“ਕਾਸ਼! ਮੈਂ ਵੀ ਬਾਪੂ ਨਾਲ ਕੋਈ ਦਿਲ ਦੀ ਗੱਲ ਕੀਤੀ ਹੁੰਦੀ”
ਬਚਪਨ ਚ ਜਦ ਮੈਂ ਪੰਦਰਾਂ- ਸੋਲਾ ਸਾਲ ਦਾ ਸੀ, ਤਾਂ ਜਦ ਵੀ ਮੈਂ ਬਾਪੂ ਨਾਲ ਗੱਲ ਕਰਨੀ…. ਸਾਡੀ ਮੱਲੋ ਮਲੀ ਕਿਸ ਨਾ ਕਿਸੇ ਗੱਲ ਤੇ ਬਹਿਸ ਸ਼ੁਰੂ ਹੋ ਜਾਣੀ ਤੇ ਫਿਰ ਦਾਦੇ ਨੇ ਮੈਨੂੰ ਬਦੋ ਬਦੀ ਬਾਹਰ ਖਿੱਚ ਕੇ ਲੈ ਜਾਣਾ, ਕਿਉਂਕਿ ਦਾਦੇ ਦਾ ਲਾਡਲਾ ਜੂ ਸੀ ਮੈਂ।
ਜਦ ਫਿਰ ਕਾਲਜ ਗਿਆ, ਮੈਂ ਹਰ ਦੋ ਦਿਨ ਬਾਅਦ ਫ਼ੋਨ ਕਰਨਾ ਘਰ….ਮੰਮੀ ਨਾਲ, ਦਾਦੇ ਨਾਲ, ਦਾਦੀ ਨਾਲ ਸਾਰਿਆਂ ਨਾਲ ਗੱਲ ਕਰਨੀ ਤੇ ਬਾਪੂ ਦਾ ਹਾਲ ਇਹਨਾਂ ਸਾਰਿਆਂ ਕੋਲੋਂ ਹੀ ਪੁੱਛ ਲੈਣਾ ਪਰ ਆਪ ਬਾਪੂ ਨਾਲ ਗੱਲ ਨਾ ਕਰਨੀ, ਕਿਉਂਕਿ ਬਾਪੂ ਨਾਲ ਮੇਰੀ ਘੱਟ ਹੀ ਬਣਦੀ ਸੀ ਏਹਦਾ ਇਹ ਮਤਲਬ ਨਹੀਂ ਕੀ ਬਾਪੂ ਮੈਨੂੰ ਪਿਆਰ ਨਹੀਂ ਸੀ ਕਰਦਾ, ਬਾਪੂ ਦਾ ਇੱਕੋ ਇੱਕ ਪੁੱਤਰ ਸੀ ਮੈਂ, ਓਹ ਵੀ ਦੱਸ ਸਾਲ ਬਾਅਦ ਹੋਇਆ ਸੀ ਤਾਂ ਬਾਪੂ ਵੀ ਹਰ ਰੀਝ ਪੁਗਾਉਂਦਾ ਸੀ। ਪਰ ਫਿਰ ਵੀ ਪਤਾ ਨਹੀਂ ਕਿਉਂ…. ਸਾਡੇ ਦੋਵਾਂ ਚ ਬਹਿਸ ਹੋ ਜਾਣੀ ।
ਸ਼ਾਇਦ! ਮੇਰੇ ਤੇ ਬਾਪੂ ਦੇ ਵਿਚਾਰ ਬਹੁਤ ਘੱਟ ਰਲਦੇ ਸੀ।
ਫਿਰ ਇੱਕ ਦਿਨ, ਮੈਨੂੰ ਕਾਲਜ ਚੇ ਘਰੋਂ ਫ਼ੋਨ ਆਇਆ ।
“ਪੰਮੇ! ਘਰ ਜਲਦੀ ਆ ਜਾ ਬਾਪੂ ਨਹੀਂ ਠੀਕ ਤੇਰਾ”, ਮਾਂ ਸਹਿਮੀ ਜੇਹੀ ਬੋਲੀ ।
ਮੈਂ ਉਦੋਂ ਹੀ ਬੈਗ ਚ ਕੱਪੜੇ ਪੌਂਦਾ ਤੇ ਅੱਗਲੇ ਦਿਨ ਹੀ ਦਿੱਲੀ ਤੋਂ ਟ੍ਰੇਨ ਫੜਦਾ ਤੇ ਜਲੰਧਰ ਆ ਜਾਨਾ ਤੇ ਅੱਗੋਂ ਬੱਸ ਤੇ ਚੜ੍ਹ ਆਪਣੇ ਪਿੰਡ ਪਹੁੰਚ ਜਾਨਾ।
ਘਰ ਦੇ ਬਾਹਰ ਗੱਡੀਆਂ ਦੀਆਂ ਲਾਈਨਾਂ ਲੱਗੀਆਂ ਸੀ। ਮੇਰੇ ਦਿਲ ਚ ਜਿਵੇਂ ਸੁਝ ਗਈ ਹੋਵੇ,...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
amrik singh gill
ਬਜ਼ੁਰਗਾਂ ਖ਼ਾਸ ਤੋਰ ਤੇ ਪਿਤਾ ਨਾਲ ਗੱਲ ਜ਼ਰੂਰ ਸਾਂਝੀ ਕਰਿਆ ਕਰੋ ਜੀ ਦੁੱਖ ਘਟਦਾ ਜੀ!