ਬਾਪੂ !! 💖💖
” ਪੁੱਤ !! ਪੈਸੇ ਭਾਵੇਂ ਨਾ ਭੇਜੀੰ……. ਹਾੜਾ !! ਇਕ ਵਾਰ ਆਣਕੇ ਮਿਲ ਜਰੂਰ ਜਾ….. ਸੱਚੀ ਵਿਛੋੜੇ ਦੀ ਪੀੜ ਨੇ ਮੈਨੂੰ ਪਿੰਜ ਸੁੱਟਿਆ .. …..ਮੇਰਾ ਵਜੂਦ ਦਿਨੋ-ਦਿਨ ਕਿਰਦਾ ਜਾਂਦਾ ਇੰਝ ਲਗਦਾ ਜਿਵੇਂ ਕੁੱਝ ਖੁੱਸਦਾ -ਟੱਟਦਾ ਜਾ ਰਿਹਾ ਹੋਵੇ…..ਮਿਲਣ ਦੀ ਤਾਂਘ ਨੇ ਪਹਿਲਾਂ ਕਦੀ ਇਨ੍ਹਾਂ ਨਹੀਂ ਸੀ ਤੜਫਾਇਆ।”
ਬਾਪੂ ਦੇ ਬੋਲ ਦਰਦ ਨਾਲ ਨੱਕੋ-ਨੱਕ ਭਰੇ ਪਏ ਸਨ।
ਪ੍ਰਦੇਸਾਂ ਦਾ ਜਨ-ਜੀਵਨ ਮਨ-ਮਰਜੀ ਅਨੁਸਾਰ ਖਹਿੜਾ ਛੱਡਾਉਣ ਦੀ ਖੁੱਲ੍ਹ ਨਹੀਂ ਦੇੰਦਾ ਕਿ ਤੁਸੀਂ ਜਦ ਚਾਹੋ ਮੋਢੇ ‘ਤੇ ਸਾਫਾ ਰੱਖ ਪਿੰਡ ਨੂੰ ਚਾਲੇ ਪਾ ਦਿਓ। ਜਿੰਨੀ ਛੇਤੀ ਹੋ ਸਕਿਆ ਅਗਲੇ ਹਫਤੇ ਵਤਨ ਵਾਪਸੀ ਦੀ ਟਿਕਟ ਕਰਾ ਦਿੱਤੀ ।
ਬਾਪੂ ਦੇ ਬੋਲ ਕੰਨਾਂ ਵਿੱਚ ਗੂੰਜਦੇ ਤਾਂ ਉਦਾਸੀ ਛਾ ਜਾਂਦੀ । ਅੱਜ ਰਾਤ ਦੇ ਆਖਰੀ ਪਹਿਰ ਅਜੀਬ ਜੇਹੀ ਤਲਖੀ ਨੇ ਅੱਖ ਖੋਲ੍ਹ ਦਿੱਤੀ ਕੰਮ ਉੱਤੇ ਵੀ ਮਨ ਉੱਡਿਆ-ਉੱਡਿਆ ਸੀ…… ਬਰੇਕ ਸਮੇਂ ਚਾਹ ਦਾ ਪਹਿਲਾਂ ਘੁੱਟ ਹੀ ਭਰਿਆ ਕਿ ਫੋਨ ਦੀ ਘੰਟੀ ਖੜ੍ਹਕੀ……ਨੰਬਰ ਇੰਡੀਆ ਵਾਲੇ ਘਰਦਾ ਸੀ।
ਵੱਡੇ ਭਾਅ ਤੋਂ ਇਨ੍ਹਾਂ ਹੀ ਕਹਿ ਹੋਇਆ , “ਨਿੱਕਿਆ !! ਤੈਨੂੰ ਯਾਦ ਕਰਦਾ ਬਾਪੂ ਤੁਰ ਗਿਆ ….ਉਸਦੀ ਦੇਹ ਕੈਂਡੀ ਵਿੱਚ ਰੱਖ ਦਿੱਤੀ , ਛੇਤੀ ਬੋਹੜੀ।”
ਕਲੇਜਿਓਂ ਇਕ ਅੈਸੀ ਹਿੱਕ ਚੀਰਵੀਂ ਚੀਸ ਉੱਠੀ ਜੋ ਘਰਾਲਾਂ ਬਣ ਦੀਦਿਅਾਂ ਚੋਂ ਵਹਿ ਤੁਰੀ। ਅਚਾਨਕ ਮੈਨੂੰ ਭੁੱਬੀਂ ਡੁੱਲਦਿਆਂ ਵੇਖ ਕਮਰੇ ‘ਚ’ ਮਾਤਾਮ ਛਾ ਗਿਆ । ਨਜ਼ਦੀਕੀਆਂ ਵਲੋਂ ਹਮਦਰਦੀ ਲਈ ਦਿੱਤੇ ਨੈਪਕਿਨ ਹੰਝੂਆਂ ਦੇ ਹੜ੍ਹ ਨੂੰ ਰੋਕ ਨਾ ਸਕੇ।
ਸੱਤ ਸਮੁੰਦਰੋਂ ਪਾਰ ਜਦੋਂ ਆਪਣੇ ਪਿਆਰਿਆਂ ਦੇ ਦੁੱਖ ਦੀ ਖਬਰ ਸੁਣਨੀ ਪੈੰਦੀ ਹੈ ਤਾਂ ਇਹ ਦੁੱਖ ਭਰਿਆ ਅਹਿਸਾਸ ਕਹਿਣ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ