ਬਾਪੂ ਬੂਟਾ ਸਿੰਘ..
ਸੱਤਰ ਕੂ ਸਾਲ ਉਮਰ..ਗਲੀ ਦੀ ਨੁੱਕਰ ਤੇ ਪੱਗਾਂ ਰੰਗਣ,ਪੀਕੋ ਅਤੇ ਸਿਲਾਈ ਕਢਾਈ ਦਾ ਕੰਮ..ਹਰ ਤਰਾਂ ਦੀ ਮਸ਼ੀਨ ਵੀ ਆਸਾਨੀ ਨਾਲ ਰਿਪੇਅਰ ਕਰ ਲੈਂਦੇ!
ਮੇਰੀ ਨਵੀਂ ਖੋਲੀ ਹੱਟੀ ਗਲੀ ਦੇ ਕਿੰਨੀ ਅੰਦਰ ਹੋਣ ਕਾਰਨ ਸਾਰੀ ਗ੍ਰਾਹਕੀ ਓਥੇ ਬੂਟਾ ਸਿੰਘ ਦੇ ਹੀ ਅਟਕ ਜਾਇਆ ਕਰਦੀ..
ਮੈਂ ਉਡੀਕਦਾ ਰਹਿੰਦਾ..ਸੋਚਦਾ ਜੇ ਏਦਾਂ ਹੀ ਚੱਲਦਾ ਰਿਹਾ ਤਾਂ ਖਰਚੇ ਕਿੱਦਾਂ ਪੂਰੇ ਹੋਣਗੇ..!
ਬਾਪੂ ਜੀ ਅਕਸਰ ਹੀ ਲੰਘਦਾ ਆਉਂਦਾ ਮੇਰੀ ਹੱਟੀ ਤੇ ਖਲੋ ਜਾਇਆ ਕਰਦਾ..
ਆਖਿਆ ਕਰਦਾ ਰਮੇਸ਼ ਪੁੱਤਰ ਕੰਮ ਕਿੱਦਾਂ ਚੱਲਦਾ ਤੇਰਾ..ਘਬਰਾਵੀਂ ਨਾ..ਹਰ ਧੰਦਾ ਥੋੜਾ ਟਾਈਮ ਮੰਗਦਾ..ਰਾਤੋ ਰਾਤ ਕੁਝ ਨਹੀਂ ਬਣਦਾ..ਹੋਰ ਵੀ ਕਿੰਨੀਆਂ ਸਾਰੀਆਂ ਨਸੀਹਤਾਂ..ਬਿਨ-ਮੰਗੀਆਂ ਸਲਾਹਾਂ!
ਮੈਨੂੰ ਸ਼ੱਕ ਜਿਹਾ ਹੁੰਦਾ..ਮੇਰਾ ਹਾਲ ਚਾਲ ਪੁੱਛਣ ਨਹੀਂ ਸਗੋਂ ਅੰਦਰ ਪਈਆਂ ਚੀਜਾਂ ਵੇਖਣ ਆਉਂਦਾ ਏ..ਅੰਦਰੋਂ ਅੰਦਰ ਸੋਚਦਾ ਜਿੰਨੀ ਦੇਰ ਤੱਕ ਜਿਉਂਦਾ ਏ ਮੇਰੀ ਗ੍ਰਾਹਕੀ ਵਾਲਾ ਬੂਟਾ ਕਦੀ ਵੀ ਵਧਣ ਫੁੱਲਣ ਨਹੀਂ ਦੇਣਾ!
ਇੱਕ ਦਿਨ ਸੁਵੇਰੇ-ਸੁਵੇਰੇ ਰੌਲਾ ਪੈ ਗਿਆ..ਬਾਪੂ ਬੂਟਾ ਸਿੰਘ ਚੜਾਈ ਕਰ ਗਿਆ..
ਮੂੰਹ-ਮੁਲਾਹਜੇ ਨੂੰ ਮੈਂ ਵੀ ਆਪਣੀ ਹੱਟੀ ਬੰਦ ਕਰ ਦਿੱਤੀ ਤੇ ਉਸਦੇ ਘਰੇ ਜਾ ਦੇਹ ਕੋਲ ਵਿਛੀ ਦਰੀ ਤੇ ਜਾ ਬੈਠਾ..!
ਵਕੀਲ ਅਤੇ ਕਾਗਜ ਪੱਤਰ ਚੁੱਕੀ ਕਿੰਨੇ ਸਾਰੇ ਲੋਕ ਵੇਖ ਅੰਦਾਜਾ ਜਿਹਾ ਹੋ ਗਿਆ ਕੇ ਜਾਇਦਾਤ ਵੰਡ ਵੰਡਾਈ ਦਾ ਵੱਡਾ ਰੌਲਾ ਏ..!
ਅਖੀਰ ਅੰਤਮ ਸੰਸਕਾਰ ਮਗਰੋਂ ਬੂਟਾ ਸਿੰਘ ਦੀ ਦੁਕਾਨ ਤਾਲਾ ਲਾ ਕੇ ਪੱਕੀ ਸੀਲ ਕਰ ਦਿੱਤੀ ਗਈ..ਮਾਮਲਾ ਅਦਾਲਤ ਵਿਚ ਵਿਚਾਰ ਅਧੀਨ ਹੋ ਗਿਆ!
ਮੇਰੀ ਗ੍ਰਾਹਕੀ ਵੱਧ ਗਈ..ਅੰਦਰੋਂ ਅੰਦਰ ਬੜਾ ਖੁਸ਼ ਸਾਂ..ਰੱਬ ਨੇ ਮੇਰੀ ਸੁਣ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
jass
vry nyc