ਮੈਨੂੰ ਹੀ ਉਡੀਕਦੇ।ਦੋ ਦੋ ਮਿੰਟ ਮਗਰੋੰ ਆਉਂਦੀਆਂ ਅਵਾਜ਼ਾਂ…ਮੰਮਾ!ਮੇਰਾ ਪੈੱਨ,ਮੰਮਾ! ਮੇਰਾ ਰੁਮਾਲ,ਮੇਰੇ ਬੂਟ,ਮੇਰੀ ਚੱਪਲ….।ਰੋਟੀ ਬਣ ਗਈ ਕਿ ਨਹੀਂ ?ਦਸਾਂ ਮਿੰਟਾਂ ‘ਚ ਜਾਣਾ ਮੈੱ…ਚਾਹ ਕਿੱਥੇ ?ਪਾਣੀ ਦਾ ਗਲਾਸ ਦੇ ਕੇ ਜਾਇਓ..।ਮੈਂ ਊਰੀ ਵਾਂਗ ਘੁੰਮਦੀ,ਚਾਰੇ ਪਾਸੇ ਭਜਦੀ ਰਹਿੰਦੀ ।ਭੱਜ ਭੱਜ ਸਭ ਨੂੰ ਤੋਰਦੀ।ਭੱਜਦੀ ਭੱਜਦੀ ਦੋ ਬੁਰਕੀਆਂ ਮੂੰਹ ‘ਚ ਸੁੱਟਦੀ ਤੇ ਏਨੇ ਚਿਰ ਨੂੰ ਮੇਰੇ ਦਫ਼ਤਰ ਦਾ ਸਮਾਂ ਹੋ ਜਾਂਦਾ।ਪਰਸ ਚੱਕਦੀ ਤੇ ਨਿਕਲ਼ ਜਾਂਦੀ ਦਫ਼ਤਰ ….।ਰੋਜ਼ ਏਹੀ ਕੁਝ ਹੁੰਦਾ।
ਦਫ਼ਤਰ ਤੋੰ ਵਾਪਸੀ ਤੇ ਫੇਰ ਘਰ ਦੇ ਅਨੇਕਾਂ ਕੰਮ ਮੇਰੀ ਰਾਹ ਤੱਕਦੇ ਹੁੰਦੇ।ਆ ਕੇ ਸਭ ਨੂੰ ਚਾਹ ਦੇਣੀ ਤੇ ਆਥਣ ਦੇ ਖਾਣੇ ਦੀ ਤਿਆਰੀ ਖਿੱਚਣੀ।ਏਨੇ ਨੂੰ ਅਵਾਜ਼ ਆਉਂਦੀ,”ਮੰਮਾ..ਕੀ ਬਣਿਆ ਅੱਜ?”
ਦੱਸਣ ਤੇ ਕਿਸੇ ਨਾ ਕਿਸੇ ਦਾ ਮੂੰਹ ਬਣ ਜਾਣਾ,”ਮੈਂ ਨੀੰ ਖਾਣਾ..।ਹੋਰ ਕੁਝ ਬਣਾ ਕੇ ਦਿਓ।”
“ਦੇਖ ਕਿਵੇਂ ਨਖਰੇ ਕਰਦੇ?ਮਿਲਦਾ ਨਾ ਸਭ ਕੁਝ..ਕਦੇ ਪੁੱਛ ਕੇ ਦੇਖਿਆ ਕਰੋ ,ਜਿਨ੍ਹਾਂ ਨੂੰ ਖਾਣ ਨੂੰ ਕੁਸ਼ ਨੀੰ ਮਿਲਦਾ।”
ਕਦੇ ਕਦੇ ਸਪੈਸ਼ਲ ਚੀਜ਼ ਬਣਾ ਦੇਣੀ ਤੇ ਕਦੇ ਕਹਿ ਦੇਣਾ ਕਿ ਇਵੇਂ ਹੀ ਸਾਰ ਲਵੋ।
ਕਦੇ ਕਦੇ ਤਾਂ ਮੈਨੂੰ ਸਾਰੇ ਬਾਦਸ਼ਾਹ ਲਗਦੇ,ਜਿਨ੍ਹਾਂ ਵਿੱਚ ਮੈਂ ਇੱਕ ਨੌਕਰਾਣੀ ਹੋਵਾਂ।ਮਜਾਲ ਹੈ ਕੋਈ ਕਿਸੇ ਕੰਮ ‘ਚ ਹੱਥ ਈ ਵਟਾ ਦੇਣ।ਆਪਣਾ ਆਪ ਮਸ਼ੀਨ ਜਾਪਣ ਲੱਗਿਆ ਮੈਨੂੰ …।
ਕਦੇ ਕਦੇ ਲਗਦਾ ,” ਕਿਧਰੇ ਭੱਜ ਹੀ ਜਾਵਾਂ।ਕਦੇ ਨਾ ਮੁੜਾਂ …ਫੇਰ ਈ ਪਤਾ ਲੱਗੂ ਮਹਾਰਾਜਿਆਂ ਦੇ ਟੱਬਰ ਨੂੰ…।”
ਕਰਦੇ ਕਰਾਉਂਦੇ ਹਫ਼ਤੇ ਦੀਆਂ ਛੁੱਟੀਆਂ ਆ ਗਈਆਂ ।ਅੱਕੀ ਤਾਂ ਮੈਂ ਪਹਿਲਾਂ ਹੀ ਪਈ ਸੀ।ਆਪਣਾ ਬੈਗ ਤਿਆਰ ਕਰ ਲਿਆ।
“ਕਿੱਧਰ ਦੀ ਤਿਆਰੀ ਆ?” ਪਤੀ ਨੇ ਪੁੱਛਿਆ ।
“ਹਫ਼ਤੇ ਦੀਆਂ ਛੁੱਟੀਆਂ ਨੇ..ਜੀਅ ਕਰਦਾ ਮਾਸੀ ਕੋਲ਼ ਹੀ ਜਾ ਆਵਾਂ।ਨਾਲ਼ੇ ਮੈਨੂੰ ਵੀ ਤਾਂ ਬਰੇਕ ਚਾਹੀਦੀ..।ਮਸ਼ੀਨ ਥੋੜ੍ਹੀ ਆਂ ਮੈਂ ?”
“ਚੱਲ ਜਾਇਆ..ਕੋਈ ਨੀੰ ਅਸੀਂ ਸਾਰ ਲਾਂ ਗੇ।ਕਿੰਨੇ ਦਿਨ ਲਾਏੰਗੀ?”
“ਹੂੰਅ….ਵੱਡੇ ਬਾਦਸ਼ਾਹ..ਸਾਰ ਲੈਣਗੇ, ਮੇਰੇ ਬਿਨ੍ਹਾਂ ..।” ਮੈਂ ਮਨ ਹੀ ਮਨ ਸੋਚਿਆ ਤੇ ਕਿਹਾ,
“ਹਫ਼ਤਾ..ਪੂਰਾ..।”
“ਚੰਗਾ…ਚੱਲ ਛੱਡ ਆਵਾਂ ਤੈਨੂੰ ਬੱਸ ਸਟੈੰਡ।”
ਤੇ ਬੱਸ ਵਿੱਚ ਬੈਠ ਕੇ ਤਾਂ ਮੇਰੀਆਂ ਸੋਚਾਂ ਨੂੰ ਖੰਭ ਲੱਗ ਗਏ,”ਕਿੰਨਾ ਨਜ਼ਾਰਾ ਆਊ..ਮਾਸੀ ਕੋਲ਼।ਮੁੱਦਤਾਂ ਹੋ ਗੀਆਂ..ਕਦੇ ਰੱਜ ਕੇ ਗੱਲਾਂ ਨੀੰ ਕੀਤੀਆਂ।”
ਮਾਸੀ ਤੇ ਮਾਸੀ ਦਾ ਪਰਿਵਾਰ ਮੇਰੇ ਆਉਣ ਨਾਲ਼ ਜਿਵੇਂ ਖਿੜ ਹੀ ਗਿਆ।ਚਿਰਾਂ ਮਗਰੋਂ ਜੁ ਆਈ ਸੀ।ਸਾਡੀਆਂ ਗੱਲਾਂ ਹੀ ਨਾ ਮੁੱਕਣ ‘ਚ ਆਉਣ!ਦੋ ਦਿਨ ਤੀਆਂ ਵਰਗੇ ਲੰਘੇ।
ਤੀਜੇ ਦਿਨ ਸੋਚਿਆ ਕਿ ਹਾਲ ਈ ਪੁੱਛ ਲਵਾਂ ਘਰ ਦਿਆਂ ਦਾ।ਫ਼ੋਨ ਲਾਇਆ…।
“ਹੈਲੋ..ਮੰਮਾ…”।ਓਧਰੋੰ ਧੀ ਦੀ ਅਵਾਜ਼ ਆਈ।
” ਹਾਂ ..ਰੀਤ!ਤੇਰੀ ਅਵਾਜ਼ ਨੂੰ ਕੀ ਹੋਇਆ ?ਸੁਸਤ ਜੀ ਕਾਹਤੋਂ ਲਗਦੀੰ?”
“ਮੰਮਾ…ਥੋਡੇ ਬਿਨ੍ਹਾਂ ਨੀੰਦ ਨੀੰ ਆਈ।ਨਾਲ਼ੇ ਮੇਰਾ ਗਲ਼ਾ ਖਰਾਬ ਹੋ ਗਿਆ।ਫਰਿੱਜ ‘ਚੋਂ ਬਰਫ਼ ਵਾਲ਼ਾ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ