ਨਿੱਕੇ ਹੁੰਦਿਆਂ ਅਸੀ ਕੱਠੇ ਹੋ ਕੇ ਗਲੀ ਦੇ ਮੋੜ ਤੇ ਪੰਸਾਰੀ ਦੀ ਹੱਟੀ ਤੇ ਬੈਠੇ ਟੌਫੀਆਂ ਵਾਲੇ ਬਾਬਾ ਜੀ ਕੋਲ ਚਲੇ ਜਾਇਆ ਕਰਦੇ..!
ਫੇਰ ਪੁੱਛੀ ਜਾਣਾ..ਫਲਾਣੇ ਡੱਬੇ ਵਿਚ ਕੀ ਏ..ਓਹਨਾ ਆਖਣਾ ਹਲਦੀ..ਫੇਰ ਦੂਜੇ ਵੱਲ..ਉਸ ਵਿਚ ਕੀ..?
ਉਹਨਾ ਆਖਣਾ ਪੁੱਤਰ ਮਗਾਂ..ਫੇਰ ਹੋਰ ਵੀ ਕਿੰਨਾ ਕੁਝ..ਇਹ ਸਿਲਸਿਲਾ ਸ਼ਾਮ ਤੱਕ ਇੰਝ ਹੀ ਚਲਦਾ ਰਹਿੰਦਾ..ਓਹਨਾ ਜੁਆਬ ਦਿੰਦੇ ਰਹਿਣਾ ਤੇ ਅਸੀ ਪੁੱਛਦੇ ਰਹਿਣਾ..!
ਸਾਨੂੰ ਸਭ ਕੁਝ ਪਤਾ ਹੁੰਦਾ ਸੀ ਕੇ ਹਰੜਾਂ ਵਾਲਾ ਡੱਬਾ..ਬਦਾਮ..ਕਿਸ਼ਮਿਸ਼..ਸੌਂਗੀ ਕਿਥੇ..ਆਥਣ ਵੇਲੇ ਤੱਕ ਅਸੀਂ ਥੱਕ ਜਾਣਾ ਪਰ ਉਹ ਜੁਆਬ ਦਿੰਦੇ ਕਦੀ ਵੀ ਨਾ ਥੱਕਦੇ..!
ਪਰ ਜਦੋਂ ਵੀ ਖੂੰਝੇ ਵਿਚ ਪਏ ਇੱਕ ਪੂਰਾਣੇ ਜਿਹੇ ਡੱਬੇ ਬਾਰੇ ਪੁੱਛਦੇ ਤਾਂ ਉਹ ਸੋਚੀਂ ਪੈ ਜਾਇਆ ਕਰਦੇ..ਫੇਰ ਆਖਦੇ ਇਸ ਵਿਚ ਬਾਬਾ ਨਾਨਕ ਏ..!
ਅਸੀਂ ਹੈਰਾਨ ਹੋ ਕੇ ਲਾਗੇ ਟੰਗੇ ਕਲੰਡਰ ਵੱਲ ਇਸ਼ਾਰਾ ਕਰਨਾ ਤੇ ਪੁੱਛ ਲੈਣਾ ਏਹੀ ਨਾਨਕ ਜਿਹੜੇ ਖੇਤਾਂ ਵਿਚ ਹੱਲ ਚਲਾ ਰਹੇ ਨੇ..ਓਹਨਾ ਆਖਣਾ ਹਾਂ ਹਾਂ ਪੁੱਤਰੋ ਬਸ ਏਹੀ ਨਾਨਕ..!
ਫੇਰ ਅਸੀਂ ਖਹਿੜੇ ਪੈ ਜਾਣਾ ਸਾਨੂੰ ਡੱਬਾ ਖੋਲ ਕੇ ਵਿਖਾਓ..ਅਸੀਂ ਬਾਬਾ ਨਾਨਕ ਵੇਖਣੇ ਨੇ..!
ਓਹਨਾ ਆਖਣਾ ਪੁੱਤਰੋ ਵੱਡੇ ਹੋਵੇਗੇ ਤਾਂ ਫੇਰ ਵਿਖਾਊਂ..ਅਜੇ ਨਾ ਤਾਂ ਤੁਹਾਨੂੰ ਦਿਸਣੇ ਨੇ ਤੇ ਨਾ ਹੀ ਤੁਹਾਨੂੰ ਕਿਸੇ ਗੱਲ ਦੀ ਸਮਝ ਈ ਆਉਣੀ ਏ..!
ਅਖੀਰ ਅਸੀ ਰੁੱਸ ਕੇ ਏਨੀ ਗੱਲ ਆਖ ਘਰੇ ਤੁਰ ਜਾਣਾ ਕੇ ਤੁਸੀਂ ਸਾਨੂੰ ਬਾਬਾ ਨਾਨਕ ਨਹੀਂ ਵਿਖਾਉਂਦੇ ਅਸੀ ਨਹੀਂ ਬੋਲਦੇ ਤੁਹਾਡੇ ਨਾਲ..ਹੁਣ ਇਥੇ ਕਦੀ ਨਹੀਂ ਆਉਣਾ..!
ਪਰ ਅਗਲੇ ਦਿਨ ਫੇਰ ਓਹੀ ਸਿਲਸਿਲਾ ਇੱਕ ਵਾਰ ਫੇਰ ਸ਼ੁਰੂ ਹੋ ਜਾਣਾ..!
ਏਨੇ ਵਰ੍ਹਿਆਂ ਬਾਅਦ ਅਮਰੀਕਾ ਤੋਂ ਪਿੰਡ ਗਿਆ ਤਾਂ ਬੋਹੜ ਹੇਠ ਓਸੇ ਹੱਟੀ ਦੇ ਬਾਹਰ ਬੈਠੇ ਬਾਬਾ ਜੀ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ