ਸਬਾਹਤ ਕਣਕ ਦੇ ਢੋਲਾਂ ਨਾਲ ਲੱਦੀ ਪਈ ਐ…. ਸੰਦੂਕ ਗਹਿਣੇਆਂ ਨਾ ਤੁੰਨੇਆ ਪਿਆ.. ਖੁਰਲੀ ਤੇ ਖੜੀਆਂ ਬੂਰੀਆਂ ਵੌਕਸਵੈਗਨ ਵਾਂਗੂ ਲਿਸ਼ਕਾਂ ਮਾਰਦੀਆਂ… ਚੌਦਾਂ ਲੀਟਰ ਇੱਕ ਡੰਗ ਦਾ… ਡਰੱਮ ਡੁੱਲਦਾ ਹੀ ਰਹਿੰਦਾ.. ਫਰਿੱਜ ਚੋਂ ਮਖਣੀ ਉੱਲਰ ਰਹੀ ਐ… ਲੱਸੀ ਆਲੀ ਚਾਟੀ apple pro max ਵਾਂਗੂ ਫੁੱਲ ਅੱਪਡੇਟ ਆ…ਕਬੂਤਰ ਏਨਾਂ ਦੇ ਉੱਡਣ, ਬੌਲਦ ਕੁੱਤੇ ਏਹਨਾਂ ਦੇ ਨੌਂ ਤੇ ਭੱਜਣ.. ਘੋੜੇਆਂ ਦੇ ਫਾਰਮ ਮੌਲਾਂ ਵਰਗੇ ਪਾਈ ਫਿਰਦੇ ਨੇ.. ਸਮਰਸੀਬਲ ਦੀ ਖੇਲ ਤੋਂ ਪਾਰ ਬੱਜਦੀ ਪਾਣੀ ਦੀ ਧਾਰ ਵੀ ਆਈਲੈਟਸ ਬੈਂਡਾਂ ਜਿੰਨਾਂ ਚਾਅ ਚਾੜਦੀ ਐ… ਫਾਰਮਟਰੈਕ ਦੇ ਖੱਬੇ ਪਾਸੇ ਕੱਲਾ ਲਿਖਿਆ ਬਿਆ 60 ਮੁੱਛਾਂ ਚਾੜ ਦਿੰਦਾ… ਕੰਪੈਣ ਆਲੇ ਕੋਠੇ ਚ ਪੱਲੜ ਹੇਠਾਂ ਖੜੀ ਜੰਗ ਚ ਲਜਾਣ ਆਲੀ ਤੋਪ ਹੀ ਲਗਦੀ ਐ… ਗੱਠੇਆਂ ਦੀਆਂ ਭੂਕਾਂ ਵੀ ਜੀਓ ਦੇ ਟਾਵਰਾਂ ਵਾਂਗੂ ਤਣੀਆਂ ਪਈਆਂ…. ਝੋਲੇਆਂ ਚ ਟਿੰਡੋ, ਕੱਦੂ, ਸਕੂਟਰ ਦੀ ਟੋਕਰੀ ਚ ਅੱਲਾਂ ਖੇਤੋਂ ਪਾਲ ਕੇ ਲਿਆਂਦੀਆਂ ਰੇਹੜੀ ਤੋ। ਛਾਂਟ ਕੇ ਨੀ… ਖੇਤ ਆਲੇ ਕੋਠੇ ਤੇ ਹੈਪੀ ਦਵਾਲੀ ਲਿਖੀ ਫਿਰਦੇ ਨੇ… ਤੇ ਪੈਲੀ ਦਾ ਟੱਕ ਜੜੁੱਤ ਵਰਕੇ ਵਾਂਗੂ ਇੱਕ ਸਾਰ ਐ… ਪਧਰਾ….ਸੌਹਰੇ ਜਾਣ ਵੇਲੇ ਗੁੱਟ ਚ ਚਮਕਦੇ ਕੜੇ ਤੇ ਜਵਾਕਾਂ ਨੇ “ਗਿੱਲ” ਲਖਾਕੇ ਦੇਤਾ… ਲਮਾਰੀਆਂ ਚ ਪਏ ਪਾਸਪੋਟ ਵੀ ਢੂਹੇ ਤੇ ਮੋਹਰਾਂ ਲਵਾਈ ਫਿਰਦੇ ਨੇ …
ਏਹ ਤਾਂ ਵੀ ਝੰਡੇ ਜੇ ਚਾਕੇ ਕਿਉਂ ਤੁਰੇ ਫਿਰਦੇ ਨੇ ਨਿੱਤ ਦਿਹਾੜੀ… ਉਰੇ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ