ਬਜਰਗਾਂ ਤੋਂ ਸੁਣੀ ਦਿਲਚਸਪ ਕਹਾਣੀ
ਸਹਿਰ ਦੀ ਸੌਕੀਨਣ ਪਿੰਡ ਦੇ ਬੰਦੇ ਨਾਲ ਵਿਆਹੀ ਗਈ, ਬੰਦੇ ਨੇ ਦਾਹੜੀ ਤੇ ਸਿਰ ਦੇ ਵਾਲ ਵੀ ਰੱਖੇ ਹੋਏ ਸਨ| ਉਸ ਤੀਵੀਂ ਨੇ ਬੜਾ ਕਿਹਾ ਘਰਵਾਲੇ ਨੂੰ ਕਿ ਵਾਲ ਮੁਨਵਾ ਦੇ ਪਰ ਉਹ ਨਹੀ ਮੰਨਿਆ | ਉਹ ਬੰਦਾ ਕੁਝ ਦਿਨਾਂ ਲਈ ਕਿਤੇ ਗਿਆ ਹੋਇਆ ਸੀ ਤੇ ਉਸ ਤੀਵੀਂ ਨੇ ਇਕ ਚਲਿੱਤਰ ਖੇਡਿਆ| ਮੰਜੇ ਉਪਰ ਪੈ ਕਿ ਇੰਝ ਤੜਫਣ ਲੱਗੀ ਕਿ ਜਿਵੇ ਹੁਣ ਮਰੀ ਕਿ ਹੁਣ ਮਰੀ,,, ਉਸਦੀ ਸੱਸ ਇਕ ਸਿਆਣੇ ਨੂੰ ਸੱਦ ਲਿਆਈ ਜਿਸ ਸਿਆਣੇ ਨਾਲ ਉਸ ਤੀਵੀਂ ਨੇ ਪਹਿਲਾਂ ਹੀ ਗੰਡਤੁੱਪ ਕੀਤਾ ਹੋਇਆ ਸੀ, ਉਹ ਸਿਆਣਾ ਕਹਿੰਦਾ ਇਸਨੂੰ ਭੂਤ ਚਿੰਬੜ ਗਿਆ ਤੇ ਜੇ ਕੋਈ ਘਰ ਦਾ ਜੀਅ ਸਿਰ ਮੁੰਨਵਾਵੇ ਤਾਂ ਜਾਨ ਬਚ ਸਕਦੀ, ਉਹਦੀ ਸੱਸ ਕਹਿੰਦੀ ਮੁੰਡਾ ਤਾਂ ਘਰ ਨਹੀ ਉਹਨੇ ਕੀ ਪਤਾ ਕਦ ਆਉਣਾ ਮੈਂ ਹੀ ਸਿਰ ਮੁੰਨਵਾ ਲੈਂਦੀ ਹਾਂ | ਉਸਦੀ ਸੱਸ ਨੇ ਸਿਰ ਮੁੰਨਵਾ ਲਿਆ ਤੇ ਇਹ ਤੀਵੀਂ ਨੌ ਬਰ ਨੌ ਹੋ ਗਈ, ਕੁਝ ਦਿਨਾਂ ਬਾਦ ਓਹਦਾ ਬੰਦਾ ਆਇਆ ਤੇ ਮਾਂ ਵਲ ਦੇਖ ਕਿ ਹੈਰਾਨ ਰਹਿ ਗਿਆ ਤੇ ਉਹਦੀ ਘਰਦੀ ਵਿਹੜੇ ਚ ਚਰਖਾ ਡਾਹ ਕਿ ਗਾ ਰਹੀ ਸੀ,
ਘੂਂ (ਚਰਖੇ ਦੀ ਘੂਕ)
ਘੂਂ,,, ਲਾੜਿਆਂ ਵੇ ਮੈ ਸੱਸੜੀ ਮੁਨਾਈ ਆ
ਸੱਸੜੀ ਮੁਨਾਈ, ਵੇ ਮੈਂ ਦਿਲ ਦੀ ਪੁਗਾਈ ਆ
ਘੂਂ,,,,,ਲਾੜਿਆਂ ਵੇ ਮੈਂ ਸੱਸੜੀ ਮੁਨਾਈ ਆ
ਬੰਦਾ ਭਰਿਆ ਪੀਤਾ ਘਰੋ ਚਲਾ ਜਾਂਦਾ ਤੇ ਲਾਗੀ ਨੂੰ ਆਪਣੇ ਸਹੁਰੇ ਪਿੰਡ ਘੱਲ ਦਿੰਦਾ ਸੁਨੇਹਾ ਦੇ ਕਿ ਓਨਾਂ ਦੀ ਕੁੜੀ ਘੜੀਆਂ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ