ਬਾਹਲੀ ਸਿਆਣਪ ਵੀ ਲੈ ਬਹਿੰਦੀ ਹੈ
ਗੱਲ ਅੱਜ ਤੋਂ ਕਰੀਬ 6 ਕ ਸਾਲ ਪੁਰਾਣੀ ਹੈ। ਮੈਂ ਨਾਨਕੇ ਛੁੱਟੀਆਂ ਕੱਟਣ ਗਿਆ ਹੋਇਆ ਸੀ।18ਕ ਸਾਲ ਦਾ ਮੈਂ ਸੀ ਤੇ 19 ਕ ਸਾਲਾਂ ਦਾ ਮੌਂਟੀ(ਮਾਮਾ ਜੀ ਦਾ ਬੇਟਾ) ਸੀ। ਮਾਮਾ ਜੀ ਕਹਿੰਦੇ ਨਾਲੇ ਬਜ਼ਾਰ ਘੁੰਮ ਆਓ, ਨਾਲੇ ਅੰਬ ਖ਼ਰੀਦ ਲਿਆਓ। ਇਕ ਤਕੜੀ ਨਸੀਹਤ ਵੀ ਜਾਰੀ ਕੀਤੀ ਉਹਨਾਂ ਨੇ
ਕਹਿੰਦੇ, “ਮੂੰਹ ਮੰਗੇ ਹੀ ਨਾ ਪੈਸੇ ਦੇ ਆਇਓ, ਜਿਦਣਾ ਪੂਰਾ”।
ਅਸੀਂ ਤੁਰ ਪਏ ਜੀ ਬਜ਼ਾਰ ਵੱਲ।
ਇਕ ਦੁਕਾਨ ਵਾਲੇ ਨੂੰ ਪੁੱਛਿਆ, “ਹਾਂ, ਬਾਈ ਕੀ ਭਾਅ ਲਾਏ ਨੇ ਅੰਬ?”
“50 ਰੁਪਏ ਕਿਲੋ”, ਉਸਨੇ ਕਿਹਾ।
ਮੈਂ ਕਿਹਾ, “ਜਵਾਕ ਜੇ ਦੇਖ ਕੇ ਠੱਗਣ ਨੂੰ ਫਿਰਦੈ, ਬਾਈ ਜਾਇਜ਼ ਜਾਇਜ਼ ਰੇਟ ਲਾ।
“ਬਹੁਤ ਸਹੀ ਰੇਟ ਹੈ ਭਾਜੀ, ਥੋਡੇ ਤੋਂ ਪਹਿਲਾਂ ਹੂਣੇ 60 ਬੇਚ ਕੇ ਹਟਿਆ”, ਉਸਨੇ ਕਿਹਾ।
ਮੈਂ ਕਿਹਾ, “ਯਾਰ ਤੂੰ ਤਾਂ ਅੱਡ ਹੋਣ ਵਾਲੀਆਂ ਗੱਲਾਂ ਲੱਗ ਗਿਆ ਕਰਨ। ਲੱਗਦਾ ਗੱਲ ਨੀ ਬਣਨੀ”।
“ਚੱਲ 40 ਦੇ ਦਿਓ”, ਉਸਨੇ ਕਿਹਾ।
ਇਹਦੇ(ਮੌਂਟੀ ਦੇ) ਦਿਮਾਗ਼ ਚ ਪਤਾ ਨੀ ਆਇਆ। ਆਖੇ ਨਹੀਂ ਨਹੀਂ ਤੂੰ ਚੱਲ ਹੋਰ ਕਿਤੇ ਵੀ ਪਤਾ ਕਰ ਲਈਏ। ਇਹ ਤਾਂ ਠੱਗ ਲੱਗਦਾ। ਮੈਂ...
...
ਮਨਾਂ ਕਰ ਰਿਹਾ ਸੀ। ਪਰ ਇਹ ਨਾ ਮੰਨਿਆ ਤਾਂ
ਅਸੀਂ ਤੁਰ ਪਏ…
ਸਾਲੀ ਹੈਰਾਨੀ ਦੀ ਗੱਲ ਕਿਸੇ ਨੇ ਬਜ਼ਾਰ ਚ 50 ਤੋਂ ਰੇਟ ਤੋੜਿਆ ਹੀ ਨਹੀਂ। ਮੈਂ ਇਹਨੂੰ ਮੇਹਣੇ ਮਾਰਦਾ ਆ ਰਿਹਾ ਸੀ। ਮਹਾਂ ਚੱਲ ਉਹਦੇ ਕੋਲ ਹੀ ਦੁਬਾਰਾ।
ਮੈਂ ਕੱਚਾ ਜੇਹਾ ਹੋ ਕੇ ਉਹਦੇ ਵੱਲ ਹੀ ਗਿਆ।
“ਲੈ ਬਾਈ ਪਾ ਦੇ ਚੱਲ 40 ਦੇ ਹੀ”, ਉਸਨੂੰ ਕਿਹਾ।
ਕਹਿੰਦਾ, ਨਾ ਬਾਈ ਹੁਣ ਤਾਂ 50 ਹੀ ਲੱਗਣਗੇ। ਲੈਣੇ ਆ ਲਓ। ਨਹੀਂ ਥੋਡੀ ਮਰਜ਼ੀ।
50 ਦਾ ਨੋਟ ਫੜਾਉਂਦੇ ਹੋਏ ਇੰਝ ਲੱਗ ਰਿਹਾ ਸੀ। ਜਿਵੇਂ ਜਿਸਮ ਚ ਰੂਹ ਹੀ ਨਹੀਂ ਰਹੀ।😂😂
ਉੱਤੋਂ ਮਾਮਾ ਜੀ ਘਰੇ ਆ ਕੇ ਪੁੱਛਣ;
ਜਿਦੇ ਸੀ?
ਧਰਮ ਨਾਲ ਰੋਣਾ ਆ ਗਿਆ ਮੇਰਾ😆😆
(ਦੁਕਾਨਦਾਰ ਦੀ ਗੱਲ ਸੁਣ ਕੇ ਮੈਂ ਮੌਂਟੀ ਨੂੰ ਅਏਂ ਹੀ ਦੇਖ ਰਿਹਾ ਸੀ, ਜਿਵੇਂ ਅਮਰੀਸ਼ ਪੁਰੀ ਸਾਹਿਬ ਦੇਖ ਰਹੇ ਆ )
~ਅੰਮ੍ਰਿਤ
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
Related Posts
ਉਸ ਦਿਨ ਸਾਫ ਸਾਫ ਆਖ ਦਿੱਤਾ ਸੀ.. ਜੇ ਮੋਟਰ ਸਾਈਕਲ ਲੈ ਕੇ ਨਾ ਦਿੱਤਾ ਤਾਂ ਕੋਲੋਂ ਲੰਘਦੀ ਰੇਲਵੇ ਲਾਈਨ ਤੇ ਗੱਡੀ ਹੇਠਾਂ ਸਿਰ ਦੇ ਦੇਣਾ! ਨਿੱਕੀ ਰੋਣ ਲੱਗ ਪਈ..ਮਾਂ ਨੂੰ ਦਿਸੰਬਰ ਮਹੀਨੇ ਵਿਚ ਤਰੇਲੀਆਂ ਆ ਗਈਆਂ.. ਉਸ ਗਲ਼ ਚੋ ਚੁੰਨੀ ਲਾਹ ਹੱਥ ਵਿਚ ਫੜ ਲਈ ਤੇ ਦੋਵੇਂ ਹੱਥ ਮੱਥੇ ਤੇ Continue Reading »
ਜੰਮ ਗਏ ਦਰਿਆ ਦੀ ਮੋਟੀ ਸਾਰੀ ਤਹਿ ਵਿਚ ਸੁਰਾਖ ਕਰ ਅੰਦਰੋਂ ਮੱਛੀਆਂ ਫੜਦੇ ਇੱਕ ਫਿਲੀਪੀਨੋ ਨਾਲ ਗੱਲੀਂ ਲੱਗ ਗਿਆ..! ਪਹਿਲੋਂ ਸੋਚਿਆਂ ਗੁੱਸਾ ਹੀ ਨਾ ਕਰ ਲਵੇ..ਪਰ ਉਹ ਖੁਸ਼ ਹੋਇਆ..ਸ਼ਾਇਦ ਕੋਲ ਹੀ ਬਾਲਟੀ ਵਿਚ ਤੜਪਦੀਆਂ ਹੋਈਆਂ ਮੱਛੀਆਂ ਵਲੋਂ ਦਿੱਤੀ ਜਾਂਦੀ ਕਿਸੇ ਖਾਮੋਸ਼ ਬੱਦ ਦੁਆ ਤੋਂ ਡਰ ਗਿਆ ਉਹ ਕਿਸੇ ਇਨਸਾਨੀ ਕਲਬੂਤ Continue Reading »
ਮਾਂਵਾ ਦੇ ਦਿਲ ਸ਼ਹਿਰ ਗਿਆ ਤਾਂ ਆਪਣੇ ਲਈ 2 ਜੈਕਟਾਂ ਖਰੀਦ ਲਿਆਏਆ ਕਿ ਦੋਸਤ ਦੇ ਵਿਆਹ ਚੋ ਪਾਵਾਂਗੇ, ਅੱਜ ਸਵੇਰੇ ਸਵੇਰ ਤਿਆਰ ਹੋ ਕਿ ਮਾਂ ਨੂੰ ਆਵਾਜ਼ ਦਿੱਤੀ ਕਿ ਮੇਰੀ ਨਵੀਂ ਜੈਕਟ ਦਿਓ ਅੱਜ ਪਾਉਣੀ ਆ,ਤੇ ਮਾਂ ਨੇ ਕਿਹਾ ਪੁੱਤ ਤੇਰੀਆਂ ਬਹੁਤ ਪਹਿਲਾਂ ਹੀ ਹਨ ਜੈਕਟਾਂ ਉਹਨਾਂ ਚੋ ਪਾ ਲੈ, Continue Reading »
ਰਮਾ ਦੀ ਬਰਾਤ ਆਈ ਤਾਂ, ਸਜੀ ਹੋਈ ਕੋਠੀ ਵਾਜਿਆਂ ਦੀ ਅਵਾਜ਼ ਨਾਲ ਹੋਰ ਵੀ ਰੁਸ਼ਨਾ ਗਈ। ਸਾਰਿਆਂ ਦੇ ਮੁਖੜਿਅਆਂ ਤੇ ਖੁਸ਼ੀ ਝੂਮ ਰਹੀ ਸੀ । ਕੁੜੀਆਂ ਰਮਾ ਨੂੰ ਜੈ ਮਾਲਾ ਲਈ ਲੈਂ ਕੇ ਜਾਣ ਲਈ ਕਾਹਲੀਆਂ ਪੈ ਰਹੀਆਂ ਸੀ। ਉਸਦਾ ਸੋਨੇ ਦਾ ਸੈੱਟ ਲੱਭ ਨਹੀਂ ਰਿਹਾ ਸੀ। ਰਮਾ ਦੀ ਮੰਮੀ Continue Reading »
ਮਾਪਿਆਂ ਬਿਨਾ ਦੁਨੀਆਂ ਤੇ ਕੋਈ ਸਹਾਰਾ ਨਹੀਂ ਦਿੰਦਾ। ਅੱਜ ਇੱਕ ਘਟਨਾ ਦਾ ਜ਼ਿਕਰ ਕਰ ਰਿਹਾ ਹਾਂ। ਇਹ ਘਟਨਾ ਮੇਰੇ ਜਿਲੇ ਦੀ ਹੈ। ਇੱਕ ਦਿਨ ਮਾਂ ਪੁੱਤ ਦਾ ਝਗੜਾ ਹੋ ਗਿਆ। ਪੁੱਤ ਆਪਣੇ ਹੰਕਾਰ ਚ’ ਰਿਹਾ ਤੇ ਆਪਣੀ ਮਾਂ ਨੂੰ ਬੁਲਾਇਆ ਤੱਕ ਨਹੀਂ।।ਥੋੜੇ ਦਿਨ ਬੀਤੇ ਛੋਟੇ ਪੁੱਤ ਨਾਲ ਝਗੜਾ ਹੋ ਗਿਆ Continue Reading »
ਸ੍ਰੀ ਗੁਰੂ ਗ੍ਰੰਥ ਸਾਹਿਬ ਤੋੰ ਉੱਪਰ ਕੁਸ਼ ਨਹੀੰ” ‘ਵਧਾਈਆਂ ਜੀ ਸਾਰੇ ਟੱਬਰ ਨੂੰ’ ਪਿੰਡ ਚੋਂ ਆਈ ਜਨਾਨੀ ਨੇ ਘਰਦਿਆਂ ਨੂੰ ਮੁੰਡਾ ਜੰਮਣ ਦੀਆਂ ਵਧਾਈਆਂ ਦਿੱਤੀਆਂ। ‘ਰੱਬ ਸਾਰਿਆਂ ਨੂਂੰ ਵਧਾਵੇ’ ਮੁੰਡੇ ਦੀ ਦਾਦੀ ਨੇ ਮੋੜਮਾਂ ਉੱਤਰ ਦਿੱਤਾ। ‘ਨਾਂ ਕੀ ਰੱਖਿਆ ਮੁੰਡੇ ਦਾ?’ ਜਨਾਨੀ ਨੇ ਪੁਛਿਆ। ‘ਤੜਕੇ ਏਹਦਾ ਬਾਪੂ ਜਾਊਗਾ ਗੁਰੂਘਰ..ਜੇਹੜਾ ਪਹਿਲਾ Continue Reading »
ਪੁੱਤ ਕੱਚੇ ਸਾਕਾਂ ‘ਚ ਏਨਾ ਖੁੱਲ੍ਹ ਕੇ ਨੀਂ ਵਰਤੀਦਾ,ਅੱਗੇ ਥੋਡੀ ਮਰਜ਼ੀ ਏ ਜਗੀਰ ਕੁਰ ਆਵਦੇ ਪੁੱਤ ਮਲਕੀਤ ਨੂੰ ਅਕਸਰ ਕਹਿੰਦੀ। ਜਦੋਂ ਮਲਕੀਤ ਆਵਦੀ ਧੀ ਦੀ ਮੰਗਣੀ ਤੋਂ ਬਾਅਦ ਆਵਦੇ ਕੁੜ੍ਹਮਾ ਦੇ ਘਰ ਹਰ ਤਿੱਥ ਤਿਹਾਰ ਦੇਣ ਸਾਰੇ ਭੈਣ ਭਰਾਵਾਂ ਨਾਲ ਰਲ੍ਹ ਕੇ ਜਾਂਦਾ ਹੁੰਦਾ ਸੀ।ਜਦੋਂ ਜਗੀਰ ਕੌਰ ਆਉਣ ਦਾਣ ਤੋਂ Continue Reading »
ਤਕਰੀਬਨ ਇੱਕ ਵਰ੍ਹੇ ਪਹਿਲਾਂ ਦੀ ਗੱਲ ਹੈਂ….ਜਦੋ ਮੈਂ ਸਕੂਲ ਤੇ ਕਾਲਜ਼ ਦੀ ਪੜ੍ਹਾਈ ਪੂਰੀ ਕਰ ਸਰਕਾਰੀ ਨੋਕਰੀ ਦੀ ਤਿਆਰੀ ਲਈ ਕੋਚਿੰਗ ਲੈਣੀ ਸ਼ੁਰੂ ਕੀਤੀ ਸੀ….ਵੱਖੋ ਵੱਖਰੇ ਲੋਕਾਂ ਵੱਲੋ ਅੱਡੋ ਅੱਡ ਸਲਾਹਾਂ…ਕਿਸੇ ਮੈਨੂੰ ਪ੍ਰਤੀਯੋਗੀ ਪ੍ਰੀਖਿਆਵਾਂ ਦੀ ਤਿਆਰੀ ਲਈ ਆਖਿਆ,ਕਿਸੇ ਸਟੈਨੋ ਦੀ ਤਿਆਰੀ ਲਈ ਮੱਤ ਦਿੱਤੀ….ਸੱਭਦੇ ਆਪੋ ਆਪਣੇ ਵਿਚਾਰ ਸਨ…ਖ਼ੈਰ ਮੈਂ ਸੱਭਦੀ Continue Reading »
Punjabi Graphics
Indian Festivals
Love Stories
Text Generators
Hindi Graphics
English Graphics
Religious
Seasons
Sports
Send Wishes (Punjabi)
Send Wishes (Hindi)
Send Wishes (English)