ਸਰਦਾਰਾ ਦੇ ਖੇਤੋ ਸਾਮ ਨੂੰ ਕੰਮ ਮੁਕਾ ਹਰਨੇਕ ਸਿੰਘ ਘਰ ਵਾਪਸ ਆ ਰਿਹਾ ਸੀ। ਸਿਰ ਉੱਤੇ ਢਿੱਲਾ ਜਿਹਾ ਪਰਣਾ,ਪੈਰੀ ਚੱਪਲਾ ਤੇ ਮੈਲੇ ਜਿਹੇ ਕਪੜੇ ਬਸ ਇਹੀ ਉਸ ਦੀ ਪਹਿਚਾਣ ਸੀ।
ਕਾਹਲੇ-੨ ਕਦਮਾ ਨਾਲ ਵਾਪਸ ਆਉਦੇ ਹੋਏ ਦਾ ਧਿਆਨ ਸੜਕ ਦੇ ਕਿਨਾਰੇ ਬੈਠੇ ਇਕ ਆਦਮੀ ਤੇ ਗਿਆ ਜਿਹੜਾ ਆਪਣੇ ਖਿਡਾਉਣਿਆ ਨੂੰ ਆਪਣੇ ਬੋਰੇ ਵਿੱਚ ਭਰ ਰਿਹਾ ਸੀ।
ਉਸ ਕੋਲ ਜਾ ਕੇ ਹਰਨੇਕ ਸਿੰਘ ਅਚਾਨਕ ਹੀ ਰੁੱਕ ਗਿਆ। ਕਿੰਨਾ ਚਿਰ ਹੀ ਉਹ ਇਕ ਖਿਡਾਉਣੇ ਵੱਲ ਦੇਖਦਾ ਰਿਹਾ।
ਉਸ ਨੂੰ ਏਦਾ ਦੇਖਦੇ ਉਸ ਆਦਮੀ ਨੇ ਪੁੱਛਿਆ…”ਹਾਜੀ ਕੁਝ ਚਾਹੀਦਾ “..? ਰਿਮੋਟ ਵਾਲੀ ਗੱਡੀ ਵੱਲ ਇਸਾਰਾ ਕਰਦੇ ਹੋਏ ਨੇ ਕਿਹਾ”!
ਮੇਰਾ ਨਿੱਕਾ ਅਕਸਰ ਮੈਨੂੰ ਰਿਮੋਟ ਵਾਲੀ ਗੱਡੀ ਲਿਆਉਣ ਕਹਿੰਦਾ ਰਹਿੰਦਾ ਹੈ ਪਰ ਅੱਜ ਅਚਾਨਕ ਜੇ ਮੈ ਇਸ ਨੂੰ ਲਿਜਾ ਕੇ ਉਸ ਨੂੰ ਹੈਰਾਨ ਕਰ ਦੇਵਾਗਾ।
ਕੀ ਰੇਟ ਆ ਇਸ ਦਾ..”? ਆਪਣਾ ਸਾਮਾਨ ਇਕ ਪਾਸੇ ਰੱਖ ਉਸ ਨੇ ਕਿਹਾ..” ਵੈਸੇ ਤਾ ਇਹ ਦੋ ਸੋ ਰੁਪਏ ਦੀ ਆ ਪਰ ਸਾਮ ਦਾ ਟਾਇਮ ਆ ਤੂੰ ਡੇਢ ਸੌ ਰੁਪਏ ਹੀ ਦੇ ਦੋ।
ਉਸ ਦੀ ਗੱਲ ਸੁਣ ਹਰਨੇਕ ਸਿੰਘ ਕਿਸੇ ਗਹਿਰੀ ਸੋਚ ਵਿੱਚ ਡੁੱਬ ਗਿਆ ਤੇ ਥੋੜੀ ਦੇਰ ਬਾਦ ਆਪਣੇ ਮੈਲੇ ਜਿਹੇ ਕੁੜਤੇ ਦੇ ਖੱਬੇ ਗੀਜੇ ਵਿੱਚ ਹੱਥ ਮਾਰਿਆ ਜੋ ਪੂਰਾ ਡੇਢ ਸੌ ਰੁਪਏ ਸੀ ਕੱਢਿਆ ਆਖੇ ਨਾਲਦੀ ਲਈ ਇਕ ਕਰੀਮ ਵੀ ਲਿਜਾਣੀ ਸੀ ਕਈ ਦਿਨਾ ਤੋ ਉਸ ਦੀ ਕਮਰ ਵਿੱਚ ਬੜਾ ਦਰਦ ਜੋ ਹੋ ਰਿਹਾ ਸੀ।
ਪਰ ਇਸ ਵਾਰ ਉਸ ਨੂੰ ਕੁਝ ਸਮਝ ਨਾ ਆਈ ਕੀ ਉਹ ਕੀ ਕਰੇ..”? ਪਤਨੀ ਲਈ ਮਰਹਮ ਲੈ ਕੇ ਜਾਵੇ ਜਾ ਪੁੱਤ ਲਈ ਰਿਮੋਟ ਵਾਲੀ ਕਾਰ ਖੈਰ ਮਨ ਵਿੱਚ ਆਇਆ।
ਜੇ ਇਹ ਗਲ ਪਤਨੀ ਨੂੰ ਪੁੱਛਦਾ ਦਾ ਤਾ ਫਿਰ ਉਹ ਦਾ ਵੀ ਇਹੋ ਕਹਿਣਾ ਸੀ। ਖੈਰ ਪੂਰੇ ਪੈਸੇ ਫੜਾ ਉਸ ਨੇ ਆਪਣੇ ਪੁੱਤ ਲਈ ਉਹ ਕਾਰ ਖਰੀਦ ਲਈ।
ਲਿਫਾਫੇ ਵਿਚ ਕਾਰ ਪਵਾ ਉਹ ਕਾਹਲੇ-੨ ਕਦਮੀ ਘਰ ਵੱਲ ਚਲ ਪਿਆ। ਖੁਸ ਹੁੰਦਾ ਹੋਇਆ ਆਖਿਰ ਉਹ ਆਪਣੇ ਘਰ ਪਹੁੰਚ ਹੀ ਗਿਆ।
ਚੁੱਪ ਚੁਪੀਤੇ ਸਿੱਧਾ ਆਪਣੀ ਪਤਨੀ ਕੋਲ ਗਿਆ ਤੇ ਬੋਲਿਆ..”ਆਹ ਦੇਖ ਮੈ ਆਪਣੇ ਨਿੱਕੇ ਲਈ ਇਹ ਲੈ ਕੇ ਆਇਆ ਹਾ ਬੜੇ ਦਿਨਾ ਤੋ ਇਹ ਮੰਗ ਰਿਹਾ ਸੀ।
ਫਿਰ ਹਲਕਾ ਜਿਹਾ ਹੋ ਕੇ ਬੋਲਿਆ..”ਭਾਗਵਾਨੇ ਮੈ ਅੱਜ ਫਿਰ ਤੇਰੇ ਲਈ ਉਹ ਕਰੀਮ ਨੀ ਲਿਆ ਸਕਿਆ ਅੱਗੋ ਹੋਸਲਾ ਦਿੰਦੀ ਉਹ ਬੋਲੀ..ਚੱਲ ਕੋਈ ਨਾ ਇੱਕ ਦਿਨ ਹੋਰ ਲੋਗੜ ਗਰਮ ਕਰ ਬੰਨ ਲੈਣਾ ਨਾਲੇ ਹੁਣ ਤਾ ਦਰਦ ਵੀ ਕਾਫੀ ਹੱਦ ਤੱਕ ਠੀਕ ਹੋ ਗਿਆ ਹੈ। ਤੂੰ ਦੱਸੀ ਨਾ ਨਿੱਕੇ ਨੂੰ ਆਪਾ ਉਸ ਨੂੰ ਖੁਸ ਕਰਨਾ ਹੈ।
ਉਸੇ ਸਾਮ ਨਿੱਕਾ ਜਦੋ ਆਇਆ ਤਾ ਰੋਟੀ ਖਾਣ ਤੋ ਜਿਉ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ