ਬਲਵੰਤ ਨੂੰ ਆਪਣੇ ਬਚਪਨ ਦਾ ਤਾਂ ਬਾਹਲਾ ਨਹੀ ਪਤਾ ਕਿ ਉਹਦੇ ਬਾਪੂ ਨੇ ਉਹਨੂੰ ਕਿੰਨਾਂ ਕੁ ਲਾਡ ਲਡਾਇਆ ਪਰ ਮੈਂ, ਬਲਵੰਤ ਨੂੰ ਆਮ ਹੀ ਕਹਿੰਦੇ ਸੁਣਿਆ ਕਿ ਸਾਡੇ ਆਲੇ ਬਾਪੂ ਦਾ ਸੁਭਾਅ ਬਾਹਲਾ ਹੀ ਕੱਬਾ । ਘਰੇ ਤਾਂ ਸਾਹ ਵੀ ਨੀ ਭਰਨ ਦਿੰਦਾ, ਬੇਬੇ ਵੀ ਡਰਦੀ ਜਿਹੀ ਰਹਿੰਦੀ । ਬਲਵੰਤ ਦਾ ਬਾਪੂ ਚਾਰ ਕੁ ਕਿੱਲਿਆਂ ਦਾ ਮਾਲਕ, ਘਰ ਦੇ ਖ਼ਰਚੇ ਮਸਾਂ ਹੀ ਚਲਾਉਂਦਾ ਸੀ, ਪਰ ਬਾਪੂ ਨੇ ਬਲਵੰਤ ਨੂੰ ਪੜ੍ਹਾਉਣ ਦੀ ਕੋਈ ਕਸਰ ਨਹੀਂ ਸੀ ਛੱਡੀ, ਪੁੱਤ ਨੂੰ ਪੰਜਾਬ ਦੇ ਵਧੀਆ ਕਾਲਜਾਂ ਅਤੇ ਸ਼ਹਿਰਾਂ ਵਿੱਚ ਪੜਾਇਆ। ਉੱਧਰ ਬਲਵੰਤ ਵੀ ਪੂਰਾ ਮਨ ਲਗਾ ਕਿ ਪੜ੍ਹਿਆ ਤੇ ਐਸ਼ ਵੀ ਪੂਰੀ ਕੀਤੀ। ਮਹੀਨੇ ਚ ਇੱਕ ਅੱਧੀ ਵਾਰ ਘਰ੍ਹੇ ਆਉਂਦਾ, ਰਾਤ ਰਹਿੰਦਾ, ਅਗਲੇ ਦਿਨ ਸੁਭਾ ਸਵੇਰੇ ਜੇਬ ਖਰਚਾ ਲੈ ਕੇ ਪੰਜ ਵਜੇ ਵਾਲੀ ਬੱਸ ਚੜ੍ਹ ਜਾਂਦਾ । ਗਰੀਬੀ ਦਾ ਤਾਂ ਬਾਪੂ ਨੇ ਅਹਿਸਾਸ ਹੀ ਨਹੀਂ ਸੀ ਹੋਣ ਦਿੱਤਾ। ਪੁੱਤ ਨੇ ਪੜ੍ਹਾਈ ਖ਼ਤਮ ਕਰਦੇ ਕਰਦੇ ਸ਼ਹਿਰ ਦੀ ਕੁੜੀ ਨੂੰ ਵੀ ਦਿਲ ਦੇ ਦਿੱਤਾ, ਉਹ ਵੀ ਮਰਜਾਣੀ ਸੁਭਾਅ ਦੀ ਨਿੱਘੀ, ਜਾਣੀ ਬਲਵੰਤ ਜੋ ਵੀ ਕਹਿੰਦਾ ਬਸ ਹਰ ਗੱਲ ਸਿਰ-ਮੱਥੇ । ਬਲਵੰਤ ਪੜਾਈ ਖਤਮ ਕਰਕੇ ਘਰ ਪਰਤਿਆ, ਕੁੱਝ ਕੁ ਦਿਨ ਤਾਂ ਦੋਸਤਾਂ ਤੋਂ ਵਿਛੜਨ ਦੇ ਸਦਮੇ ਚ ਰਿਹਾ, ਪਰ ਫਿਰ ਜਦੋਂ ਬਾਪੂ ਨੇ ਆੜ੍ਹਤੀਏ ਦਾ ਹਿਸਾਬ ਕਿਤਾਬ ਬਲਵੰਤ ਨੂੰ ਦੱਸਿਆ ਤਾਂ ਉਸਨੂੰ ਹੱਥਾਂ ਪੈਰਾਂ ਦੀ ਪੈ ਗਈ । ਐਧਰ ਉਧਰ ਨੌਕਰੀ ਲੱਭਣ ਲਈ ਹੱਥ ਪੈਰ ਮਾਰੇ ਪਰ ਕੋਈ ਕੰਮ ਨਹੀਂ ਬਣਿਆ, ਲੱਭਦਾ ਵੀ ਤਾਂ ਪ੍ਰਾਈਵੇਟ ਸਕੂਲ ਵਾਲੇ ਦੋ ਕੁ ਹਜ਼ਾਰ ਦਿੰਦੇ ਸੀ, ਜੀਹਦੇ ਨਾਲ ਵਿਆਜ ਵੀ ਨਹੀਂ ਸੀ ਮੁੜਦਾ। ਥੱਕੇ ਹਾਰੇ ਬਲਵੰਤ ਨੂੰ ਕਿਸੇ ਨੇ ਸਲਾਹ ਦਿੱਤੀ ਕਿ ਤੂੰ ਬਾਹਰ ਪੜ੍ਹਨ ਚਲਾ ਜਾ, ਕੁਝ ਕਮਾਈ ਵੀ ਹੋਜੀ ਉੱਥੇ , ਹੇਠੋਂ ਉੱਤੋ ਚਾਰ ਕੁ ਤਾਂ ਕਿੱਲੇ ਸੀ, ਉਹਨਾਂ ਤੇ ਲਿਮਟਾਂ ਪਹਿਲਾਂ ਹੀ ਚੁੱਕੀਆਂ ਹੋਈਆਂ ਸੀ ਬਲਵੰਤ ਦੀ ਪੜਾਈ ਲਈ। ਏਨ੍ਹੇ ਚ ਬਾਪੂ ਬਿਮਾਰ ਜਿਹਾ ਰਹਿਣ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ