ਭਿੰਦੇ ਦਾ ਨਵਾਂ ਨਵਾਂ ਵਿਆਹ ਹੋਇਆ ਤਾਂ ਉਹਦਾ ਪੈਰ ਭੁੰਜੇ ਨਹੀਂ ਲੱਗਦਾ ਸੀ। ਇੱਕ ਦਿਨ ਥੋੜ੍ਹੇ ਸਮੇਂ ਬਾਅਦ ਉਹਦਾ ਸਹੁਰਾ ਉਨ੍ਹਾਂ ਨੂੰ ਮਿਲਣ ਆ ਗਿਆ। ਸਾਰਿਆਂ ਨੇ ਉਸਦਾ ਬੜਾ ਜੀ ਆਦਰ ਕੀਤਾ। ਸਾਰਿਆਂ ਨੇ ਮਿਲ ਕੇ ਬਹੁਤ ਹਾਸਾ ਠੱਠਾ ਕੀਤਾ। ਪਾਣੀ ਦੀ ਵਾਰੀ ਲਾਉਣ ਗਏ ਭਿੰਦੇ ਦੇ ਬਾਪੂ ਨੂੰ ਖੇਤ ਹੀ ਦੋ ਵੱਜ ਚੁੱਕੇ ਸਨ। ਹੁਣ ਉਸਦਾ ਸਹੁਰਾ ਜਾਣ ਦੀ ਕਾਹਲੀ ਕਰਨ ਲੱਗਿਆ ਕਿਉਂਕਿ ਓਦੋਂ ਸਾਧਨ ਘੱਟ ਹੀ ਸਨ। ਭਿੰਦਾ ਉਨ੍ਹਾਂ ਨੂੰ ਰੋਟੀ ਖਵਾ ਕੇ ਆਪਣੇ ਬਾਪੂ ਨੂੰ ਖੇਤੋਂ ਸੱਦਣ ਲਈ ਮੋਟਰ ਸਾਈਕਲ ਤੇ ਕਾਹਲੀ ਨਾਲ ਚਲਾ ਗਿਆ। ਉਸਨੇ ਦੂਰੋਂ ਹੀ ਅਵਾਜ਼ ਦਿੰਦਿਆਂ ਕਿਹਾ, “ਓਏ ਬਾਪੂਆ, ਮੇਰੇ ਪਾਪਾ ਜੀ ਦਲ ਸਿੰਘ ਵਾਲੇ ਆਏ ਹਨ, ਆਜਾ ਤੂੰ ਛੇਤੀ ਕਰ, ਪਾਪਾ ਜੀ ਨੇ ਘਰੇ ਜਾ ਕੇ ਬੜੇ ਕੰਮ ਕਰਨੇ ਹਨ, ਉਹ ਜੀ ਜਾਣ ਦੀ ਕਾਹਲੀ ਕਰ ਰਹੇ ਹਨ ਤੇ ਤੂੰ ਸਾਰੀ ਦਿਹਾੜੀ ਖੇਤ ਹੀ ਲਾ ਦਿੱਤੀ ਹੈ।” ਜਲਦੀ ਕਰ ਮੋਟਰ ਸਾਈਕਲ ਮਗਰ ਲਮਕ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ