ਦੱਸਦੇ ਇੱਕ ਰਿਸੈਪਸ਼ਨ ਪਾਰਟੀ ਵਿਚ ਇੱਕ ਬਜ਼ੁਰਗ ਸਟੇਜ ਤੇ ਚੜ ਮੁੰਡੇ ਕੁੜੀ ਨੂੰ ਪਿਆਰ ਦੇ ਕੇ ਥੱਲੇ ਉੱਤਰਨ ਹੀ ਲੱਗੇ ਸਨ ਕੇ ਮੁੰਡੇ ਦੇ ਬਾਪ ਨੇ ਬਾਹੋਂ ਫੜ ਮੁੜ ਉੱਤੇ ਚਾੜ ਲਿਆ..
ਆਖਣ ਲੱਗੇ ਕੇ ਸੁਭਾਗ ਜੋੜੀ ਨਵਾਂ ਜੀਵਨ ਸ਼ੁਰੂ ਕਰਨ ਜਾ ਰਹੀ ਏ..ਕੋਈ ਜਿੰਦਗੀ ਦੇ ਤਜੁਰਬੇ ਵਿਚੋਂ ਅਨਮੋਲ ਮੋਤੀ ਕੱਢ ਇਹਨਾਂ ਨੂੰ ਕੋਈ ਵਡਮੁੱਲਾ ਜੀਵਨ ਤੱਤ ਹੀ ਦਿੰਦੇ ਜਾਵੋ!
ਬਜ਼ੁਰਗ ਥੋੜਾ ਮੁਸਕੁਰਾਏ..ਮੁੜ ਬੋਝੇ ਵਿਚੋਂ ਹਜਾਰ ਦਾ ਨੋਟ ਕੱਢ ਮੁੰਡੇ ਨੂੰ ਫੜਾਇਆ ਤੇ ਆਖਣ ਲੱਗੇ ਕੇ ਹੁਣ ਏਨੂੰ ਤੋੜ ਮਰੋੜ ਕੇ ਕੂੜੇ ਦਾਨ ਵਿਚ ਸਿੱਟ ਦੇ..
ਚਾਰੇ ਪਾਸੇ ਚੁੱਪੀ ਛਾ ਗਈ..ਮੁੰਡਾ ਕਦੇ ਨੋਟ ਵੱਲ ਤੇ ਕਦੀ ਆਪਣੇ ਬਾਪ ਵੱਲ ਦੇਖੀ ਜਾ ਰਿਹਾ ਸੀ ਕੇ ਕੀ ਕਰਾਂ..
ਫੇਰ ਹੌਲੀ ਜਿਹੀ ਆਖਣ ਲੱਗਾ ਬਜ਼ੁਰਗੋ ਇਸ ਨੋਟ ਦੀ ਤੇ ਸਾਡੇ ਘਰ ਲਕਸ਼ਮੀ ਮੰਨ ਕੇ ਦਿਨੇ ਰਾਤ ਪੂਜਾ ਹੁੰਦੀ ਏ..ਇਸਨੂੰ ਕੁੜੇ ਦਾਨ ਵਿਚ ਕਿੱਦਾਂ ਸੁੱਟ ਸਕਦਾ..?
ਆਖਣ ਲੱਗੇ ਕੇ ਬਰਖ਼ੁਰਦਾਰ ਕਾਗਜ ਦੀ ਲਕਸ਼ਮੀ ਦਾ ਤੇ ਏਨਾ ਸਨਮਾਨ ਕਰਦਾ ਏਂ ਪਰ ਅੱਜ ਹੱਡ-ਮਾਸ ਦੀ ਬਣੀ ਆਪਣੇ ਲੜ ਲੱਗੀ ਇਸ ਅਸਲ ਲਕਸ਼ਮੀ ਨੂੰ ਇੱਜਤ ਮਾਣ ਕਿੱਦਾਂ ਦੇਣਾ..ਇਹ ਸ਼ਾਇਦ ਤੈਨੂੰ ਦੱਸਣ ਦੀ ਲੋੜ ਨਹੀਂ”
ਦੋਸਤੋ ਇਹ ਤਾਂ ਸੀ ਭਲੇ ਵੇਲਿਆਂ ਵਿਚ ਵਾਪਰੀ ਠੰਡੀ ਵਾ ਦੇ ਬੁੱਲੇ ਵਰਗੀ ਇੱਕ ਘਟਨਾ ਦਾ ਵੇਰਵਾ..
ਪਰ ਆਓ ਅਜੋਕੀਆਂ ਤਲਖ਼ ਹਕੀਕਤਾਂ ਵੱਲ ਮੁਹਾਰ ਮੋੜੀਏ..
ਪਦਾਰਥਵਾਦ ਦੀ ਬੇਰਹਿਮ ਹਨੇਰੀ ਵਿਚ ਕਾਰੋਬਾਰਾਂ ਅਤੇ ਨਫ਼ੇ ਨੁਕਸਾਨ ਦੀ ਤੱਕੜੀ ਵਿਚ ਤੁਲਦੇ ਇਹਨਾਂ ਨਾਜ਼ੁਕ ਰਿਸ਼ਤਿਆਂ ਵਿਚ ਪੈਸੇ ਦਾ ਬੋਲਬਾਲਾ ਏਨਾ ਭਾਰੀ ਹੋ ਗਿਆ ਕੇ ਸ਼ਰੇਆਮ ਲੱਗਦੀ ਬੋਲੀ ਵਿਚ ਕਦੇ ਇੱਕ ਧਿਰ ਜੁੰਮੇਵਾਰ ਹੁੰਦੀ ਤੇ ਕਦੀ ਦੂਜੀ..!
ਏਦਾਂ ਹੀ ਕਨੇਡਾ ਤੋਂ ਵਾਪਿਸ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ