ਸੱਤ ਸਮੁੰਦਰ ਪਾਰੋਂ ਰੋਜ ਸੁਵੇਰੇ “ਮਾਂ” ਨੂੰ ਫੋਨ ਲਾਉਣਾ ਮੇਰੀ ਪੂਰਾਣੀ ਆਦਤ ਸੀ..
ਅਗਿਓਂ ਉਹ ਵੀ ਕਿੰਨਾ-ਕਿੰਨਾ ਚਿਰ ਗਲੀ ਮੁਹੱਲੇ ਤੇ ਰਿਸ਼ਤੇਦਾਰੀ ਦਾ ਪੂਰਾ ਵਿਸਥਾਰ ਦੱਸਦੀ ਰਹਿੰਦੀ..
ਫੇਰ ਫੋਨ ਓਦੋਂ ਸਪੀਕਰ ਤੇ ਲਾ ਦਿਆ ਕਰਦੀ ਜਦੋਂ ਬਾਪੂ ਹੂਰੀ ਆਖਦੇ ਲਿਆ ਹੁਣ ਮੈਨੂੰ ਫੜਾ..ਤੇ ਘੜੀ ਕੂ ਮਗਰੋਂ ਓਹਨਾ ਤੋਂ ਫੋਨ ਮੁੜ ਵਾਪਿਸ ਲੈ ਲੈਂਦੀ ਤੇ “ਬਾਕੀ ਦੀ ਗੱਲ ਫੇਰ ਕੱਲ ਨੂੰ” ਆਖ ਫੋਨ ਬੰਦ ਕਰ ਦਿਆ ਕਰਦੀ!
ਇੱਕ ਵਾਰ ਕੈਲੀਫੋਰਨੀਆ ਤੋਂ ਮੁੜਦੇ ਹੋਏ ਖਰਾਬ ਮੌਸਮ ਕਾਰਨ ਇੱਕ ਮੋਟਲ ਵਿਚ ਰੁਕਣਾ ਪੈ ਗਿਆ..ਤੂਫ਼ਾਨ ਕਾਰਨ ਬਿਜਲੀ ਵੀ ਚਲੀ ਗਈ..ਤੇ ਸਾਰੇ ਫੋਨ ਵੀ ਡੈੱਡ ਹੋ ਗਏ..ਪਿੰਡ ਗੱਲ ਨਾ ਹੋ ਸਕੀ!
ਅਗਲੀ ਦੁਪਹਿਰ ਜਦੋਂ ਮਾਂ ਦੇ ਸੈੱਲ ਤੋਂ ਫੋਨ ਆਇਆ ਤਾਂ ਹੈਰਾਨੀ ਹੋਈ ਤੇ ਫਿਕਰ ਜਿਹਾ ਵੀ ਲੱਗ ਗਿਆ ਕੇ ਸੁੱਖ ਹੋਵੇ ਸਹੀ..
ਛੇਤੀ ਨਾਲ ਫੋਨ ਚੁੱਕ “ਹੈਲੋ” ਆਖਿਆ ਤਾਂ ਅੱਗੋਂ ਕੋਈ ਅਵਾਜ ਨਹੀਂ ਸੀ ਦੇ ਰਿਹਾ..ਫੇਰ ਤਿੰਨ ਚਾਰ ਵਾਰ ਹੈਲੋ-ਹੈਲੋ ਆਖਣ ਤੇ ਅੱਗੋਂ ਭਾਰੀ ਜਿਹੀ ਅਵਾਜ ਵਿਚ ਬਾਪੂ ਹੂਰੀ ਸਨ..ਮਸਾਂ ਅਵਾਜ ਨਿੱਕਲ ਰਹੀ ਸੀ!
ਆਖਣ ਲੱਗੇ “ਪੁੱਤ ਆ ਸਕਦਾ ਏ ਜਿੰਨੀ ਛੇਤੀ ਹੋ ਸਕੇ?..ਤੇਰੀ ਮਾਂ ਤੇ ਕੱਲ ਦੀ..”
ਫੇਰ ਓਹਨਾ ਤੋਂ ਅੱਗੇ ਹੋਰ ਕੁਝ ਨਾ ਬੋਲਿਆ ਗਿਆ…!
ਫੋਨ ਹੱਥੋਂ ਛੁੱਟ ਗਿਆ..ਜਿਥੇ ਹੈ ਸੀ ਓਥੇ ਹੀ ਬੈਠ ਗਿਆ..ਦੁਨੀਆ ਉੱਜੜ ਗਈ ਜਾਪੀ..ਤੇ ਆਪਣਾ ਆਪ ਕੱਖੋਂ ਹੌਲਾ ਹੋ ਗਿਆ ਲੱਗਿਆ !
ਫੇਰ ਪਿੰਡ ਪਹੁੰਚੇ ਨੂੰ ਸੰਸਕਾਰ ਮਗਰੋਂ ਭੈਣ ਦੱਸਣ ਲੱਗੀ ਕੇ ਉਸ ਦਿਨ ਤੇਰਾ ਫੋਨ ਉਡੀਕਦੀ ਹੋਈ ਨੂੰ ਅਸਾਂ ਬਥੇਰਾ ਆਖਿਆ ਕੇ ਆ ਕੇ ਰੋਟੀ ਖਾ ਲਵੇ ਪਰ ਆਖਣ ਲੱਗੀ ਕੇ ਮੈਂ ਤਾਂ ਪਹਿਲਾਂ ਹੀ ਦੋ ਫੁਲਕੇ ਖਾ ਲਏ ਨੇ..!
ਫੇਰ ਅਗਲੇ ਦਿਨ ਸੁਵੇਰੇ ਉਠੀ ਹੀ ਨਹੀਂ..ਰਾਤੀ ਸੁੱਤੀ ਪਈ ਹੀ ਮੁੱਕ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ