ਕਾਫ਼ੀ ਪੁਰਾਣੀ ਗੱਲ ਹੈ। ਮੁਗਲਾਂ ਦਾ ਰਾਜ ਸੀ ਦਿੱਲੀ ਦੇ ਤਖ਼ਤ ਤੇ।
ਲੰਬਾ ਸਮਾਂ ਰਾਜ ਕਰਨ ਤੋਂ ਬਾਅਦ ਮੁਗਲ ਸ਼ਹਿਨਸ਼ਾਹ ਅਕਬਰ ਪਰਲੋਕ ਸਿਧਾਰ ਗਿਆ। ਜਹਾਂਗੀਰ, ਹਿੰਦੁਸਤਾਨ ਦਾ ਨਵਾਂ ਬਾਦਸ਼ਾਹ ਬਣਿਆ।
ਅੱਜ ਵਾਂਗ ਉਹ ਈਮੇਲਾਂ, ਵਟਸਐਪ ਸੁਨੇਹਿਆਂ ਅਤੇ ਫੋਨ ਕਾਲਾਂ ਦਾ ਜ਼ਮਾਨਾ ਨਹੀਂ ਸੀ। ਡਾਕਖਾਨੇ ਵੀ ਨਹੀਂ ਸਨ। ਦਿੱਲੀ ਦੀਆਂ ਖ਼ਬਰਾਂ ਕਈ ਕਈ ਮਹੀਨਿਆਂ ਵਿੱਚ ਦੂਰ ਦੁਰਾਡੇ ਦੇ ਇਲਾਕਿਆਂ ਵਿੱਚ ਪਹੁੰਚਦੀਆਂ ਸਨ।
ਅਜਿਹੇ ਹੀ ਸਮੇਂ ਜਦੋਂ ਅਕਬਰ ਫੌਤ ਹੋਇਆ, ਚਲਦੀ ਚਲਦੀ ਖ਼ਬਰ ਦੂਰ ਦੱਖਣ ਵਿੱਚ ਕਿਸੇ ਭਾਰਤੀ ਪਿੰਡ ਵਿੱਚ ਪਹੁੰਚੀ।
ਖੇਤਾਂ ਵਿੱਚ ਘਾਹ ਖੋਤਦਾ ਇੱਕ ਘਾਹੀ ਦੂਜੇ ਘਾਹੀ ਨੂੰ ਕਹਿਣ ਲੱਗਿਆ, “ਸੁਣਿਆ ਤੂੰ ਕੁਝ, ਅਕਬਰ ਚੜੑਾਈ ਕਰ ਗਿਆ। ”
ਦੂਜੇ ਨੇ ਕਿਹਾ, “ਫ਼ੇਰ। ”
ਪਹਿਲਾ ਕਹਿੰਦਾ, “ਉਸਦਾ ਪੁੱਤਰ ਜਹਾਂਗੀਰ ਗੱਦੀ ਤੇ ਬਹਿ ਗਿਆ। ”
ਦੂਜਾ ਕਹਿੰਦਾ,” ਫ਼ੇਰ। ”
ਪਹਿਲੇ ਨੇ ਇਸ ਵਾਰ ਕਿਹਾ , “ਫ਼ੇਰ ਦਾ ਤਾਂ ਮੈਨੂੰ ਵੀ ਨਹੀਂ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ