ਇਕ ਦਿਨ ਮੈ ਆਪਣੀ ਵੱਡੀ ਮਾਸੀ ਜੀ ਨੂੰ ਮਿਲਣ ਉਸ ਦੇ ਪਿੰਡ ਗਿਆ । ਮਾਸੀ ਨੇ ਆਖਿਆ ਮੈ ਅੱਜ ਨਹੀ ਜਾਣ ਦੇਣਾ ਬਹੁਤ ਚਿਰ ਪਿਛੋ ਤੂੰ ਆਇਆ ਮੇਰੇ ਕੋਲ , ਆਪਾ ਬੈਠ ਕੇ ਗੱਲਾ ਕਰਾਗੇ । ਮੈ ਆਖਿਆ ਠੀਕ ਆ ਮਾਸੀ ਜੀ ਗਰਮੀਆਂ ਦੇ ਦਿਨ ਸਨ ਮਾਸੀ ਨੇ ਸ਼ਾਮ ਨੂੰ ਰੁੱਖ ਥੱਲੇ ਮੰਜਾ ਡਾਹ ਲਿਆ । ਮੈ ਵੀ ਮਾਸੀ ਕੋਲ ਮੰਜੀ ਤੇ ਹੀ ਬੈਠ ਗਿਆ ਮਾਸੀ ਦੇ ਘਰ ਦੇ ਦੋ ਕੋ ਕਿਲੇ ਹਟਵਾਂ ਦੇਹਧਾਰੀਆਂ ਦਾ ਸਤਿਸੰਗ ਘਰ ਬਣਾਇਆ ਹੋਇਆ ਸੀ । ਕਾਫੀ ਲੋਕ ਉਸ ਦੇ ਅੰਦਰ ਤੇ ਬਾਹਰ ਸਫਾਈ ਕਰ ਰਹੇ ਸਨ ਕਿਉਕਿ ਅਗਲੇ ਦਿਨ ਐਤਵਾਰ ਸੀ ਤੇ ਉਹਨਾ ਦਾ ਪ੍ਰੋਗਰਾਮ ਸੀ । ਮੈ ਮਾਸੀ ਜੀ ਨੂੰ ਪੁੱਛਿਆ ਇਹ ਲੋਕ ਰੋਜ ਹੀ ਇਸੇ ਤਰਾ ਸੇਵਾ ਕਰਦੇ ਹਨ , ਮਾਸੀ ਜੀ ਕਹਿਣ ਲਗੇ ਕੁਝ ਤੇ ਰੋਜ ਆਉਦੇ ਹਨ ਬਾਕੀ ਸ਼ਨੀਵਾਰ ਤੇ ਐਤਵਾਰ ਜਿਆਦਾ ਆਉਦੇ ਹਨ । ਇਹਨੇ ਚਿਰ ਨੂੰ ਇਕ ਔਰਤ ਜਿਸ ਦੀ ਉਮਰ 35 ਕੁ ਸਾਲ ਦੀ ਹੋਵੇਗੀ ਉਹ ਉਥੋ ਸੇਵਾ ਕਰ ਕੇ ਘਰ ਨੂੰ ਤੁਰ ਪਈ ਕਿਉਕਿ ਸੂਰਜ ਛਿਪ ਰਿਹਾ ਸੀ । ਉਹ ਹੈਗੀ ਮਾਸੀ ਦੇ ਹੀ ਪਿੰਡ ਦੀ ਸੀ ਤੇ ਮਾਸੀ ਦੇ ਘਰਾ ਦੇ ਲਾਗੋ ਰਸਤੇ ਪੈ ਕੇ ਘਰ ਨੂੰ ਜਾ ਰਹੀ ਸੀ ।ਉਸ ਨੂੰ ਜਾਦੀ ਵੇਖ ਕੇ ਮੈ ਮਾਸੀ ਜੀ ਨੂੰ ਪੁਛਿਆ ਇਹ ਕੌਣ ਹੈ ਤਾ ਮਾਸੀ ਬੋਲੀ ਇਹ ਸਾਡੇ ਹੀ ਪਿੰਡ ਦੀ ਨੂੰਹ ਹੈ। ਮੈ ਪੁੱਛਿਆ ਇਹ ਏਨੀ ਧੁਪ ਵਿੱਚ ਆਈ ਏਥੇ ਸੇਵਾ ਲਈ ਮਾਸੀ ਬੋਲੀ ਇਹ ਰੋਜ ਆਉਦੀ ਆ , ਵੱਡੀ ਸੇਵਾਦਾਰਨੀ ਬਣੀ ਫਿਰਦੀ ਆ ਇਹਨਾ ਨੂੰ ਸ਼ਰਮ ਦਾ ਘਾਟਾ ਬਜੁਰਗ ਸੱਸ ਮੰਜੇ ਤੇ ਪਈ ਆ ਇਸ ਦਾ ਘਰਵਾਲਾ ਬਾਹਰ ਵਿਦੇਸ਼ ਵਿੱਚ ਕੰਮ ਕਰਦਾ ਕੋਈ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ