ਦਾਦਾ ਕਹਿੰਦਾ ਸੀ ਪੁੱਤਰ ‘ਬਾਣੀ ਕੰਠ ਤੇ ਪੈਸਾ ਗੰਠ’
ਤਾਇਆ ਵੀ ਆਖਦਾ ਸੀ ‘ਭਲਾ ਦੱਸ ਖਾਂ ! ਬੱਚਾ ਸਾਰੀ ਉਮਰ ਕਾਇਦਾ ਹੀ ਚੁੱਕੀ ਫਿਰੇ ਚੰਗਾ ਲੱਗੇਗਾ ? ਨਹੀਂ ਨਾ ? ਤਾਂ ਕਿਉਂ ਨਾ ਚੇਤੇ ਹੀ ਕਰ ਲਿਆ ਜਾਵੇ ?’
ਭਲੇ ਲੋਕ ਸੀ ਭਲਾ ਸਮਾਂ ਸੀ। ਲੋਕ ਭਾਂਵੇਂ ਘੱਟ ਪੜੇ ਸੀ ਪਰ ਗੁੜੇ ਬਹੁਤ ਸੀ। ਉਦੋਂ ਚੀਜਾਂ ਵਿੱਚ ਮਿਲਾਵਟ ਕਰਨ ਵਾਲਾ ਅੱਥਰਾ ਸਮਾਂ ਨਹੀਂ ਸੀ। ਦੁੱਧ ਨੂੰ ਤੇਰਵਾਂ ਰਤਨ ਕਿਹਾ ਜਾਂਦਾ ਸੀ। ਜਦੋਂ ਬੱਚੇ ਦੇ ਡਿਗਣ ਤੇ ਕੀੜੀ ਦਾ ਆਟਾ ਡੁੱਲ ਜਾਇਆ ਕਰਦਾ ਸੀ ਤੇ ਸੱਟ ਜਦੋਂ ਮਾਂ ਦੇ ਫੂਕ ਮਾਰਨ ਤੇ ਈ ਠੀਕ ਹੋ ਜਾਂਦੀ ਸੀ। ਸ਼ਰਧਾ ਅਤੇ ਭਾਵਨਾਵਾਂ ਦੇ ਕੂਲੇ ਕਚੂਰ ਹਰੇ ਨੂੰ, ਥੋਥੇ ਤਰਕ ਦੇ ਢੋਰ ਨੇ ਹਲੇ ਚਰਿਆ ਨਹੀਂ ਸੀ। ਨਫਰਤਾਂ ਦੀ ਗਾਜਰ ਬੂਟੀ ਹਲੇ ਚੁਫੇਰ ਨਹੀਂ ਫੈਲੀ ਸੀ। ਹਿੰਦੂ ਘਰਾਂ ਦਾ ਪਹਿਲਾਂ ਬੱਚਾ ਸਿੱਖ ਸਜਾਇਆ ਜਾਂਦਾ ਸੀ। ਮੁਸਲਿਮ ਵੀਰ ਸਿੱਖਾਂ ਨਾਲ ਬਾਬੇ ਨਾਨਕ ਦਾ ਗੁਰਪੁਰਬ ਰਲ ਕੇ ਮਨਾਉਂਦੇ ਸੀ। ਸਿੱਖ ਇਕਾਦਸ਼ੀ ਤੇ ਛਬੀਲਾਂ ਲਾਉਂਦੇ ਸੀ, ਗੁਰਦੁਆਰਿਆਂ ਵਿੱਚ ਘੜੇ ਅਤੇ ਪੱਖੀਆਂ ਦਾਨ ਕੀਤੇ ਜਾਂਦੇ ਸੀ ਅਤੇ ਈਦ ਤੇ ਰਲ ਬਹਿ ਕੇ ਸੇਵੀਆਂ ਖਾਧੀਆਂ ਜਾਂਦੀਆਂ ਸੀ। ਪਰ ਸਾਰੇ ਧਰਮ ਫੇਰ ਵੀ ਆਪੋ ਆਪਣੀ ਥਾਂ ਸੁਰਖਿਅਤ ਵੱਧ ਫੁਲ ਰਹੇ ਸੀ।
ਉਦੋਂ ਧਾਰਮਿਕ ਅਸਥਾਨਾਂ ‘ਚੋਂ ਸਪੀਕਰਾਂ ਦੀ ਕੰਨ ਪਾੜਵੀਂ ਆਵਾਜ਼ ਦੀ ਥਾਂ ਅਮ੍ਰਿਤ ਵੇਲੇ ਮਿੱਠੀ ਆਵਾਜ਼ ਆਇਆ ਕਰਦੀ ਸੀ। ਮੰਦਿਰਾਂ ‘ਚੋਂ ਆਰਤੀ ਨਾਲ ਵਜਦੀਆਂ ਟੱਲੀਆਂ …. ਮਸਜਿਦ ‘ਚੋਂ ਆਜ਼ਾਨ …. ਗੁਰਦੁਆਰੇ ‘ਚੋਂ ਰਾਗ ਆਸਾ ਦੀ ਮਿੱਠੀ ਧੁੰਨ ਮੱਲੋਮੱਲੀ ਉਧਰ ਜਾਣ ਲਈ ਮਜਬੂਰ ਕਰ ਦਿੰਦੀ ਸੀ। ਰਾਮ ਨੂੰ ਅੱਲਾਹ ਤੋਂ … ਅਤੇ ਵਾਹਿਗੁਰੂ ਨੂੰ ਰਾਮ ਤੋਂ ਉਦੋਂ ਕੋਈ ਖ਼ਤਰਾ ਨਹੀਂ ਸੀ। ਤਿੰਨੋਂ ਇੱਕ ਦੂਜੇ ਦੇ ਮੋਢੇ ਤੇ ਬਾਹਾਂ ਰੱਖ ਕੇ ਯਸੂ ਦੇ ਘਰ ਵੀ ਗੇੜਾ ਮਾਰ ਆਉਂਦੇ ਸੀ।
ਪਤਾ ਨਹੀਂ ਕਦੋਂ ਤੇ ਕਿਵੇਂ ਦੌਰ ਬਦਲ ਗਿਆ। ਬੱਚਿਆਂ ਲਈ ਅਮ੍ਰਿਤ ਨਾਲ ਭਰੀਆਂ ਛਾਤੀਆਂ ‘ਚੋਂ ਬੱਚਿਆਂ ਨੂੰ ਦੁੱਧ ਪਿਆਉਣ ਨਾਲ ਮਾਵਾਂ ਦੀ ਫਿਗਰ ਖ਼ਰਾਬ ਹੋਣ ਲੱਗ ਪਈ। ਸ਼ੇਰਾਂ ਨਾਲ ਲੜਣ ਵਾਲੇ ਨੰਗ ਧੜੰਗੇ ਮੂੰਹ ਜ਼ੋਰ ਯੋਧੇ ਹਊਇਆਂ ਬਿੱਲੀਆਂ ਤੋਂ ਡਰਨ ਲੱਗ ਪਏ। ਮੈਨੂੰ ਯਾਦ ਏ ਉਨਾਂ ਦਿਨਾਂ ਵਿੱਚ ਵੱਡੇ ਭਰਾ ਦੇ ਨਾਲ ਇੱਕ ਤਬਲਾ ਸਿੱਖਣ ਵਾਲਾ ਦੋਸਤ ਆਖਦਾ ਸੀ ਕਿ ਮੇਰਾ ਦਾਦਾ ਕਹਿੰਦਾ ਏ ਕਿ ਘਰ ਘਰ ਕੰਜਰੀਆਂ ਨੱਚਣਗੀਆਂ। ਉਦੋਂ ਅੰਞਾਣ ਮੱਤ ਵਿੱਚ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ