`ਬਖਸ਼ੀਸ਼ ਸਿੰਘ..ਬਾਪੂ ਹੁਰਾਂ ਦਾ ਪਿੰਡ ਵਾਲਾ ਯਾਰ..ਰੰਗ ਭਾਵੇਂ ਥੋੜਾ ਪੱਕਾ ਸੀ..ਪਰ ਜਦੋਂ ਵੀ ਹੱਸਦਾ ਇੰਝ ਲੱਗਦਾ ਉਸਦੇ ਚਿੱਟੇ ਦੰਦ ਹੋਰ ਵੀ ਜਿਆਦਾ ਲਿਸ਼ਕਾਂ ਮਾਰਨ ਲੱਗ ਪਏ ਹੋਣ..!
ਪੈਨਸ਼ਨ ਲੈਣ ਸ਼ਹਿਰ ਆਉਂਦਾ ਤਾਂ ਸਾਡੇ ਕੋਲ ਹੀ ਰਿਹਾ ਕਰਦਾ..ਪਤਾ ਨੀ ਕਿਓਂ ਮੈਨੂੰ ਉਸਦਾ ਇੰਝ ਸਾਡੇ ਘਰੇ ਰਹਿਣਾ ਬਿਲਕੁਲ ਵੀ ਪਸੰਦ ਨਹੀਂ ਸੀ..!
ਮੈਨੂੰ ਉਸ ਵੇਲੇ ਹੋਰ ਵੀ ਜਿਆਦਾ ਖਿਝ ਚੜ੍ਹ ਜਾਇਆ ਕਰਦੀ ਜਦੋਂ ਗੁਸਲਖਾਨੇ ਵਿਚ ਨਹਾਉਣ ਵੇਲੇ ਲਾਹ ਕੇ ਰੱਖੇ ਆਪਣੇ ਗੁੱਟ ਵਾਲੇ ਕੜੇ ਨੂੰ ਲੈਣ ਉਹ ਇੱਕ ਵੇਰ ਫੇਰ ਵਾਪਿਸ ਪਰਤ ਆਇਆ ਕਰਦਾ ਅਤੇ ਫੇਰ ਬਹਾਨੇ ਜਿਹੇ ਨਾਲ ਦੁਬਾਰਾ ਧਰਾ ਲਈ ਚਾਹ ਪੀਣ ਖਾਤਿਰ ਬਾਪੂ ਹੁਰਾਂ ਕੋਲ ਬੈਠਾ ਕਿੰਨਾ-ਕਿੰਨਾ ਚਿਰ ਗੱਲਾਂ ਮਾਰਦਾ ਰਹਿੰਦਾ!
ਮੈਂ ਅਕਸਰ ਸੋਚਦਾ..ਨਹਾਉਣ ਲੱਗਿਆਂ ਭਲਾ ਆਪਣਾ ਕੜਾ ਕੌਣ ਲਾਹੁੰਦਾ ਏ..!
ਉਸਦੇ ਕਿੰਨੇ ਸਾਰੇ ਰਿਸ਼ਤੇਦਾਰ ਇਸੇ ਸ਼ਹਿਰ ਵਿਚ ਰਹਿੰਦੇ ਸਨ..ਫੇਰ ਵੀ ਪਤਾ ਨੀ ਕਿਓਂ ਸਾਡੇ ਘਰੇ ਆ ਕੇ ਸਾਨੂੰ ਹੀ ਖੇਚਲ ਕਿਓਂ ਪਾਉਂਦਾ ਸੀ..!
ਬਾਪੂ ਜੀ ਨਾਲ ਗੱਲ ਕਰਦਾ ਤਾਂ ਉਹ ਅੱਗਿਓਂ ਹੱਸ ਪਿਆ ਕਰਦੇ..!
ਆਖਦੇ ਮੋਹ ਪਿਆਰ ਦੇ ਇਹ ਫਲਸਫੇ ਤੇਰੀ ਸਮਝ ਵਿਚ ਨਹੀਂ ਪੈਣੇ..ਨਿੱਕੇ ਹੁੰਦਿਆਂ ਦਾ ਬੇਲੀ ਏ..ਇੱਕਠੇ ਪੜੇ ਖੇਡੇ ਮੱਲੇ..ਇੱਕਠੇ ਫੌਜ ਵਿੱਚ ਭਰਤੀ ਹੋਏ..ਇਕੱਤਰ ਦੀ ਜੰਗ ਵੇਲੇ ਜਖਮੀ ਹੋਏ ਨੂੰ ਆਪਣੇ ਮੋਢਿਆਂ ਤੇ ਚੁੱਕ ਕੇ ਏਧਰ ਲਿਆਇਆ ਸੀ..!
ਹੁਣ ਪਿੰਡ ਕੱਲਾ ਹੀ ਰਹਿ ਗਿਆ..ਕੀ ਹੋਇਆ ਜੇ ਰਾਤ ਕੱਟਣ ਇਥੇ ਆ ਜਾਂਦਾ ਏ..ਅਗਲੇ ਦਾ ਵੀ ਤਾਂ ਇਥੇ ਹੀ ਜਿਆਦਾ ਜੀ ਲੱਗਦਾ ਏ..!
ਮੈਂ ਆਪ ਹੀ ਆਖਿਆ ਹੋਇਆ ਏ ਕੇ ਜਦੋਂ ਕਦੇ ਵੀ ਸ਼ਹਿਰ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ