ਸ਼ੋਸ਼ਲ ਮੀਡਿਆ ਦੇ ਕਲੱਬ ਹਾਊਸ ਤੇ ਬਾਬੇ ਨਾਨਕ ਤੇ ਬਹਿਸ ਚੱਲ ਰਹੀ ਸੀ..!
ਇੱਕ ਨਹੁੰ ਮਾਸ ਦੇ ਰਿਸ਼ਤੇ ਵਾਲਾ ਆਖ ਰਿਹਾ ਸੀ ਜੇ ਉਸ ਰਾਤ “ਤਿਲਕ ਧਾਰੀ ਅਤੇ ਜੰਜੂ ਧਾਰੀ” ਮਹਿਤਾ ਕਾਲੂ (ਬਾਬੇ ਨਾਨਕ ਦੇ ਪਿਤਾ ਜੀ) ਛੇਤੀ ਸੌਂ ਗਿਆ ਹੁੰਦਾ ਤਾਂ ਅੱਜ ਨਾ ਇਹ ਬਾਂਸ ਹੀ ਰਹਿਣੇ (ਸਿੱਖ) ਸਨ ਤੇ ਨਾ ਹੀ ਏਹ੍ਹ ਬੰਸਰੀ (ਸਿੱਖੀ) ਹੀ ਕਿਧਰੇ ਵੱਜਦੀ ਦਿਸਦੀ ਹੋਣੀ ਸੀ!
ਦੂਜਾ ਦੋ ਕਦਮ ਹੋਰ ਅੱਗੇ ਚਲਾ ਜਾਂਦਾ ਅਖ਼ੇ ਜੇ ਉਸ ਰਾਤ ਮਹਿਤਾ ਕਾਲੂ ਨੇ ਰਾਤ ਸੌਣ ਲੱਗੇ ਨੇ ਫਲਾਣੀ ਸ਼ੈ ਵਰਤ ਲਈ ਹੁੰਦੀ ਤਾਂ ਵੀ ਅੱਜ ਆਹ ਕੁਝ ਨਾ ਹੁੰਦਾ..ਏਨੀ ਗੱਲ ਸੁਣ ਚਾਰੇ ਪਾਸੇ ਹਾਸਾ ਪੱਸਰ ਜਾਂਦਾ!
ਓਸੇ ਬਾਬੇ ਬਾਬਾ ਨਾਨਕ ਦੀ ਗੱਲ ਚੱਲ ਰਹੀ ਸੀ ਜਿਸਨੇ ਬਾਬਰ ਨੂੰ ਮੂੰਹ ਤੇ ਓਦੋਂ ਜਾਬਰ ਆਖਿਆ ਜਦੋਂ ਮੌਕੇ ਦੇ ਕਰਤਾ ਧਰਤਾ ਆਖਣ ਲੱਗੇ ਕੇ ਡਰਨ ਦੀ ਲੋੜ ਨਹੀਂ ਐਸਾ ਯੱਗ ਅਤੇ ਮੰਤਰ ਮਾਰਾਂਗੇ ਕੇ ਬਾਬਰ ਦੀਆਂ ਫੌਜਾਂ ਅੰਨੀਆਂ ਹੋ ਜਾਣਗੀਆਂ..!
ਨਾ ਮੰਤਰ ਹੀ ਕੰਮ ਆਏ ਤੇ ਨਾ ਫੌਜਾਂ ਹੀ ਅੰਨੀਆਂ ਹੋਈਆਂ..!
ਮਸ਼ਹੂਰ ਸੰਗੀਤਕਾਰ ਐੱਸ ਮੂਹਿੰਦਰ ਲਿਖਦੇ ਕੇ ਉਸ ਵੇਲ਼ੇ ਦੀ ਮਸ਼ਹੂਰ ਅਦਾਕਾਰ ਮਧੂਬਾਲਾ ਮੌਕਾ ਮਿਲਦੇ ਹੀ ਪਰਸ ਵਿਚੋਂ ਨਿੱਕੀ ਜਿਹੀ ਕਿਤਾਬ ਕੱਢਦੀ ਤੇ ਸਿਰ ਢੱਕ ਕੁਝ ਪੜ੍ਹਦੀ ਰਹਿੰਦੀ!
ਇੱਕ ਵੇਰ ਕਿਤਾਬ ਖੁੱਲੀ ਰਹਿ ਗਈ ਤਾਂ ਵੇਖਿਆ ਫਾਰਸੀ ਵਿਚ ਜਪੁਜੀ ਸਾਹਿਬ ਸੀ..!
ਪੁੱਛਿਆ ਤਾਂ ਆਖਣ ਲੱਗੀ ਇੱਕ ਵੇਰ ਭਾਰੀ ਭੀੜ ਬਣ ਗਈ..ਕੋਈ ਰਾਹ ਨਾ ਲੱਭੇ..ਕਿਸੇ ਆਖਿਆ ਨਾਨਕ ਦੀ ਬਾਣੀ ਪੜਿਆ ਕਰ..ਕਿਰਪਾ ਹੋਵੇਗੀ..ਫੇਰ ਵਾਕਿਆ ਹੀ ਕਿਰਪਾ ਹੋਈ ਤੇ ਹੋਰ ਵੀ ਕਿੰਨਾ ਕੁਝ ਮਿਲਿਆ..!
ਮਧੂ ਬਾਲਾ ਦੀ ਇੱਕ ਸ਼ਰਤ ਹੁੰਦੀ..ਸ਼ੂਟਿੰਗ ਲਈ ਭਾਵੇਂ ਜਿਥੇ ਮਰਜੀ ਲੈ ਜਾਵੋ ਪਰ ਬਾਬੇ ਨਾਨਕ ਦੇ ਜਨਮ ਵਾਲੇ ਦਿਨ ਬੰਬਈ ਅੰਧੇਰੀ ਗੁਰੂ ਘਰ ਹਾਜਰੀ ਜਰੂਰ ਲਵਾਉਣੀ ਏ..!
ਲੰਗਰਾਂ ਵਿਚ ਵੀ ਤਿਲ ਫੁੱਲ ਭੇਟਾ ਕਰਦੀ..ਉਸਦੀ ਮੌਤ ਮਗਰੋਂ ਅੱਬਾ ਆਇਆ ਕਰਦਾ ਅਖ਼ੇ ਆਹ ਲਵੋ ਮੇਰੀ ਧੀ ਵੱਲੋਂ ਬਣਦਾ ਹਿੱਸਾ..!
ਧੀ ਦੇ ਨਾਮ ਤੇ ਪੂਰੇ ਸੱਤ ਸਾਲ ਸੇਵਾ ਕਰਦਾ ਰਿਹਾ ਫੇਰ ਉਹ ਵੀ ਨਾ ਰਿਹਾ..!
ਅੰਧੇਰੀ ਦੀ ਸੰਗਤ ਅੱਜ ਤੱਕ ਬਾਬੇ ਨਾਨਕ ਦੇ ਜਨਮ ਦਿਹਾੜੇ ਤੇ ਪਿਓ ਧੀ ਦੀ ਅਰਦਾਸ ਕਰਨੀ ਨਹੀਂ ਭੁੱਲਦੇ..!
ਬਲਵੰਤ ਗਾਰਗੀ ਲਿਖਦਾ ਮਾਂ ਨੇ ਦੋਹਾਂ ਭਰਾਵਾਂ ਵਿਚੋਂ ਮੈਨੂੰ ਚੁਣ ਪਿੰਡ ਦੇ ਗੁਰੂ ਦੁਆਰੇ ਪੜਨ ਭੇਜ ਦਿੱਤਾ..ਅਸੀਂ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ