ਫਰੈਂਡਜ਼ ਪੜ੍ਹਨਾ ਜ਼ਰੂਰ ਇਹ ਬਹੁਤ ਘਰਾਂ ਦੀ ਕਹਾਣੀ ਹੈ ਤੇ ਜ਼ਿਆਦਾਤਰ ਘਰਾਂ ਵਿੱਚ(ਹਰ ਘਰ ਵਿੱਚ ਨਹੀਂ) ਇਸ ਤਰ੍ਹਾਂ ਹੀ ਹੁੰਦਾ ਹੈ। ਇੱਕ ਗੱਲ ਦਾ ਜਵਾਬ ਜ਼ਰੂਰ ਦੇਣਾ ਕੀ ਬਜ਼ੁਰਗ ਹੋਣ ਨਾਲ ਹੀ ਸਭ ਵਧੀਕੀਆਂ, ਗੁਨਾਹ ਮਾਫ ਹੋ ਜਾਂਦੇ ਨੇ ? ਨੂੰਹ ਪੁੱਤ ਲੱਖ ਚੰਗੇ ਹੋਣ ਪਰ ਦੁਨੀਆਂ ਦੀ ਨਜ਼ਰ ਵਿੱਚ ਹਮੇਸ਼ਾਂ ਗਲਤ ਹੀ ਕਿਉਂ ਹੁੰਦੇ ਨੇ ?
ਨਵੀ ਵਿਆਹੀ ਦੁਲਹਨ ਹੁਣੇ ਹੁਣੇ ਡੋਲੀ ਚ ਬੈਠੀ ਸੀ, ਵਿਦਾਇਗੀ ਵੇਲੇ ਬਾਬਲ ਦੇ ਗਲ ਲੱਗ ਜਾਰੋ ਜਾਰ ਰੋਈ ਸੀ, ਮਾਹੋਲ ਸੋਗਵਾਰ ਹੋ ਗਿਆ ਸੀ…ਉਸਦਾ ਹਮਸਫਰ ਵੀ ਗਮਗੀਨ ਹੋ ਕੇ ਕਾਰ ਚ ਬੈਠ ਗਿਆ ਇਸ ਡਰ ਨਾਲ ਕਿਤੇ ਉਸਦੇ ਅੱਥਰੂ ਵੀ ਡਿੱਗ ਨ ਪੈਣ…ਰੋਦੀ ਰੋਦੀ ਉਸਦੇ ਭਰਾਵਾ ਨੇ ਸਹਾਰਾ ਦੇ ਕੇ ਉਸਨੂੰ ਡੋਲੀ ਚ ਬਿਠਾਇਆ …ਉਸਦਾ ਹਮਸਫਰ ਅਤਿੰਅਤ ਭਾਵੁਕ ਮਾਹੋਲ ਕਾਰਨ ਅਜੇ ਵੀ ਖਾਮੋਸ਼ ਸੀ …ਉਸ ਚੁਪ ਚਾਪ ਉਸਦਾ ਹੱਥ ਆਪਣੇ ਹੱਥ ਚ ਲਿਆ ਤੇ ਦੂਸਰਾ ਹੱਥ ਵੀ ਉਪਰ ਰੱਖ ਦਿਤਾ ਜਿਵੇ ਖਾਮੋਸ਼ ਸ਼ਬਦਾ ਚ ਕਹਿ ਰਿਹਾ ਹੋਵੇ ਚਿੰਤਾ ਨ ਕਰ ਬਹੁਤ ਪਿਆਰ ਦੇਵਾਗਾ …ਉਸਨੂੰ ਵੀ ਆਪਣੇ ਹੋਣ ਵਾਲੇ ਹਮਸਫਰ ਤੇ ਵਿਸ਼ਵਾਸ਼ ਸੀ …..ਥੋੜੀ ਦੇਰ ਬਾਦ ਉਹ ਹੋਲੀ ਜਿਹੀ ਬੋਲੀ ਕਿੰਨੀ ਕੁ ਦੂਰ ਹੈ ਆਪਣਾ ਘਰ …..ਬਸ ਥੋੜੀ ਦੂਰ ….ਇਹ ਕਹਿੰਦੇ ਹੋਏ ਉਸ ਆਪਣੀ ਦੁਲਹਣ ਵੱਲ ਦੇਖਿਆ ਉਸਨੂੰ ਉਸਦੀਆ ਅੱਖਾ ਚ ਕਈ ਸੁਪਨੇ ਦਿਖਾਈ ਦਿੱਤੇ ।ਉਸਨੇ ਜਲਦੀ ਨਾਲ ਨਜਰ ਪਰੇ ਕਰ ਲਈ …ਘਰ ਪਹੁੰਚਦਿਆ ਉਸਦੀ ਦੂਸਰੀ ਮਾਂ ਕੀ ਕਰੇਗੀ ਸੋਚਣ ਲੱਗ ਪਿਆ॥
ਡੋਲੀ ਚੋ ਸੁਭਾਗ ਜੋੜੀ ਬਾਹਰ ਨਿਕਲੀ, ਮੁੰਡੇ ਨੇ ਪਹਿਲਾ ਆਪ ਕਾਰ ਤੋ ਬਾਹਰ ਆ ਨੇ ਤੇ ਫਿਰ ਦੁਲਹਨ ਵੱਲ ਹੱਥ ਵਧਾ ਕੇ ਉਸਨੂੰ ਸਹਾਰਾ ਦੇ ਕੇ ਜਿਉ ਹੀ ਬਾਹਰ ਕੱਢਿਆ, ਦੋਨਾ ਨੂੰ ਦੇਖ ਬਾਹਰ ਖੜੀ ਦੂਸਰੀ ਮਾਂ ਨੂੰ ਦੰਦਲ ਪੈ ਗਏ …ਪਾਣੀ ਕਿੰਨੇ ਵਾਰਨਾ ਸੀ, ਚਾਅ ਕਿੰਨੇ ਕਰਨੇ ਸੀ, ਮੁੰਡਾ ਦੁਲਹਨ ਨੂੰ ਆਪਣੇ ਕਮਰੇ ਚ ਲੈ ਗਿਆ ਕਹਿੰਦਾ ਆ ਤੇਰੀ ਸੱਸ ਬਨ ਸ਼ਗਨ ਕਰਾ ਤੇਰੇ ਤੋ ਪਾਣੀ ਵਾਰ ਕੇ ਪੀ ਲੈਨਾ …ਹੱਸ ਪਈ …ਉਸਨੂੰ ਅਹਿਸਾਸ ਸੀ ਦੂਸਰੀ ਮਾਂ ਕਾਰਨ ਮਾਹੋਲ ਕੁਝ ਜੁਦਾ ਹੋਵੇਗਾ ਪਰ ਇਸਦਾ ਨਹੀ ਸੀ ਪਤਾ ਕਿ ਇਸਤਰਾ ਵੀ ਹੋ ਸਕਦਾ ….ਪਰ ਸ਼ੁਕਰ ਹੈ ਉਸਦਾ ਸਾਥੀ ਉਸਦੇ ਨਾਲ ਸੀ ਤੇ ਉਸਦੇ ਆਸਰੇ ਉਹ ਜਿੰਦਗੀ ਕੱਟ ਸਕਦੀ ਸੀ ਦੂਸਰਾ ਉਹ ਜਾਨਦੀ ਸੀ ਮੁੰਡੇ ਦੇ ਅਤੀਤ ਬਾਰੇ ਕਿਸਤਰਾ ਉਹ ਆਪਣੇ ਆਸਰੇ ਬਿਰਖ ਬਨ ਗਿਆ ਸੀ ਤੇ ਇਸੇ ਕਾਰਨ ਉਸਨੂੰ ਮਨ ਹੀ ਮਨ ਚ ਪਿਆਰ ਵੀ ਕਰਦੀ ਸੀ ਤੇ ਉਸਦੇ ਘਰ ਦੇ ਵੀ ਮੁੰਡੇ ਦੀ ਸਾਫ ਬਿਰਤੀ ਦੇ ਕਾਇਲ ਸਨ ਤੇ ਉਹ ਸਾਰੀਆ ਗੱਲਾ ਅਣਡਿੱਠ ਕਰਕੇ ਮੁੰਡੇ ਨੂੰ ਕੁੜੀ ਦੇਣ ਵਾਸਤੇ ਤਿਆਰ ਹੋ ਗਏ ਸਨ ॥
ਦੂਸਰੇ ਦਿਨ ਕਿਸੇ ਗੁਝੀ ਸਾਜਿਸ਼ ਅਧੀਨ ਕੰਮ ਵਾਲੀ ਹਟਾ ਦਿੱਤੀ ਗਈ ਚੋਕੇ ਚੜਾ ਤਾ ਨਵੀ ਵਿਆਹੀ ਦੁਲਹਨ ਦੀ ਦੋ ਦਿਨਾ ਚ ਗਾੜੀ ਚੜੀ ਮਹਿੰਦੀ ਉਡ ਪੁਡ ਗਈ ਜਿਸ ਮਹਿੰਦੀ ਨੂੰ ਦੇਖ ਕੇ ਸਾਰੇ ਕਹਿੰਦੇ ਸਨ ਅੜੀਏ ਤੇਰੀ ਸੱਸ ਤੈਨੂੰ ਬਹੁਤਾ ਪਿਆਰ ਕਰੇਗੀ ….ਤੇ ਉਹ ਸਾਰਾ ਦਿਨ ਇਕ ਲੱਤ ਤੇ ਕੰਮ ਕਰਦੀ ਰਹਿੰਦੀ, ਆਪਣੇ ਪਤੀ ਤੇ ਉਜਰ ਨਾ ਕਰਦੀ ਜਿਵੇ ਉਹ ਜਾਨਦੀ ਸੀ ਕਿ ਪ੍ਰਮਾਤਮਾ ਨੇ ਉਸਨੂੰ ਸਿਰਫ ਆਪਣੇ ਪਤੀ ਦੇ ਖਾਲੀ ਜੀਵਨ ਨੂਂ ਭਰਨ ਲਈ ਭੇਜਿਆ ਹੈ ॥
ਉਹ ਨੋਕਰੀ ਕਰਦੀ ਸੀ ਪ੍ਰਾਈਵੇਟ..ਉਸਨੇ ਸਕੂਲ ਜਾਣਾ ਸ਼ੁਰੂ ਕਰ ਦਿਤਾ, ਸਕੂਲ ਜਾਣ ਤੋ ਪਹਿਲਾ ਸਾਰਾ ਘਰ ਦਾ ਕੰਮ ਕਰਦੀ ਪਰ ਆਪਣੇ ਲਈ ਦੋ ਰੋਟੀਆ ਨਾਲ ਲਿਜਾਣ ਤੋ ਡਰਦੀ ….ਦੋ ਕੁ ਦਿਨ ਹੋਏ ਉਸਦਾ ਘਰਵਾਲਾ ਉਸਦੇ ਸਕੂਲ ਉਸਨੂੰ ਛੁੱਟੀ ਕਰਾ ਕੇ ਬਜਾਰ ਲੈ ਕੇ ਜਾਣ ਦੇ ਇਰਾਦੇ ਨਾਲ ਆ ਗਿਆ ਤਾ ਕਿ ਕੁਝ ਘਰ ਪਾਣ ਦੇ ਸੂਟ ਲੈ ਕੇ ਦੇਵੇ ..ਉਥੇ ਉਸਦਾ ਮੇਲ ਉਸਦੇ ਸਹੁਰੇ ਨਾਲ ਹੋ ਗਿਆ ਜੋ ਆਪਣੀ ਕੁੜੀ ਲਈ ਰੋਟੀ ਲੈ ਕੇ ਆਇਆ ਸੀ …ਮੁੰਡਾ ਆਪਣੀਆ ਨਜਰਾ ਚ ਜਿਵੇ ਦੋਸ਼ੀ ਹੋ ਗਿਆ ਹੋਵੇ …ਉਹ ਘਰ ਜਾ ਕੇ ਫੁਟ ਫੁਟ ਕੇ ਰੋਇਆ ਤੇ ਗਿਲਾ ਕੀਤਾ ਉਸਨੂੰ ਪਤਾ ਕਿਉ ਨਹੀ ਲਗਿਆ ਉਸਦੀ ਅੋਰਤ ਲਈ ਘਰ ਚ ਰੋਟੀ ਹੀ ਨਹੀ …ਉਸਨੇ ਕਿਹਾ ਰਾਤ ਤੋ ਹੀ ਆਪਣੀ ਰੋਟੀ ਅਲੱਗ ਹੋਵੇਗੀ ਪਰ ਦੁਲਹਨ ਨੇ ਰੋਕ ਤਾ ਵਾਸਤਾ ਪਾ ਕੇ ….ਅਗਲੀ ਸਵੇਰ ਉਹ ਆਪ ਰਸੋਈ ਚ ਚਲਾ ਗਿਆ ਤੇ ਉਚੀ ਅਵਾਜ ਚ ਕਹਿੰਦਾ ਆਪਣਾ ਡੱਬਾ ਰੋਟੀ ਲਈ ਪੈਕ ਕਰ …ਇਥੇ ਇਹ ਨਹੀ ਪਤਾ ਕਿਸੇ ਨੂੰ …ਪੇਟ ਹਰ ਇਕ ਨੂੰ ਲੱਗਾ ਹੁੰਦਾ …ਘਰ ਚ ਸੁਸਰੀ ਛਾ ਗਈ ….ਸ਼ੇਰ ਦੀ ਗਰਗਹਾਟ ਨਾਲ ਗਿਦੜ ਬਿਲਾ ਚ ਲੁਕ ਗਏ ॥
ਅਗਲੇ ਦਿਨ ਦੁਲਹਨ ਦੇ ਕਿਸੇ ਰਿਸ਼ਤੇਦਾਰ ਦਾ ਵਿਆਹ ਸੀ ਉਹ ਦੋਵੇ ਜਾਣ ਲਈ ਤਿਆਰ ਹੋਏ …ਬਾਹਰ ਨਿਕਲਣ ਹੀ ਲੱਗੇ ਸਨ ਮਾਂ ਨੂੰ ਫਿਰ ਦੰਦਲ ਪੈ ਗਈ ….ਤੇ ਉਹ ਨਾ ਜਾ ਸਕੇ ….ਜਿਵੇ ਦੰਦਲ ਨੇ ਫਿਕਸ ਕਰ ਲਿਆ ਸੀ ਉਸਨੇ ਉਦੋ ਆਉਣਾ ਹੀ ਸੀ ਜਦੋ ਉਨਾ ਬਾਹਰ ਜਾਣਾ ਹੁੰਦਾ ਸੀ ॥
ਲੜਕੇ ਨੇ ਪਿਉ ਨਾਲ ਗਲ ਕਰਨੀ ਚਾਹੀ, ਪਰ ਪਿਉ ਤੇ ਅੱਗੇ ਦੁੱਖੀ ਸੀ ਦੁਲਹਨ ਦੇ ਘਰ ਦਿਆ ਨੇ ਸਕੂਟਰ ਨਹੀ ਸੀ ਦਿਤਾ,….ਉਸਨੂੰ ਤੇ ਇੰਝ ਲਗਦਾ ਘਰ ਦੇ ਚੁਬਾਰੇ ਦੀ ੲਿੱਟ ਮੋਰੀ ਤੇ ਲਾ ਤੀ ਉਸਨੇ ….ਉਹ ਤੇ ਤਪਿਆ ਬੈਠਾ ਸੀ ਆਪਣੇ ਆਪ,ਤੇ ਚੰਗਾ ਭਲਾ ਮੁੰਡਾ ਬਾਹਰ ਰਹਿੰਦਾ ਸੀ, ਅੈਵੇ ਘਰ ਵਾੜ ਲਇਆ ….ਇਸ ਦੋ ਕਮਰਿਆ ਦੇ ਛੇ ਹਜਾਰ ਕਿਰਾਇਆ ਆਉਦਾ ਸੀ ਉਹ ਮਰ ਗਿਆ,…..ਉਹ ਤੇ ਚਾਹੰਦਾ ਸੀ ਕਿ ਕਿਸੇ ਤਰਾ ਨਿਕਲ ਜਾਣ ਦੋਵੇ ਜਨੇ ਨਿਕਲ ਜਾਣ ਦੋਵੇ ਤੇ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ