ਇੱਕ ਦੋਸਤ ਨੂੰ ਮਿਲਣ ਮੈਕਡੋਨਲ ਗਿਆ..
ਐਨ ਮਗਰ ਗੋਰਿਆਂ ਦਾ ਇੱਕ ਗਰੁੱਪ ਗੱਲਾਂ ਕਰ ਰਿਹਾ ਸੀ..!
ਵਿਚੇ ਹੱਸੀ ਜਾਂਦੇ ਵਿਚੇ ਹੀ ਗੰਭੀਰ ਹੋ ਜਾਂਦੇ..ਹਰੇਕ ਆਪਣੀ ਵਾਰੀ ਮੁਤਾਬਿਕ ਆਪੋ ਆਪਣੇ ਘਰ,ਬੱਚਿਆਂ,ਘਰ ਵਾਲੀ,ਅਤੇ ਪਾਲਤੂ ਕੁੱਤਿਆ ਬਿੱਲੀਆਂ ਦੀ ਗੱਲ ਕਰ ਰਿਹਾ ਸੀ..!
ਪਰ ਇੱਕ ਵੱਖਰੇ ਦਿਸਦੇ ਨੂੰ ਜਦੋਂ ਵੀ ਮੌਕਾ ਮਿਲਦਾ..ਕਦੇ ਆਪਣੇ ਮਹਿੰਗੇ ਘਰ ਦੇ ਵਾਸ਼ਰੂਮ ਦੀ ਗੱਲ ਛੇੜ ਲੈਂਦਾ..ਕਦੀ ਆਪਣੀ ਪੂਰਾਣੀ ਐਂਟੀਕ ਕਾਰ ਬਾਰੇ..ਕਦੀ ਸਮੁੰਦਰੀ ਜਹਾਜ ਵਿਚ ਕੀਤੇ ਮੇਂਹਗੇ ਸਫ਼ਰ ਦੀਆਂ ਅਤੇ ਕਦੇ ਆਪਣੇ ਬਿਜਨਸ ਦੀ ਚੜ੍ਹਤ ਵੇਲੇ ਦੀਆਂ ਗੱਲਾਂ ਛੇੜ ਲਿਆ ਕਰਦਾ..!
ਅਖੀਰ ਇੱਕ ਬੜਬੋਲੇ ਗੋਰੇ ਨੇ ਆਖ ਹੀ ਦਿੱਤਾ ਕੇ ਤੂੰ ਯਾਰਾਂ ਦੀ ਮਹਿਫ਼ਿਲ ਦਾ ਅਨੰਦ ਮਾਨਣ ਆਇਆ ਕੇ ਆਪਣੀ ਪ੍ਰਾਪਰਟੀ ਦੀ ਨੁਮਾਇਸ਼ ਕਰਨ..ਸੱਚ ਸੁਣ ਉਹ ਆਪੇ ਤੋਂ ਬਾਹਰ ਹੋ ਗਿਆ..
ਅਤੇ ਬਾਕੀ ਇਸ ਛਿੜ ਗਏ ਵਿਸ਼ਵ ਯੁੱਧ ਦਾ ਅਨੰਦ ਮਾਨਣ ਲੱਗ ਪਏ..
ਮੈਂ ਵੀ ਕੰਨ ਖੜੇ ਕਰ ਲਏ..ਪੰਜ ਸੱਤ ਮਿੰਟ ਵਾਹਵਾ ਰੌਣਕ ਲੱਗੀ ਰਹੀ ਅਖੀਰ ਫੁਕਰਾ ਮੈਦਾਨ ਛੱਡ ਗਿਆ ਤੇ ਬੜਬੋਲੇ ਦੀ ਚੜਾਈ ਹੋ ਗਈ..!
ਤੀਹ ਪੈਂਤੀ ਸਾਲ ਪਹਿਲਾਂ ਪਿਤਾ ਜੀ ਨੂੰ ਨੌ ਸੌ ਰੁਪਈਆ ਮਹੀਨਾ ਤਨਖਾਹ ਮਿਲਿਆ ਕਰਦੀ..
ਇੱਕ ਵਾਰ ਬਾਹਰੋਂ ਆਇਆ ਇੱਕ ਰਿਸ਼ਤੇਦਾਰ ਉਚੇਚਾ ਨਾਲਦੀ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ