ਬਚਪਨ ਦੀਆਂ ਸ਼ਰਾਰਤਾਂ *
ਬਚਪਨ ਚ ਜਦੋਂ ਵੀ ਮੰਮੀ ਨੇ ਕਿਤੇ ਰਿਸ਼ਤੇਦਾਰ ਦੇ ਜਾਣਾ ਤਾਂ ਸਾਡੇ ਭੈਣ ਭਰਾਵਾਂ ਦੇ ਅੰਦਰਲਾ ਰਸੋਈਆ ਜਾਗ ਜਾਣਾ। ਏਦਾਂ ਈ ਇੱਕ ਵਾਰੀ ਮੰਮੀ ਕਿਸੇ ਰਿਸ਼ਤੇਦਾਰ ਦੇ ਗਏ ਸੀ ਤੇ ਮਗਰੋਂ ਅਸੀਂ ਸੋਚਿਆ ਕਿ ਅੱਜ ਕੜਾਹ ਬਣਾਇਆ ਜਾਵੇ ਉਹ ਵੀ ਆਟੇ ਦਾ। ਜਿੱਦਾਂ ਗੁਰੂਘਰ ਦੇਗ ਹੁੰਦੀ ਹੈ ਬਿਲਕੁਲ ਓਦਾਂ ਦਾ।
ਓਦੋਂ ਸਾਡੇ ਗੈਸ ਸਿਲੰਡਰ ਨਹੀਂ ਸੀ ਹੁੰਦਾ ਸਟੋਵ ਹੁੰਦਾ ਸੀ। ਚਲੋ ਜੀ ਮੈਂ ਤੇ ਵੱਡੇ ਭਾਜੀ ਲੱਗ ਗਏ ਬਣਾਉਣ। ਸਟੋਵ ਬਾਲ਼ਿਆ ਉੱਪਰ ਰੱਖਿਆ ਪਤੀਲਾ ਘਿਓ ਪਾ ਕੇ ਆਟਾ ਭੁੰਨਣਾ ਸ਼ੁਰੂ ਕੀਤਾ। ਆਟਾ ਤੇ ਭੁੱਜ ਗਿਆ ਅਖੀਰ ਤੇ ਪਾਈ ਖੰਡ। ਹੁਣ ਵਾਰੀ ਆਈ ਪਾਣੀ ਦੀ…. ਭਾਜੀ ਕਹਿੰਦੇ ਪਾਣੀ ਕਿੰਨਾ ਪਾਈਏ ਮੈਂ ਕਿਹਾ ਮੈਨੂੰ ਤੇ ਨਹੀਂ ਪਤਾ ਭਾਜੀ। ਪਰ ਮੰਮੀ ਚਾਰ ਗੁਣਾ ਪਾਣੀ ਪਾਉਂਦੇ ਹੁੰਦੇ ਆ ਸੂਜੀ ਦੇ ਕੜਾਹ ਚ। ਚਲੋ ਜੀ ਚਾਰ ਗੁਣਾ ਪਾਣੀ ਪਾ ਦਿੱਤਾ ਅਸੀਂ ਵੀ।
ਕੜਾਹ ਤੇ ਏਦਾਂ ਹੋ ਗਿਆ ਜਿਵੇਂ ਤਰੀ ਵਾਲ਼ਾ ਹੋਵੇ। ਵਾਰੀ ਵਾਰੀ ਅਸੀਂ ਕੜਛੀ ਚਲਾਈ ਜਾਈਏ ਪਰ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ