ਇੱਕ ਵਾਰ ਸ਼ਹਿਰੋਂ ਕਣਕ ਸਾਂਭਣ ਪਿੰਡ ਗਏ..ਪਿਤਾ ਜੀ ਆਖਣ ਲੱਗੇ ਕੇ ਰਾਤੀ ਇਥੇ ਹੀ ਸੌਣਾ ਪੈਣਾ..ਬੱਜੀਆਂ ਭਰੀਆਂ ਕੋਲ!
ਮੈਨੂੰ ਕਿਸੇ ਦੱਸ ਰਖਿਆ ਸੀ ਕੇ ਇਥੇ ਸੱਪ ਬੜੇ ਨਿੱਕਲਦੇ ਨੇ..ਮੈਂ ਥੋੜਾ ਝਿਜਕ ਗਿਆ..ਆਖਿਆ ਕੇ ਜੇ ਰਾਤੀ ਸੁੱਤੇ ਪਿਆਂ ਨੂੰ ਸੱਪ ਲੜ ਗਿਆ ਫੇਰ..!
ਕਹਿੰਦੇ ਮੇਰੇ ਕੋਲ ਇਲਾਜ ਹੈ ਇਸਦਾ..ਫੇਰ ਰਾਤੀ ਓਹਨਾ ਰਹਿਰਾਸ ਦਾ ਉਚੀ ਉਚੀ ਪਾਠ ਕੀਤਾ..ਫੇਰ ਪੂਰੀ ਜ਼ੋਰ ਨਾਲ ਜੈਕਾਰਾ ਛੱਡਿਆ ਤੇ ਆਖਣ ਲੱਗੇ ਹੁਣ ਸੋਂ ਜਾ..
ਆਖਣ ਲੱਗੇ ਇਸ ਜੈਕਾਰੇ ਦੀ ਅਵਾਜ ਸੁਣ ਕੇ ਤਾਂ ਅਬਦਾਲੀ ਕੰਬ ਗਿਆ ਸੀ ਤੇ ਇਹ ਸੱਪ ਕਿਹੜੇ ਬਾਗ ਦੀ ਮੂਲੀ ਏ..!
ਉਸ ਰਾਤ ਬਝੀਆਂ ਭਰੀਆਂ ਤੇ ਮੀਂਹ ਪੈ ਗਿਆ..
ਅਗਲੇ ਦਿਨ ਸੁਕਾਉਣ ਲਈ ਭਰੀਆਂ ਥੁੱਲਣ ਲੱਗੇ..ਤਾਂ ਜਿਥੇ ਸੁੱਤਾਂ ਹੋਇਆਂ ਸਾਂ..ਓਥੇ ਬਿਲਕੁਲ ਨੇੜੇ ਹੀ ਨਿੱਕੀ ਭਰੀ ਹੇਠੋਂ ਮੀਟਰ ਲੰਮਾ ਸੱਪ ਨਿੱਕਲ ਆਇਆ ਤੇ ਕੁਝ ਦੂਰ ਜਾ ਕੇ ਮੇਰੇ ਵਲ ਫਨ ਖਲਾਰ ਖੜਾ ਹੋ ਗਿਆ..ਓਹਨੀਂ ਦਿੰਨੀ ਇਸਨੂੰ ਵੇਖਦਿਆਂ ਹੀ ਮਾਰ ਦਿੱਤਾ ਜਾਂਦਾ ਸੀ..ਪਰ ਓਹਨਾ ਮੈਨੂੰ ਡੱਕ ਦਿੱਤਾ..ਆਖਿਆ ਮਾਰੀ ਨਾ..ਇਹ ਵੀ ਬਾਣੀ ਸੁਣਨ ਆਇਆ ਸੀ!
ਆਖਣ ਲੱਗੇ ਪੁੱਤਰਾਂ ਇਸ ਬਾਣੀ ਵਿਚ ਬੜੀ ਸ਼ਕਤੀ ਏ..ਇਹ ਦਿਲ ਨਾਲ ਪੜੀਐ ਤਾਂ ਹਿੱਕ ਵਿਚ ਵੱਜੀ ਦੀ ਵੀ ਪੀੜ ਨਹੀਂ ਹੁੰਦੀ ਸਗੋਂ ਇਹ ਨਸ਼ਾ ਕਰਦੀ ਏ..ਸਰੂਰ ਦਿੰਦੀ ਏ!
ਬੰਦੂਕ ਦੀ ਗੋਲੀ ਨਸ਼ਾ ਕਰਦੀ..ਗੱਲ ਹਜਮ ਨਹੀਂ ਹੋਈ..ਪਰ ਨਿੱਕਾ ਹੋਣ ਕਰਕੇ ਬਹਿਸ ਕਰਨ ਦਾ ਹੀਆ ਨਾ ਪਿਆ!
ਕੁਝ ਦਿਨ ਪਹਿਲਾਂ ਇੱਕ ਧਰਮੀ ਫੌਜੀ ਦੱਸ ਰਿਹਾ ਸੀ..
ਦਰਬਾਰ ਸਾਹਿਬ ਤੇ ਹਮਲੇ ਵੇਲੇ ਸੀਨੇ ਵਿਚ ਉਬਾਲ ਉਠਿਆ..
ਨਿੱਤਨੇਮ ਮਗਰੋਂ ਅਰਦਾਸ ਕੀਤੀ..ਤੇ ਰਾਜਿਸਥਾਨ ਬਾਡਰ ਤੋਂ ਅੰਮ੍ਰਿਤਸਰ ਵੱਲ ਨੂੰ ਚਾਲੇ ਪਾ ਦਿੱਤੇ..ਸੁਖਮਨੀ ਸਾਹਿਬ ਦਾ ਪਾਠ ਕਰੀ ਜਾਈਏ..ਟਰੱਕ ਅਜੇ ਅਬੋਹਰ ਤੋਂ ਕੁਝ ਅੱਗੇ ਹੀ ਨਿਕਲਿਆਂ ਸੀ ਕੇ ਅੱਗੇ ਟਰੱਕ ਸੜਕ ਵਿਚਾਲੇ ਟੇਢਾ ਕਰਕੇ ਲਾਇਆ ਹੋਇਆ ਸੀ..!
ਅਸੀ ਵੀ ਬ੍ਰੇਕ ਲਾ ਲਈ..ਉੱਤਰਕੇ ਅਜੇ ਏਧਰ ਓਧਰ ਵੇਖਣ ਹੀ ਲੱਗੇ ਕੇ ਲੁਕੇ ਹੋਇਆਂ ਨੇ ਬਰੱਸਟ ਮਾਰ ਦਿੱਤਾ..
ਮੇਰਾ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ