ਬਾਪੂ ਦਿਹਾੜੀ ਕਰਦਾ ਸੀ ਤੇ ਅਸੀਂ ਪੜਦੇ ਸੀ।ਬਾਪੂ ਦਿਹਾੜੀ ਕਰਦਾ ਤਾਂ ਚੂਲੇ ਅੱਗ ਬਲਦੀ ।ਬਾਪੂ ਕਮਾਉਂਦਾ ਤਾਂ ਅਸੀਂ ਕਪੜੇ ਲੀੜੇ ਲੈ ਸਕਦੇ।ਬਾਪੂ ਜਦੋਂ ਸਾਮ ਨੂੰ ਆਉਦਾ ਸਾਨੂੰ ਉਡੀਕ ਹੁੰਦੀ ਬਾਪੂ ਕੁੱਝ ਚੀਜੀ ਤਾਂ ਜਰੂਰ ਲਿਆਓਗਾ।ਬਾਪੂ ਕੋਈ ਫਿਕਰ ਨਹੀਂ ਸੀ ਕਰਨ ਦੇਂਦਾ। ਬਾਪੂ ਹਮੇਸ਼ਾ ਚੜਦੀ ਕਲਾ ਵਿੱਚ ਰਹਿੰਦਾ। ਭੂਆ ਨੂੰ ਵੀ ਬਾਪੂ ਤੇ ਆਸ ਹੁੰਦੀ ਬਾਪੂ ਤੇ ਮਾਂ ਨੂੰ ਆਸ ਹੁੰਦੀ ਆਪੇ ਕਰੂ ਕੁਝ ਜੁਗਾੜ।ਬਾਪੂ ਕਦੇ ਕੰਮ ਤੇ ਨਾਲ ਨਹੀਂ ਲੈ ਕੇ ਗਿਆ ਤੁਸੀਂ ਪੜੋ।
ਦਾਦੀ ਬਾਬਾ ਵੀ ਦਵਾਈ ਪੀ ਪੀ ਲਈ ਬਾਪੂ ਨੂੰ ਉਡੀਕਦੇ। ਬਾਪੂ ਮਾਂ ਨੂੰ ਭੂਆ ਲਈ ਕੁਝ ਨਾ ਕੁੱਝ ਜਰੂਰ ਜੋੜ ਕੇ ਰੱਖਣ ਨੂੰ ਦੇਂਦਾ।ਟੈਮ ਦੇ ਟੈਮ ਨਹੀਂ ਵੀ ਹੱਥ ਚ ਹੁੰਦੇ ਪੈਸੇ।
ਖਾਲੀ ਨਾ ਤੋਰੀ ਜੇ ਮੇਰੇ ਪਿੱਛੋਂ ਆਈਆ।ਕੁੱਝ ਕੁ ਛਿੱਲੜ ਬਚਾ ਲਿਆ ਕਰ। ਬਾਪੂ ਦੀ ਟੁੱਟੀ ਜੁੱਤੀ ਬੜੇ ਥਾਵਾਂ ਤੋਂ ਗੰਢੀ ਹੋਈ ਹੁੰਦੀ ।ਬਾਪੂ ਕਦੇ ਖਾਇਸ਼ ਨਹੀਂ ਸੀ ਰੱਖਦਾ ਕੋਈ। ਅਸੀ ਕੰਮ ਨਾ ਕਰਦੇ ਤਾਂ ਆਪੇ ਪੱਠੇ ਵੱਡ ਲਿਆਉਂਦਾ, ਆਪੇ ਪਾਣੀ ਡਹਾ ਦੇਂਦਾ ਪਸ਼ੂਆਂ ਨੂੰ। ਬਾਪੂ ਸਾਕ ਸਕੀਰੀਆਂ ਵਿੱਚ ਵੀ ਜਾਦਾ ।ਦੋ ਚਿੱਟੇ ਕੁੜਤਿਆਂ ਨਾਲ ਉਸ ਪੰਜ ਸੱਤ ਸਾਲ ਕੱਢ ਲੈਣੇ ਹੁੰਦੇ ਸੀ। ਬਾਪੂ ਥੱਕਦਾ ਨਹੀਂ ਸੀ। ਗੁੱਸਾ ਨਾ ਕਰਦਾ ।ਅਸੀ ਕਦੀ ਸੋਚਿਆ ਹੀ ਨਹੀਂ ਸੀ ਬਾਪੂ ਨੂੰ ਕੋਈ ਰੋਗ ਹੋ ਸਕਦਾ ।ਬਾਪੂ ਦਾ ਢਿੱਡ ਦੁੱਖ ਸਕਦਾ ਬੁਖਾਰ ਹੋ ਸਕਦਾ ।ਬਾਪੂ ਨੂੰ ਸੁੱਤਿਆਂ ਉਠਾਲ ਅਸੀਂ ਬਾਤਾ ਸੁਣਦੇ ।ਬਾਪੂ ਕਾਹਦਾ ਜਾਦੂਗਰ ਸੀ।ਸਭ ਕੰਮ ਹੱਸਦਿਆਂ ਕਰਦਾ ਜਿਵੇਂ ਸੁਖਾਲੇ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
sandeep rehal
22 bhuttt heart touch story a
ਗੁਮਨਾਮ ਲਿਖਾਰੀ
ਬਹੁਤ ਹੀ ਦੁੱਖ ਭਰੀ ਵਿਥਿਆ ਹੈ ਤੁਹਾਡੀ ਬਾਪੂ ਬਿਨਾ ਦੁਨਿਆ ਵੱਡ ਖਾਣ ਨੰੂ ਆਉਂਦੀ ਐ ਬਹੁਤ ਵਧੀਆਂ ਲਿਖਿਆਂ ਤੁਸੀਂ 👌🏻👌🏻
Rekha Rani
ਕਹਾਣੀ ਸੀ ਜਾ ਹਕੀਕਤ ਜੋ ਵੀ ਸੀ ਪਰ ਮਾਪਿਆਂ ਦੀ ਥਾਂ ਕੋਈ ਵੀ ਨਹੀ ਲੈ ਸਕਦਾ। ਸਾਨੂੰ ਮਾਪੇ ਸਦਾ ਹੀ ਚਾਹੀਦੇ ਹਨ।
MANGAL SINGH
Very nice story
Gurdeep singh
bohat vadia story brother ji 👍🙏
kajal chawla
😭😭🙏🙏