ਬਾਹਰ ਵਾਲੇ –
ਸ਼ਿਵਕਰਨ ਦੁਆਬੇ ਕਿਸੇ ਪਿੰਡ ਦਾ ਸੀ ਤੇ ਲੁਧਿਆਣੇ ਵੱਡਾ ਅਫਸਰ ਲੱਗਾ ਸੀ। ਉਸਦੇ ਬਹੁਤੇ ਰਿਸ਼ਤੇਦਾਰ ਦੋਸਤ ਬਾਹਰਲੇ ਮੁਲਕਾਂ ਵਿੱਚ ਰਹਿੰਦੇ ਹਨ। ਉਹਨੂੰ ਇੱਕ ਦਿਨ ਦਸੰਬਰ 2013 ਦੀ ਠੰਡੀ ਸਵੇਰ ਨੂੰ ਇੱਕ ਫੋਨ ਆਇਆ।
-ਸ਼ਿਵਕਰਨ ਭਾਜੀ ਸਤਿ ਸਿਰੀ ਅਕਾਲ ਕੀ ਹਾਲ ਏ।
ਸ਼ਿਵਕਰਨ ਨੇ ਅਵਾਜ ਪਛਾਣ ਕੇ
-ਉਹ ਬੱਲੇ ਜੈਪਾਲ ਤੁਸੀਂ ਕਦੋਂ ਆਏ ਅਮਰੀਕਾ ਤੋਂ।
-ਭਾਜੀ ਤਿੰਨ ਚਾਰ ਦਿਨ ਹੋ ਗਏ ਪਿੰਡ ਆਇਆਂ ਨੂੰ ਤੁਹਾਡੀ ਭਤੀਜੀ ਦਾ ਵਿਆਹ ਰੱਖਿਆ ਹੈ ਏਸੇ ਸਾਲ ਜੂਨ ਵਿੱਚ San Jose.
-ਪਾਲ ਬਹੁਤ ਬਹੁਤ ਵਧਾਈ ਹੋਵੇ ਆ ਜਾਓ ਲੁਧਿਆਣੇ ਅੱਜ ਹੀ।
-ਹਾਂ ਸ਼ਿਵ ਭਾਜੀ ਮੈਂ ਤਾਂ ਹੀ ਫੋਨ ਕੀਤਾ ਹੈ ਕਿ ਸ਼ਰਨਜੀਤ ਤੇ ਜੈਸਮੀਨ ਜਲੰਧਰ ਫਗਵਾੜੇ ਜਾ ਆਈਆਂ ਨੇ ਕੁਝ ਸ਼ੋਪਿੰਗ ਕਰ ਆਈਆਂ ਨੇ ਤੇ ਹੁਣ ਬਾਕੀ ਦਾ ਗਹਿਣਾਂ ਗੱਟਾ ਲੁਧਿਆਣਿਓਂ ਤੇ ਲਹਿੰਗਾ ਤੇ ਹੋਰ ਸਮਾਨ ਪਟਿਆਲਿਓਂ ਲੈਣ ਨੂੰ ਕਹਿੰਦੀਆਂ ਨੇ ਮੈਂ ਸੋਚਿਆ ਤੁਹਾਡੇ ਕੋਲ ਚੱਲਦੇ ਹਾਂ ਤੇ ਤੁਹਾਡੇ ਡਰਾਈਵਰ ਤੇ ਭਾਬੀ ਨੂੰ ਨਾਲ ਲੈ ਕੇ ਸ਼ੌਪਿੰਗ ਕਰ ਲਵਾਂਗੇ। ਦੱਸੋ ਕਦੋਂ ਆਈਏ। ਏਥੇ ਤਾਂ ਟੈਕਸੀ ਵੀ ਬਹੁਤ ਮਹਿੰਗੀ ਹੈ।
-ਯਾਰ ਇਹ ਕੋਈ ਪੁਛਣ ਵਾਲੀ ਗੱਲ ਹੈ ਤੁਹਾਨੂੰ ਸਿੱਧਾ ਸਾਡੇ ਕੋਲ ਆਉਣਾਂ ਚਾਹੀਦਾ ਸੀ ਅੱਜ ਹੀ ਆ ਜਾਓ ਤੇ ਸਾਡੇ ਕੋਲ ਰਹੋ। ਨਾਲੇ ਸੁਣ ਗੱਲ ਮੈਂ ਕਾਰ ਭੇਜਦਾ ਹਾਂ ਤੇ ਆ ਜਾਓ ਐਵੇਂ ਨਾਂ ਟੈਕਸੀ ਦੇ ਚੱਕਰ ਵਿੱਚ ਪਵੋ।
ਸ਼ਾਮ ਨੂੰ ਸਾਰਾ ਟੱਬਰ ਆ ਗਿਆ ਤੇ ਹਫਤਾ ਕ ਰਹਿ ਕੇ ਵਿਆਹ ਦੀ ਸਾਰੀ ਸ਼ੌਪਿੰਗ ਲੁਧਿਆਣੇ ਅੰਬਾਲੇ ਚੰਡੀਗੜ ਪਟਿਆਲੇ ਕਰ ਕੇ ਖੁਸ਼ੀ ਖੁਸ਼ੀ ਵਾਪਸ ਪਿੰਡ ਚਲੇ ਗਿਆ। ਦੋ ਦਿਨ ਸ਼ਿਵਕਰਨ ਵੀ ਛੁਟੀ ਲੈ ਕੇ ਨਾਲ ਰਿਹਾ ਤੇ ਹਫਤਾ ਭਰ ਸ਼ਿਵਕਰਨ ਦੀ ਮੈਡਮ ਛੁਟੀ ਲੈ ਕੇ ਨਾਲ ਰਹੀ।
ਹਫਤੇ ਬਾਅਦ ਜੈਪਾਲ ਦਾ ਫੋਨ ਆਇਆ -ਸ਼ਿਵਕਰਨ ਭਾਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਡੀ ਅਮਰੀਕਾ ਵਾਸਤੇ ਕੱਲ ਨੂੰ ਫਲਾਈਟ ਹੈ ਤੁਸੀ ਸਾਰਿਆਂ ਨੇ ਵਿਆਹ ਤੇ ਅਮਰੀਕਾ ਜਰੂਰ ਆਉਣਾਂ ਹੈ।
ਸ਼ਿਵ ਕਰਨ ਹੋਰਾਂ ਤੋਂ ਵਿਆਹ ਤੇ ਤਾਂ ਨਾਂ ਜਾ ਹੋਇਆ ਪਰ ਉਹ ਤੇ ਉਸਦੀ ਮੈਡਮ ਅਕਤੂਬਰ 2014 ਵਿੱਚ ਅਮਰੀਕਾ ਗਏ ਤੇ ਆਪਣੇ ਭੂਆ ਦੇ ਘਰ Fremont ਪਹੁੰਚ ਗਏ। ਸ਼ਿਵਕਰਨ ਨੇ ਜੈਪਾਲ ਨੂੰ ਫੋਨ ਲਾਇਆ ਪਰ ਉਹਨੇ ਨਾਂ ਚੁੱਕਿਆ। ਫੇਰ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ