ਗੱਲ ਕੋਈ ਜਿਆਦਾ ਪੁਰਾਣੀ ਨਹੀਂ, 1980 ਦੇ ਨੇੜੇ ਤੇੜੇ ਸਾਡੇ ਪਿੰਡ ਵਿਚ ਗਿਣਤੀ ਦੇ ਟਰੈਕਟਰ ਸਨ। ਫਿਰ ਥੋੜ੍ਹਾ ਜਿਹਾ ਸਮਾਂ ਬਦਲਿਆ ਤਾਂ ਸਾਡੇ ਵਰਗੇ ਦਰਮਿਆਨੇ ਘਰਾਂ ਵਿਚ ਟਰੈਕਟਰ ਆਉਣ ਨਾਲ ਪੰਜਾਲੀਆਂ ਬਗੈਰ ਪਲੱਸਤਰ ਕੀਤੀ ਕੰਧ ਵਿਚ ਪੁਰਾਣੇ ਦੋ ਫਾਲੇ ਠੋਕ ਕੇ ਟੰਗ ਦਿੱਤੀਆਂ ਗਈਆਂ ਤਾਂ ਜੋ ਆਉਣ ਵਾਲੀਆਂ ਨਸਲਾਂ ਨੂੰ ਵਿਖਾਈਆਂ ਜਾ ਸਕਣ….!!
ਉਦੋਂ ਟਰੈਕਟਰ ਦਾ ਮਤਲਬ ਸਿਰਫ ਟਰੈਕਟਰ ਤੱਕ ਹੀ ਸੀ। ਹੁਣ ਵਾਂਗੂੰ ਟਰੈਕਟਰ ਮਨ-ਪਰਚਾਵੇ, ਵਿਖਾਵੇ ਅਤੇ ਜਾਂ ਫਿਰ ‘ਡਰਾਵੇ’ ਦਾ ਸਾਧਨ ਨਹੀਂ ਹੁੰਦਾ ਸੀ। ਹੁਣ ਟਰੈਕਟਰ ਉਹਨਾਂ ਘਰਾਂ ਵਿਚ ਵੀ ਆ ਗਿਆ ਹੈ ਜਿੱਥੇ ਉਸ ਦੇ ਆਉਣ ਨਾਲ ਜਿੰਨਾ ਫਾਇਦਾ ਹੋਇਆ ਹੈ, ਉਸ ਤੋਂ ਕਿਤੇ ਵੱਧ ਇਸ ਦੇ ਨਾ ਆਉਣ ਨਾਲ ਹੋਣਾ ਸੀ।
ਉਦੋਂ ਕਿਸੇ ਘਰ ਵਿਚ ਖੜ੍ਹੇ ਟਰੈਕਟਰ ਦੀ ਕਿਸਮ ਵੇਖ ਕੇ ਉਸ ਘਰ ਦਾ ਬੜਾ ਕੁਝ ਜਾਣਿਆ ਜਾਂਦਾ ਸੀ ਪਰ ਅੱਜ-ਕੱਲ੍ਹ ਇਹ ਪੈਮਾਨਾ ਵੀ ਗੁੰਮ-ਗੁਆਚ ਗਿਆ ਹੈ।ਆਸ਼ੇ-ਪੱਚੀ ਗਿਆਰਾਂ ਵਾਲੇ ਘਰ, ਇੰਟਰਨੈਸ਼ਨਲ ਜਾਂ ਫਿਰ ਐਸਕਾਰਟ ਵਾਲੇ ਘਰ ਅਤੇ ਉਸ ਤੋਂ ਅੱਗੇ ਹਿੰਦੁਸਤਾਨ, ਫੋਰਡ, ਉਨਾਹਟ ਗਿਆਰਾਂ ਜਾਂ ਬਾਈਲਾਰਸ ਵਾਲੇ ਘਰ ਆਪਣੀ ਰੀੜ੍ਹ ਦੀ ਹੱਡੀ ਦਾ ਜਿਕਰ ਬਿਨਾਂ ਸ਼ਬਦਾਂ ਤੋਂ ਵਿਹੜੇ ਵਿੱਚ ਖੜ੍ਹੇ ਟਰੈਕਟਰ ਨਾਲ ਹੀ ਕਰ ਦਿੰਦੇ ਸਨ। ਸਾਡੇ ਘਰਾਂ ਵਿੱਚ ਇੱਕ ਉੱਦਮੀ ਪਰਿਵਾਰ ਨੂੰ ਮੈਂ ਇੱਕ ਸਿਲੰਡਰ ਟਰੈਕਟਰ ਨਾਲ ਅੱਸੀ ਕਿੱਲਿਆਂ ਦੀ ਵਾਹੀ ਕਰਦਿਆਂ ਅਤੇ ਸਮੇਂ ਸਿਰ ਕਰਦਿਆਂ ਵੇਖਿਆ ਹੈ ਪਰ ਅੱਜ ਛੋਟੀਆਂ ਹੋ ਗਈਆਂ ਜੋਤਾਂ ਵਿੱਚ ਵੀ ਐਡੇ ਵੱਡੇ ਵੱਡੇ ਟਰੈਕਟਰਾਂ ਦਾ ਦਾਖਲਾ ਸਵਾਲ ਖੜ੍ਹੇ ਕਰਦਾ ਹੈ।
ਖੈਰ ਗੱਲ ਮੁੱਦੇ ਤੇ ਲਿਆਉਂਦੇ ਹਾਂ।
ਕੱਤੇ ਦੇ ਦਿਨਾਂ ਵਿੱਚ ਦਸ – ਪੰਦਰਾਂ ਦਿਨ ਅਜਿਹੇ ਆਉਂਦੇ ਸਨ ਜਦੋਂ ਦਿਨ ਰਾਤ ਖੇਤਾਂ ਵਿੱਚੋਂ ਟਰੈਕਟਰਾਂ ਦੀਆਂ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ