ਬਖਸ਼ਿਸ਼ (ਭਾਗ-ਤੀਜਾ)
ਦਿਨ ਕਦੋਂ ਹਫਤਿਆਂ ਅਤੇ ਫਿਰ ਮਹੀਨਿਆਂ ਵਿੱਚ ਬਦਲਣ ਲੱਗੇ ਪਤਾ ਹੀ ਨਾ ਲੱਗਾ। ਉਹ ਬਦਲਣ ਲੱਗ ਪਿਆ ਸੀ। ਬਾਹਰ ਜਾਣਾ ਬਹੁਤ ਘੱਟ ਗਿਆ ਸੀ। ਖੁਸ਼ ਰਹਿੰਦਾ ਸੀ, ਘਰ ਵਿੱਚ ਖੁਸ਼ੀਆਂ ਪਰਤ ਰਹੀਆਂ ਸਨ। ਮਾਂ ਕਈ ਵਾਰ ਸੋਚਦੀ ਕਿ ਹੁਣ ਇਸ ਬੱਚੀ ਨੂੰ ਉਹ ਜਾਂ ਤਾਂ ਕਿਸੇ ਲੋੜਵੰਦ ਨੂੰ ਦੇ ਦੇਣ ਜਾਂ ਫਿਰ ਕਿਸੇ ਅਨਾਥ ਆਸ਼ਰਮ। ਪਰ ਉਸਨੂੰ ਇਹ ਵੀ ਪਤਾ ਸੀ ਕਿ ਇਹ ਚੰਗੇ ਦਿਨ ਇਸਦੀਆਂ ਕਿਲਕਾਰੀਆਂ ਦੀ ਬਦੌਲਤ ਹੀ ਹਨ, ਇਸਲਈ ਚੁੱਪ ਵੱਟ ਜਾਂਦੀ, ਉਂਜ ਭਵਾਂ ਲੋਕਾਚਾਰੀ ਵਿੱਚ ਇਹ ਵੀ ਸਮਝਦੀ ਕਿ ਇਹਨਾਂ ਰਿਸ਼ਤਿਆਂ ਦਾ ਕੱਲ ਕੀ ਹੈ।
ਸਾਲ ਕੁ ਬੀਤਣ ਤੇ ਉਹ ਖਰਾ ਸੋਨਾ ਬਣ ਚੁੱਕਾ ਸੀ। ਮਾਂ-ਬਾਪ ਦੋਵਾਂ ਦੀਆਂ ਜ਼ਿੰਮੇਵਾਰੀਆਂ ਬਹੁਤ ਬਾਖੂਬ ਨਿਭਾ ਰਿਹਾ ਸੀ। ਉਸਨੇ ਆਪਣੀ ਛੱਡੀ ਪੜ੍ਹਾਈ ਵੀ ਮੁੜ ਸ਼ੁਰੂ ਕਰ ਲਈ ਸੀ। ਮਾਂ ਤੇ ਬਾਕੀ ਪਿੰਡ ਵਾਲਿਆਂ ਨੇ ਵੀ ਕੁੜੀ ਨੂੰ ਆਪਣੀ ਸਮਝ ਲਿਆ ਸੀ। ਸਾਰੇ ਉਸਨੂੰ ਬਖਸ਼ਿਸ਼ ਕਹਿ ਕੇ ਸੱਦਦੇ ਸਨ। ਇੰਜ ਦੋ ਸਾਲ ਅੱਖ ਦੇ ਫੋਰ ਨਾਲ ਹੀ ਬੀਤ ਗਏ। ਬਖਸ਼ਿਸ਼ ਉਸਨੂੰ “ਪਾਪਾ ਪਾਪਾ” ਕਹਿ ਅੱਗੇ ਪਿੱਛੇ ਭੱਜਦੀ ਰਹਿੰਦੀ। ਉਹ ਮਨ ਲਾ ਖੇਤੀਬਾੜੀ ਕਰਦਾ, ਬਖਸ਼ਿਸ਼ ਦਾ ਐਨਾ ਅਸਰ ਸੀ ਕਿ ਉਹ ਸਿੰਘ ਸਜ ਗਿਆ। ਪਰ ਹੁਣ ਇੱਕ ਨਵਾਂ ਮਸਲਾ ਜੋ ਮਾਂ ਅੱਗੇ ਆ ਰਿਹਾ ਸੀ, ਉਹ ਸੀ ਉਸਦਾ ਵਿਆਹ। ਘਰ-ਬਾਰ, ਜ਼ਮੀਨ, ਚੰਗਾ ਮੁੰਡਾ ਸਭ ਹੋਣ ਤੇ ਵੀ ਉਸਦਾ ਰਿਸ਼ਤਾ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ