ਬਚਪਨ ਖੇਡਣ ਦੇ ਚਾਅ ਵਿੱਚ ਹੀ ਲੰਘ ਗਿਆ ਤੇ ਫਿਰ ਜਵਾਨੀ ਨੇ ਆ ਸਾਡੇ ਵਿਹੜੇ ਦਸਤਕ ਦਿੱਤੀ। ਵਿੱਚੇ ਪੜਾਈ ਦਾ ਰਾਮਰੌਲਾ ਚੱਲੀ ਜਾਂਦਾ ਸੀ। ਪੜਾਈ ਤੇ ਜਵਾਨੀ ਵਿੱਚ ਜ਼ਿੰਦਗੀ ਦੇ ਦਿਨ ਕਦੋਂ ਲੰਘ ਗਏ, ਪਤਾ ਹੀ ਨਾ ਲੱਗਿਆ। ਗੱਲ ਕੀ ਵੀਹ ਸਾਲ ਨੂੰ ਟੱਪਿਆ ਬੰਦਾ ਵਿਆਹ ਦੇ ਨੇੜੇ ਆ ਢੁੱਕਦਾ ਹੈ? ਦੋ ਚਾਰ ਸਾਲ ਪੱਕ-ਠੱਕ ਵਿੱਚ ਹੀ ਲੰਘ ਜਾਂਦੇ ਨੇ। ਹੁਣ ਜਦੋਂ ਵਿਆਹ ਹੋ ਗਿਆ ਤੇ ਪਤਾ ਨਹੀਂ ਕਦੋਂ ਕੋਹਲੂ ਦੇ ਬੈਲ ਵਾਂਗੂੰ ਘੁੰਮਦੇ-ਘੁੰਮਦੇ ਸਾਰੀ ਜ਼ਿੰਦਗੀ ਲੰਘਾਉਣ ਦੇ ਨੇੜੇ ਆ ਢੁੱਕੇ। ਜ਼ਿੰਮੇਵਾਰੀਆਂ ਦੇ ਭਾਰ ਨੇ ਕਮਰ ਵਿੱਚ ਸੌ ਵਲ ਪਾ ਦਿੱਤੇ। ਕੰਮ ਮਕਾਉਣ ਦੇ ਚੱਕਰ ਵਿੱਚ ਆਪ ਮੁੱਕਣ ਵਾਲੇ ਹੋ ਗਏ ਪਰ ਇਹ ਚੰਦਰਾ ਕੰਮ ਨਹੀਂ ਮੁੱਕਿਆ ਤੇ ਉੱਤੇ ਪੈਸੇ ਦੀ ਦੌੜ ਨੇ ਚੈਨ ਨਾ ਲੈਣ ਦਿੱਤਾ। ਬੰਦਾ ਬਿਨਾਂ ਰੱਸੀ ਤੋਂ ਮੋਹ ਦੇ ਜਾਲ ਵਿੱਚ ਬੱਧਾ ਇੱਕ ਪਲ ਵੀ ਸਾਹ ਨਹੀਂ ਲੈਂਦਾ। ਜ਼ਿੰਦਗੀ ਨੂੰ ਮਾਣਨ ਦਾ ਇਹਨੂੰ ਮੌਕਾ ਹੀ ਨਹੀਂ ਮਿਲਦਾ। ਹਰ ਪਲ ਚੌਰਾਸੀ ਵਾਲੇ ਗੇੜ ਵਿੱਚ ਪਿਆ ਲੇਲੜੀਆਂ ਕੱਢਦਾ ਫਿਰਦਾ ਹੈ। ਜਦੋਂ ਅਤੀਤ ਵੱਲ ਨਿਗ੍ਹਾ ਮਾਰਦਾ ਹੈ ਤਾਂ ਆਏਂ ਲੱਗਦਾ ਜਿਵੇਂ ਕੱਲ੍ਹ ਦੀ ਗੱਲ ਹੋਵੇ। ਹਰ ਵਕਤ ਵੱਧ ਤੋਂ ਵੱਧ ਜਿਉਣ ਦੀ ਲਾਲਸਾ ਤੇ ਵਿਸ਼ੇ ਭੋਗ ਬੰਦੇ ਨੂੰ ਟਿਕਣ ਕਿੱਥੇ ਦਿੰਦੇ ਹਨ। ਮੇਰਾ ਆ ਵੀ ਹੋਜੇ, ਮੇਰਾ ਉਹ ਵੀ ਹੋਜੇ ਦੇ ਗਦੀਗੇੜ ਵਿੱਚ ਜ਼ਿੰਦਗੀ ਦੇ ਰਹੱਸ ਤੋਂ ਕੋਰਾ ਹੀ ਰਹਿੰਦਾ ਹੈ। ਇਹੀ ਸਭ ਨਾਲ ਵਾਪਰਦਾ ਹੈ ਤੇ ਇਹੀ ਮੇਰੇ ਨਾਲ ਵਾਪਰਿਆ। ਭਾਵੇਂ ਸਭ ਕੁੱਝ ਨਹੀਂ ਵੀ ਪਰ ਜਿੰਨਾ ਮਿਲਿਆ, ਉਹ ਹੈ ਤੇ ਠੀਕ ਸੀ ਪਰ ਸੰਤੁਸ਼ਟੀ ਜਿਹੀ ਨਹੀਂ ਮਿਲੀ। ਜ਼ਿੰਦਗੀ ਵਿੱਚ ਖਾਲੀਪਣ ਤੇ ਖਲਾਅ ਜਿਹਾ ਅੰਦਰ ਨੂੰ ਹਲੂਣ ਸੁੱਟਦਾ। ਆਏਂ ਲੱਗਦਾ ਜਿਵੇਂ ਕਿਸੇ ਚੀਜ਼ ਦੀ ਘਾਟ ਹੋਵੇ। ਦੁਨੀਆਂ ਵੱਲ ਵੇਖਦਾ ਤਾਂ ਸਾਰਿਆਂ ਦਾ ਹਸ਼ਰ ਇੱਕੋ ਜਿਹਾ ਹੀ ਸੀ। ਪੈਸੇ ਦੀ ਘਾਟ ਵਾਲਿਆਂ ਨੂੰ ਦੇਖਦਾ ਤਾਂ ਉਹਨੂੰ ਨੂੰ ਆਏਂ ਲੱਗਦਾ ਸੀ ਕਿ ਪੈਸਾ ਹੀ ਰੱਬ ਹੈ। ਪੁੱਤ ਵਿਹੂਣੇ ਪੁੱਤਾਂ ਦੀ ਪ੍ਰਾਪਤੀ ਨੂੰ ਰੱਬ ਮੰਨੀ ਬੈਠੇ ਸਨ। ਛੋਟੇ ਅਹੁਦੇ ਵਾਲੇ ਉੱਚੇ ਅਹੁਦਿਆਂ ਵਾਲਿਆਂ ਨੂੰ ਦੇਖ ਕੇ ਝੁਰੀ ਜਾਂਦੇ ਸਨ। ਕੋਈ ਬਾਹਰ ਜਾਣ ਦੀ ਲਾਲਸਾ ਨੂੰ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
ranjeetsas
Very true indeed. Tick Tock Tick..life goes on.
Guri Singh
👌🏻👌🏻👌🏻👌🏻👌🏻👌🏻👌🏻🙏🏻🙏🏻🙏🏻🤗🤗🤗🤗🤗🤗