ਜਦੋਂ ਨਿੱਕੇ ਨਿੱਕੇ ਹੁੰਦੇ ਸੀ ਉਦੋਂ ਤੜਕੇ ਤੜਕੇ ਘਾਹ ਉੱਤੇ ਪਈਆਂ ਤ੍ਰੇਲ ਦੀਆਂ ਬੂੰਦਾਂ ਹੀ ਸੁੱਚੇ ਮੋਤੀ ਲੱਗਦੀਆਂ ਸਨ. ਜਦੋਂ ਸੂਰਜ ਦੀਆਂ ਪਹਿਲੀਆਂ ਕਿਰਨਾ ਤ੍ਰੇਲ ਉੱਪਰ ਪੈਣ ਨਾਲ ਬਣਦੀ ਰੰਗੋਲੀ ਦੇ ਰੰਗਾਂ ਨੂੰ ਦੇਖ ਕਿ ਲੱਗਣਾ ਕਿ ਬੱਸ ਇਹੀ ਜ਼ਿੰਦਗੀ ਹੈ. ਥੋੜ੍ਹੀ ਵੱਡੀ ਹੋਈ ਤਾਂ ਬੇਬੇ ਨੇ ਸਕੂਲ ਦੇ ਨਾਲ ਨਾਲ ਮੈਨੂੰ ਰੋਟੀ ਟੁੱਕ ਤੇ ਝਾੜੂ ਪੋਚਾ ਸਿਖਾਉਣਾ ਸ਼ੁਰੂ ਕਰ ਦਿਤਾਂ ਬਈ ਕਿਤੇ ਸੱਸ ਉਲਾਂਭਾ ਨਾ ਦੇਵੇ ਕਿ “ਤੇਰੀ ਮਾਂ ਨੇ ਤੈਨੂੰ ਕੀ ਸਿੱਖਾ ਕੇ ਭੇਜਿਆ?” ਜਦੋ ਕਿ ਵੀਰੇ ਨੂੰ ਪੂਰੀ ਅਜਾਦੀ ਸੀ ਬਰਸੀਮ ਦੀਆਂ ਪੀਪਨੀਆ ਬਣਾਉਣ ਤੇ ਬੇਹੱਦ ਨਾਜੁਕ ਤਿਤਲੀਆਂ ਮਗਰ ਭੱਜਣ ਦੀ ਕਿਉਕਿ ਉਹਨੇ ਕੰਮ ਸਿਖਕੇ ਕਿਹੜਾ ਸਹੁਰੇ ਘਰ ਜਾਣਾ ਸੀ. ਗੂਹੜੇ ਸਿਆਲ ਚ ਜਦੋਂ ਉਹ ਸੁਆਹ ਨਾਲ ਭਾਂਡੇ ਮਾਂਜ ਠੰਡੇ ਪਾਣੀ ਨਾਲ ਧੋ ਕੇ ਠੁਰ ਠੁਰ ਕਰਦੀ ਨੇ ਅੰਦਰ ਆਉਣਾ ਤਾਂ ਬੇਬੇ ਨੇ ਵੀਰੇ ਨੂੰ ਗਰਮ ਦੁੱਧ ਨਾਲ ਬਦਾਮ ਖਵਾ ਰਹੀ ਨੇ ਕਹਿਣਾ “ਕੁੜੀਆਂ ਗਰਮ ਦੁੱਧ ਨਾਲ ਬਦਾਮ ਨਹੀਂ ਖਾਂਦੀਆਂ ਹੁੰਦੀਆਂ, ਇਹਨਾਂ ਦੀ ਤਾਸੀਰ ਗਰਮ ਹੁੰਦੀ ਹੈ ਨਾਲ਼ੇ ਘਰ ਤਾ ਮੁੰਡਿਆਂ ਨੇ ਹੀ ਚਲਾਉਣਾ ਹੁੰਦਾ”. ਫਿਰ ਇਕ ਦਿਨ ਬਾਪੂ ਜਗਰਾਵਾਂ ਲੱਗਦੀ ਡੰਗਰਾਂ ਦੀ ਮੰਡੀ ਵਿੱਚੋਂ ਮੱਝ ਖ਼ਰੀਦਣ ਗਿਆ ਤਾਂ ਮੱਝ ਨਾਲ ਨਾਲ ਲੱਡੂ ਵੀ ਲੈ ਕੇ ਆਇਆ ਸਾਡੇ ਲਈ. ਫਿਰ ਹੌਲੀ ਹੌਲੀ ਪੱਖੀ ਝੱਲਦੀ ਮੇਰੀ ਮਾਂ ਨੂੰ ਦੱਸ ਰਿਹਾ ਸੀ ਕਿ ਮੱਝ ਦੇ ਪੂਰੇ ਦੰਦ ਗਿਣਕੇ ਹੀ ਪੈਂਸੇ ਦਿੱਤੇ ਨੇ ਮੈ ਤੇ ਫਿਰ ਆਸਾ ਪਾਸਾ ਜਿਹਾ ਦੇਖ ਕਹਿੰਦਾ ਆਪਣੀ ਕੁੜੀ ਲਈ ਮੁੰਡੇ ਨੂੰ ਵੀ ਹਾਂ ਕਰ ਦਿੱਤੀ ਅੱਜ ਕਿਉਂਕਿ ਭਾਰ ਤਾ ਇਕ ਦਿਨ ਲਾਹੁੰਣਾ ਹੀ ਪੈਣਾ ਆਪਾਂ ਨੂੰ ਅਤੇ ਮੁੰਡੇ ਕੋਲ ਜ਼ਮੀਨ ਘਰ ਬਾਰ ਵਧੀਆ ਚਲੋ ਫਿਰ ਕੀ ਹੋਇਆ ਜੇ ਉਮਰ ਚ ਥੋੜਾ ਵੱਡਾ. ਫਿਰ ਤਾਂ ਪਤਾ ਹੀ ਨਹੀਂ ਲੱਗਿਆ ਕਦੋਂ ਕਹਿਣ ਨੂੰ ਤਾਂ ਦੋ ਘਰਾਂ (ਸਹੁਰਾ ਤੇ ਪੇਕਾ ਘਰ) ਵਾਲੀ ਹੋ ਗਈ ਪਰ ਹੱਕ ਕਿਸੇ ਤੇ ਵੀ ਨਹੀਂ ਰਿਹਾ. ਥੋੜੇ ਸਮੇਂ ਬਾਦ ਹੀ ਸੱਸ ਗੱਲਾਂ ਗੱਲਾਂ ਚ ਕਹਿਣ ਲੱਗ ਪਈ ਕਿ ਆਪਣੇ ਨਸ਼ੇੜੀ ਦਿਓਰ ਨੂੰ ਵਿਆਹੁਣ ਲਈ ਕੁੜੀ ਦੀ ਦੱਸ ਪਾ ਆਪਣੇ ਪੇਕਿਆਂ ਤੋ ਤੇ ਆਪਣੀ ਕੁੱਖੋਂ ਸਿਰਫ ਤੇ ਸਿਰਫ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ