ਸਰਵਣ ਸਿੰਘ..
ਭਾਪਾ ਜੀ ਦੇ ਦਫਤਰ ਵਿਚ ਚਪੜਾਸੀ..
ਅਜੀਬ ਸਬੱਬ ਸੀ..ਜਿਸ ਦਿਨ ਭਾਪਾ ਜੀ ਰਿਟਾਇਰ ਹੋਏ ਓਸੇ ਦਿਨ ਹੀ ਉਸ ਦੀ ਵੀ ਰਿਟਾਇਰਮੈਂਟ ਸੀ..!
ਭਾਪਾ ਜੀ ਨੇ ਉਚੇਚਾ ਆਖ ਦੋਵੇਂ ਫ਼ੰਕਸ਼ਨ ਇੱਕੋ ਵੇਲੇ ਅਤੇ ਇੱਕੋ ਤਰਾਂ ਹੀ ਕਰਵਾਏ..ਉਸਦੀ ਕੁਰਸੀ ਵੀ ਆਪਣੇ ਬਰੋਬਰ ਰਖਵਾਈ..!
ਆਥਣ ਵੇਲੇ ਭਾਪਾ ਜੀ ਦੇ ਗੱਲ ਲੱਗ ਰੋਣ ਲੱਗ ਪਿਆ..ਸਰਦਾਰ ਜੀ ਚਾਲੀਆਂ ਸਾਲਾਂ ਦਾ ਸਾਥ..ਹੁਣ ਤੁਹਾਥੋਂ ਵਿਛੜਨ ਲਗਿਆਂ ਦਿਲ ਨੂੰ ਹੌਲ ਜਿਹੇ ਪੈਂਦੇ..!
ਭਾਪਾ ਜੀ ਗਲਵੱਕੜੀ ਵਿਚ ਲੈ ਹੌਸਲਾ ਜਿਹਾ ਦਿੱਤਾ..
ਫੇਰ ਉਸਨੇ ਅਗਲੇ ਦਿਨ ਤੋਂ ਹੀ ਸਾਡੀ ਕੋਠੀ ਆਉਂਣਾ ਸ਼ੁਰੂ ਕਰ ਦਿੱਤਾ..!
ਲਾਅਨ ਵਿਚ ਸਬਜੀ..ਰੁੱਖਾਂ ਦੀ ਦੇਖਭਾਲ..ਫੁੱਲਾਂ ਬੂਟਿਆਂ ਦਾ ਰੱਖ ਰਖਾਵ ਅਤੇ ਸਭ ਤੋਂ ਜਿਆਦਾ ਨੁੱਕਰੇ ਬੱਝੀ ਵਲੈਤੀ ਗਾਈਂ ਦੇ ਪੱਠੇ..ਸਾਰਾ ਕੁਝ ਸਰਵਣ ਸਿੰਘ ਦੀ ਜੁੰਮੇਵਾਰੀ ਬਣ ਗਈ..!
ਸ਼ਾਇਦ ਇਹ ਸਾਥ ਬਹੁਤ ਲੰਮਾ ਨਹੀਂ ਸੀ ਲਿਖਿਆ..
ਤੇ ਇੱਕ ਦਿਨ ਹੰਸਾਂ ਦੀ ਇਹ ਜੋੜੀ ਵਿਛੜ ਗਈ..ਭਾਪਾ ਜੀ ਰਾਤੀਂ ਸੁੱਤੇ ਸੁਵੇਰੇ ਉਠੇ ਹੀ ਨਹੀਂ..!
ਬੜੀ ਅਜੀਬ ਗੱਲ ਸੀ..ਇਸ ਵਾਰ ਸਰਵਣ ਸਿੰਘ ਬਿਲਕੁਲ ਵੀ ਨਹੀਂ ਰੋਇਆ ਬੱਸ ਸਾਰਾ ਕੁਝ ਸਹਿਜ ਜਿਹਾ ਹੋ ਕੇ ਆਰਾਮ ਨਾਲ ਕਰੀ ਗਿਆ..!
ਭੋਗ ਤੋਂ ਤਿੰਨ ਚਾਰ ਦਿਨਾਂ ਮਗਰੋਂ ਤੁਰਨ ਲੱਗਾ ਤਾਂ ਕੋਲ ਆ ਕੇ ਆਖਣ ਲੱਗਾ ਜੀ ਛੋਟੇ ਸਰਦਾਰ ਜੀ ਨੂੰ ਮਿਲਣ ਦਾ ਜੀ ਕਰਦਾ ਇੱਕ ਵਾਰ..
ਮੈਂ ਛੇਤੀ ਨਾਲ ਜਾ ਢਾਈਆਂ ਸਾਲਾਂ ਦੇ ਆਪਣੇ ਬੇਟੇ ਨੂੰ ਚੁੱਕ ਲਿਆਇਆ..!
ਸਰਵਣ ਸਿੰਘ ਨੇ ਦੋਵੇਂ ਬਾਹਵਾਂ ਉਸ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ