ਇੱਕ ਸੂਫੀ ਕਹਾਣੀ ਤੁਹਾਡੇ ਨਾਲ ਸਾਂਝੀ ਕਰੀਏ । ਇੱਕ ਆਦਮੀ ਜੰਗਲ ਗਿਆ । ਸ਼ਿਕਾਰੀ ਸੀ । ਕਿਸੇ ਝਾੜ ਦੇ ਹੇਠਾਂ ਬੈਠਾ ਸੀ ਥੱਕਿਆ – ਟੁੱਟਿਆ, ਕੋਲ ਹੀ ਇੱਕ ਖੋਪੜੀ ਪਈ ਸੀ, ਕਿਸੇ ਆਦਮੀ ਦੀ । ... ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
ਅਜਿਹਾ, ਕਦੇ – ਕਦੇ ਹੋ ਜਾਂਦਾ ਹੈ, ਕਿ ਤੁਸੀ ਵੀ ਆਪਣੇ ਗੁਸਲ਼ਖਾਨੇ ਵਿੱਚ ਆਪਣੇ ਨਾਲ ਹੀ ਗੱਲ ਕਰਨ ਲੱਗਦੇ ਹੋ, ਸ਼ੀਸ਼ੇ ਦੇ ਸਾਹਮਣੇ ਖੜੇ ਹੋਕੇ ਮੂੰਹ ਵਿੰਗੇ ਟੇਢੇ ਜਿਹੇ ਬਣਾਉਣ ਲੱਗਦੇ ਹੋ । ਆਦਮੀ ਦਾ ਬਚਪਨਾ ਕਿਤੇ ਜਾਂਦਾ ਤਾਂ ਨਹੀਂ ।
ਖੋਪੜੀ ਕੋਲ ਪਈ ਸੀ, ਇੰਜ ਹੀ ਬੈਠੇ, ਕੁੱਝ ਕੰਮ ਤਾਂ ਸੀ ਨਹੀਂ, ਉਸਨੇ ਕਿਹਾ : ਹੈਲੋ ! ਕੀ ਕਰ ਰਹੇ ਹੋ ? ਮਜਾਕ ਵਿੱਚ ਹੀ ਕਿਹਾ ਸੀ । ਆਪਣੇ ਨਾਲ ਹੀ ਮਜਾਕ ਕਰ ਰਿਹਾ ਸੀ । ਵੇਹਲਾ ਬੈਠਾ ਸੀ, ਕੁੱਝ ਖਾਸ ਕੰਮ ਵੀ ਨਹੀਂ ਸੀ, ਆਸ ਵੀ ਨਹੀਂ ਸੀ ਕਿ ਖੋਪੜੀ ਬੋਲੇਗੀ ।
ਖੋਪੜੀ ਬੋਲੀ : ਹੈਲੋ !
ਘਬਰਾ ਗਿਆ ਇੱਕਦਮ ! ਹੁਣ ਕੁੱਝ ਪੁੱਛਣਾ ਜਰੂਰੀ ਸੀ, ਕਿਉਂਕਿ ਜਦੋਂ ਖੋਪੜੀ ਬੋਲੀ ਤਾਂ ਹੁਣ ਕੁੱਝ ਨਹੀਂ ਪੁੱਛਿਆ ਤਾਂ ਵੀ ਭੈੜਾ ਲੱਗੇਗਾ ।
ਤਾਂ ਪੁੱਛਿਆ ਉਸਨੇ ਕਿ ਤੁਹਾਡੀ ਇਹ ਗਤੀ (ਹਾਲਤ,ਅਵਸਥਾ) ਕਿਵੇਂ ਹੋਈ ?
ਤਾਂ ਉਸ ਖੋਪੜੀ ਨੇ ਕਿਹਾ : ਬਕਵਾਸ ਕਰਨ ਨਾਲ ।
ਭੱਜਿਆ ਸ਼ਹਿਰ ਵੱਲ ਘਬਰਾਹਟ ਵਿੱਚ । ਭਰੋਸਾ ਤਾਂ ਨਹੀਂ ਆਉਂਦਾ ਸੀ, ਪਰ ਬਿਲਕੁੱਲ ਕੰਨ ਨਾਲ ਸੁਣਿਆ ਸੀ, ਅੱਖ ਨਾਲ ਵੇਖਿਆ ਸੀ ।
ਸੋਚਿਆ ਜਾ ਕੇ ਰਾਜੇ ਨੂੰ ਕਹਿ ਦੇਵਾਂ । ਕੁੱਝ ਇਨਾਮ ਵੀ ਮਿਲੇਗਾ, ਅਜਿਹੀ ਖੋਪੜੀ ਅਦਭੁੱਤ ਹੈ ! ਰਾਜ ਮਹਿਲ ਵਿੱਚ ਹੋਣੀ ਚਾਹੀਦੀ ਹੈ ।
ਰਾਜੇ ਨੂੰ ਜਾ ਕੇ ਕਿਹਾ ਕਿ ਅਜਿਹੀ ਖੋਪੜੀ ਵੇਖੀ ਹੈ ।
ਰਾਜੇ ਨੇ ਕਿਹਾ : ਫਿਜੂਲ ਦੀ ਬਕਵਾਸ ਨਾ ਕਰ ।
ਉਸਨੇ ਕਿਹਾ : ਨਹੀਂ, ਬਕਵਾਸ ਨਹੀਂ ਕਰ ਰਿਹਾ ਹਾਂ । ਆਪਣੇ ਕੰਨਾਂ ਨਾਲ ਸੁਣ ਕੇ, ਆਪਣੀ ਅੱਖ ਨਾਲ ਵੇਖਕੇ ਆ ਰਿਹਾ ਹਾਂ । ਭੱਜਿਆ ਭੱਜਿਆ ਆਇਆ ਹਾਂ ਤੁਹਾਨੂੰ ਖਬਰ ਦੇਣ ।
ਬਕਵਾਸ ਕਰਨ ਨਾਲ