ਕਹਿੰਦੇ ਨੇ ਇੱਕ ਬਾਰ ਬਾਬਾ ਬੁੱਲੇ ਸ਼ਾਹ ਲਾਹੌਰ ਬਜ਼ਾਰ ਵਿੱਚ ਦੁੱਧ ਲੈਣ ਗਏ। ਤਖ਼ਤਪੋਸ਼ ਤੇ ਦੁੱਧ ਦੀਆ ਬਾਲਟੀਆਂ ਰੱਖੀ ਇੱਕ ਮੁਟਿਆਰ ਗਵਾਲਣ ਦੁੱਧ ਵੇਚ ਰਹੀ ਸੀ। ਉਹ ਗਾਹਕ ਕੋਲੋਂ ਪੈਸੇ ਫੜ੍ਹਦੀ,ਗਿਣਦੀ ਤੇ ਮਿਣ ਕੇ ਦੁੱਧ ਉਸਦੇ ਭਾਂਡੇ ਵਿੱਚ ਪਾ ਦੇਂਦੀ। ਅਸੂਲ ਦੀ ਗੱਲ ਸੀ। ਉਹ ਹਰ ਕਿਸੇ ਗਾਹਕ ਨਾਲ ਇਸੇ ਅਸੂਲ ਦੀ ਪਾਲਣਾ ਕਰ ਰਹੀ ਸੀ। ਪਰ ਇੱਕ ਗੱਲ ਅਜਿਹੀ ਹੋਈ! ਜੋ ਇਸ ਅਸੂਲ ਦੀ ਉਲੰਘਣਾ ਸੀ। ਇੱਕ ਗੱਭਰੂ ਆਇਆ ਸੁਨੱਖਾ ਜਿਹਾ ਤੇ ਉਸ ਨੇ ਮੁਟਿਆਰ ਦੀ ਤਲੀ ਤੇ ਕੁਝ ਰੱਖਿਆ,ਮੁਟਿਆਰ ਨੇ ਪਿਆਰ ਨਾਲ ਉਸ ਵੱਲ ਵੇਖਿਆ ਪੈਸੇ ਬਿਨਾਂ ਗਿਣੇ ਗੱਲੇ ਵਿੱਚ ਸੁੱਟ ਲਏ ਤੇ ਉਸ ਦਾ ਭਾਂਡਾ ਲੈ ਕੇ ਬਾਲਟੀ ਵਿੱਚੋਂ ਨੱਕੋ ਨੱਕ ਭਰ ਦਿੱਤਾ। ਬਾਬਾ ਬੁੱਲੇ ਸ਼ਾਹ ਬਹੁਤ ਹੈਰਾਨ ਹੋਏ ਕਿ ਨਾ ਇਸ ਨੇ ਪੈਸੇ ਗਿਣੇ ਤੇ ਨਾ ਦੁੱਧ ਮਿਣਿਆ! ਕੀ ਕਾਰਣ ਹੋਵੇਗਾ? ਜਦ ਗੱਲ ਸਮਝ ਵਿੱਚ ਨਾ ਆਈ ਤਾਂ ਬਾਬਾ ਬੁੱਲੇ ਸ਼ਾਹ ਨੇ ਮੁਟਿਆਰ ਤੋਂ ਪੁੱਛਣਾ ਹੀ ਠੀਕ ਸਮਝਿਆ। ਉਸ ਰੱਜੀ ਹੋਈ ਰੂਹ ਵਾਲੀ ਮੁਟਿਆਰ ਨੇ ਆਖਿਆ! ਰੱਬ ਦੇ ਫ਼ਕੀਰ ਬੰਦਿਆ! ਜਿੱਥੇ ਇਸ਼ਕ ਮੁਹੱਬਤ ਹੋਵੇ ਨਾ ਓਥੇ ਲੇਖੇ ਜੋਖੇ ਨਹੀਂ ਕਰੀਦੇ।
ਇਹ ਸੁਣਕੇ ਬਾਬਾ ਬੁੱਲੇ ਸ਼ਾਹ ਦੇ ਮਨ ਤੇ ਬਹੁਤ ਗ਼ਹਿਰਾ ਅਸਰ ਹੋਇਆ ਤੇ ਉਹ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
Rekha Rani
sache gal aa bahut vadia G nice story
Vishnu Guatam
Vishnu Guatam