ਲੰਮੇ ਦਾਹੜੇ ਵਾਲੇ ਬਾਬਾ ਜੀ ਦੀ ਨਹਿਰ ਦੇ ਪੁਲ ਕੋਲੋਂ ਨਿੱਕਲਦੀਆਂ ਦੋ ਲਿੰਕ ਸੜਕਾਂ ਦੇ ਐਨ ਵਿਚਕਾਰ ਸਕੂਟਰ ਰਿਪੇਅਰ ਦੀ ਦੁਕਾਨ ਹੋਇਆ ਕਰਦੀ ਸੀ..!
ਹਮੇਸ਼ਾਂ ਸਿਮਰਨ ਕਰਦੇ ਰਹਿੰਦੇ ਤੇ ਨਾਲ ਨਾਲ ਕੋਲ ਵਗਦੀ ਨਹਿਰ ਵੱਲ ਪੂਰੀ ਬਿੜਕ ਵੀ ਰੱਖਿਆ ਕਰਦੇ..!
ਕਦੇ ਕਦਾਈਂ ਜਿੰਦਗੀ ਤੋਂ ਅੱਕ ਚੁੱਕਿਆ ਕੋਈ ਨਿਰਾਸ਼ ਪ੍ਰਾਣੀ ਜਦੋਂ ਨਹਿਰ ਕੰਢੇ ਬੈਠ ਜਿੰਦਗੀ ਮੌਤ ਦੀ ਕਸ਼ਮਕਸ਼ ਵਿਚ ਜੂਝ ਰਿਹਾ ਹੁੰਦਾ ਬਾਬਾ ਜੀ ਨੂੰ ਝੱਟ ਹੀ ਸੁੱਝ ਜਾਇਆ ਕਰਦੀ..!
ਫੇਰ ਸਾਰੇ ਕੰਮ ਛੱਡ ਅਛੋਪਲੇ ਜਿਹੇ ਕੋਲ ਜਾ ਬੈਠਦੇ ਤੇ ਮੁੜ ਗਲਵੱਕੜੀ ਵਿਚ ਲੈ ਲਿਆ ਕਰਦੇ..!
ਫੇਰ ਹਮਦਰਦੀ ਦਾ ਐਸਾ ਦਰਿਆ ਵਗਦਾ ਕੇ ਅਗਲਾਂ ਮਰਨ ਮਾਰਨ ਦੀ ਸੌਦੇਬਾਜੀ ਕਰਦਾ ਹੋਇਆ ਇੱਕਦਮ ਜਿੰਦਗੀ ਵੱਲ ਮੁੜ ਆਇਆ ਕਰਦਾ!
ਫੌਜ ਵਿਚੋਂ ਪੈਨਸ਼ਨ ਆਏ ਕਿਸੇ ਵੇਲੇ ਚੋਟੀ ਦੇ ਤੈਰਾਕ ਹੋਇਆ ਕਰਦੇ ਸਨ..!
ਅਗਲੇ ਨੇ ਭਾਵੇਂ ਜਿੰਨੇ ਮਰਜੀ ਡੂੰਘੇ ਪਾਣੀ ਵਿਚ ਛਾਲ ਮਾਰੀ ਹੋਵੇ..ਮਿੰਟਾਂ-ਸਕਿੰਟਾਂ ਵਿਚ ਹੀ ਆਪਣੀਆਂ ਫੌਲਾਦੀ ਬਾਹਵਾਂ ਨਾਲ ਸ਼ੂਕਦੀਆਂ ਲਹਿਰਾਂ ਨੂੰ ਚੀਰਦੇ ਹੋਏ ਮੌਤ ਨੂੰ ਗਲ਼ ਲਾਉਣ ਦੀ ਤਿਆਰੀ ਕਰਦੇ ਹੋਏ ਨੂੰ ਕੰਢੇ ਤੇ ਖਿੱਚ ਲਿਆਂਉਂਦੇ..!
ਕਈਆਂ ਪਿਆਰ ਵਿਚ ਧੋਖੇ ਖਾਦੇ ਹੁੰਦੇ..ਕੋਈ ਕਲੇਸ਼ ਦਾ ਮਾਰਿਆ ਹੁੰਦਾ..ਕੋਈ ਗੁਰਬਤ ਅਤੇ ਬੇਰੁਜਗਾਰੀ ਤੋਂ ਆਤਰ ਹੋਇਆ ਸਦੀਵੀਂ ਨੀਂਦ ਸੌਣਾ ਲੋਚਦਾ..ਕੋਈ ਕਿਸੇ ਨਾਮੁਰਾਦ ਬਿਮਾਰੀ ਤੋਂ ਪੀੜਤ ਹੁੰਦਾ..ਅਤੇ ਕੋਈ ਸਮਾਜ ਦਾ ਦੁਤਕਾਰਿਆ ਹੋਇਆ..!
ਕੰਢੇ ਤੇ ਖਿੱਚ ਕੇ ਲਿਆਂਦਾ ਸਭ ਤੋਂ ਪਹਿਲਾਂ ਬਾਬਾ ਜੀ ਨੂੰ ਉਲ੍ਹਾਮਾਂ ਦਿੰਦਾ..”ਮੈਨੂੰ ਬਚਾਇਆ ਕਾਹਨੂੰ ਏ..ਮਰ ਜਾਣ ਦਿੰਦੇ”..ਫੇਰ ਰੋ ਪਿਆ ਕਰਦਾ..ਤੇ ਅਖੀਰ ਆਪਣਾ ਸਾਰਾ ਦੁੱਖ-ਦਰਦ ਓਹਨਾ ਸਾਹਵੇਂ ਫਰੋਲ ਮਾਰਦਾ..!
ਬਾਬਾ ਜੀ ਨੂੰ ਜਦੋਂ ਮਹਿਸੂਸ ਹੁੰਦਾ ਕੇ ਉਸਦੇ ਮਨ ਦਾ ਭਾਰ ਥੋੜਾ ਹੌਲਾ ਜਿਹਾ ਹੋ ਗਿਆ ਏ ਤਾਂ ਫੇਰ ਉਸਨੂੰ ਜੱਫੀ ਵਿਚ ਲੈ ਕੇ ਗੁਰਬਾਣੀ ਦੇ ਹਵਾਲੇ ਦਿੰਦੇ ਹੋਏ ਜਿੰਦਗੀ ਜਿਊਣ ਦਾ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ