ਗਰਮੀ ਦੀ ਰੁੱਤ ਤਿੱਖੜ ਦੁਪਿਹਰ,ਰੁਕੀ ਹੋਈ ਹਵਾ ਸ਼ਾਤ ਹੋਏ ਪੱਤੇ ਚੁੱਪ ਚਾਪ ਕਇਨਾਤ ਵਿੱਚ ਘੁਗੀਆਂ ਦੀ ਘੂੰ-ਘੂੰ ਤੇ ਕੋਇਲਾ ਦੇ ਗੀਤ ਚਾਰ ਚੁਫੇਰੇ ਨੂੰ ਸੰਗੀਤਮਈ ਰੰਗ ਦੇ ਰਹੇ ਸਨ,,
75ਸਾਲਾ ਦਾ ਬਜੁਰਗ ਬਾਪੂ ਨਿੰਮਾਂ ਦੀ ਸੰਘਣੀ ਛਾਵੇਂ ਪਿਆ ਅਰਾਮ ਕਰ ਰਿਹਾ,,
ਕੋਲ ਬੈਠੀਆਂ ਪੋਤੀਆਂ ਬਿਨਾਂ ਕਿਸੇ ਫਿਕਰ ਤੇ ਡਰ ਤੋ ਆਪਣੀ ਹੀ ਦੁਨੀਆਂ ਮਸਤ ਗੁੱਡੀਆਂ ਪਟੋਲਿਆ ਨਾਲ ਮਿੱਟੀ ਦੇ ਘਰ ਬਣਾ ਕੇ ਰਹੀਆਂ ਸਨ,,ਦਾਦਾ ਤੇ ਪੋਤੀਆਂ ਦਾ ਇਹ ਵੱਖਰਾ ਸੰਸਾਰ ਸੀ ਘਰ ਤੋਂ ਬਾਹਰ ਰੁੱਖਾਂ ਦੀ ਠੰਡੀ ਛਾਵੇਂ,,
ਬਾਪੂ ਨੇ ਸਿਰਹਾਣੇ ਪਈ ਘੜੀ ਉਤੇ ਟਾਈਮ ਵੇਖਿਆ ਤਿੰਨ ਵੱਜਣ ਵਾਲੇ ਸਨ,,
ਘਰ ਵਲੋਂ ਬੇਬੇ ਚਾਹ ਵਾਲਾ ਡੋਲਣਾ ਚੁੱਕੀ ਆ ਰਹੀ ਸੀ,,
ਪੋਤੀਆਂ ਖੇਡ ਛੱਡ ਕੇ ਦਾਦੇ ਦਾਦੀ ਕੋਲ ਮੰਜੀ ਤੇ ਆ ਬੈਠੀਆਂ ਨਿੱਕੀਆਂ ਨਿੱਕੀਆਂ ਗੱਲਾਂ ਕਰਦਿਆਂ ਸਭ ਨੇ ਚਾਹ ਪੀ ਲਈ ਬੇਬੇ ਭਾਂਡੇ ਚੁੱਕ ਕੇ ਘਰ ਵੱਲ ਤੁਰ ਪਈ ਬਾਬਾ ਆਪਣੇ ਸਿਰ ਤੇ ਪਰਨਾ ਠੀਕ ਕਰਕੇ ਕੁਹਾੜੀ ਤੇ ਢੀਂਡੀ ਵਾਲਾ ਰੱਸਾ ਚਕ ਕੇ ਤੁਰਨ ਲੱਗਿਆਂ
ਬਾਪੂ ਜੀ ਤੁਸੀਂ ਕਿਥੇ ਚੱਲੇ?
ਡਰੇਨ ਵਾਲੇ ਖੇਤ ਵੱਲ,,
ਅਸੀਂ ਵੀ ਜਵਾਗੇ ਬਾਪੂ ਜੀ
ਉਏ ਖੋਤਿਉ ਗਰਮੀ ਬਹੁਤ ਆ ਤੁਸੀਂ ਕੀ ਕਰਨਾ ਨਾਲ ਜਾਕੇ..ਅਸੀਂ ਤਾਂ ਜਵਾਗੇ ਤੁਹਾਡੇ ਨਾਲ ਕਹਿ ਦੋਵੇਂ ਦਾਦੇ ਦੇ ਨਾਲ ਹੋ ਤੁਰੀਆਂ,,
ਕੱਚੇ ਰਾਹ ਦੇ ਦੋਵੀ ਪਾਸੀ ਬੇਰੀਆ ਤੂਤ ਤੇ ਕਰੀਰ ਦੇ ਰੁੱਖਾਂ ਵਿੱਚ ਚੜਚੋਹਲੜ ਪਾਉਦੀਆ ਸ਼ੇਹੜੀਆ ਅਤੇ ਗੁਟਾਹਰਾ ਕਿਕਰਾਂ ਤੇ ਬਿੰਡੀਆ ਦਾ ਰੌਲਾ..ਦਾਦਾ ਅਤੇ ਪੋਤੀਆਂ ਰਾਹ ਲੰਘ ਕੇ ਡਰੇਨ ਦੀ ਪੱਟੜੀ ਤੇ ਆ ਚੜ੍ਹੇ ਦੁਪਿਹਰੇ ਅਰਾਮ ਕਰਨ ਮਗਰੋਂ ਭੇਡ ਅਤੇ ਬੱਕਰੀਆਂ ਦੇ ਚਰਵਾਹੇ ਆਪਣੇ ਇੱਜੜ ਲੈ ਕੇ ਤੁਰ ਪਏ ਸਨ,,ਚਾਹ ਰੋਟੀ ਖਾ ਕੇ ਜੱਟ ਨਰਮਾ ਕਪਾਹ ਤੇ ਮੱਕੀ ਗੁੱਡਣ ਲੱਗ ਪਏ ਸਨ,,
ਬਾਬਾ ਕਿਕਰਾਂ ਦੀਆਂ ਮੋਹੜੀਆ ਵੱਡਣ ਲੱਗਾ,, ਦੋਵੇ ਕੁੜੀਆਂ ਕਿਕਰਾਂ ਦੀ ਗੁੰਦ ਅਤੇ ਜੜ੍ਹਾਂ ਵਿੱਚ ਲੱਗੀ ਗਿੱਦੜਪੀੜੀ ਲਾਹੁਣ ਲੱਗੀਆਂ,,
ਬਾਪੂ ਜੀ ਆਪਾ ਇਹ ਕੰਡੇ ਕੀ ਕਰਨੇ?
ਪੁੱਤ ਇਨ੍ਹਾਂ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ