ਜੂਨ ਦੀ ਗਰਮੀ..ਉੱਤੋਂ ਕੰਮ ਤੇ ਮੇਨ ਏ.ਸੀ ਯੂਨਿਟ ਵਿਚ ਵੱਡਾ ਨੁਕਸ ਪੈ ਗਿਆ..
ਬਤੌਰ ਟੈਕਨੀਸ਼ਨ ਠੀਕ ਕਰਦਿਆਂ ਕੱਪੜੇ ਪਸੀਨੇ ਵਿਚ ਗੜੁੱਚ ਹੋ ਗਏ..ਉਸ ਦਿਨ ਲੰਚ ਵੀ ਨਾ ਕਰ ਸਕਿਆ!
ਪਰ ਭੁੱਖ ਨਾਲੋਂ ਵੀ ਵੱਡਾ ਇੱਕ ਹੋਰ ਫਿਕਰ ਵੱਢ-ਵੱਢ ਖਾਈ ਜਾ ਰਿਹਾ ਸੀ..ਵਿਆਹ ਦੀ ਵੀਹਵੀਂ ਵਰੇਗੰਢ ਤੇ ਨਾਲਦੀ ਨਾਲ ਬਾਹਰ ਖਾਣਾ ਖਾਣ ਦਾ ਕੀਤਾ ਹੋਇਆ ਵਾਅਦਾ..!
ਖੈਰ ਸੱਤ ਕੂ ਵਜੇ ਮਸੀਂ ਕੰਮ ਮੁਕਾ ਕੇ ਸਿੱਧਾ ਟੇਸ਼ਨ ਵੱਲ ਭਜਿਆ..ਮਸਾਂ ਗੱਡੀ ਫੜ ਹੋਈ..ਕੋਲ ਖਲੋਤੀਆਂ ਸਵਾਰੀਆਂ ਕੋਲੋਂ ਆਉਂਦੀ “ਮੁੜਕੇ ਦੀ ਬਦਬੂ” ਕਾਰਨ ਦੂਰ ਦੂਰ ਹੋ ਗਈਆਂ..!
ਅਗਲੇ ਟੇਸ਼ਨ ਤੇ ਸੀਟ ਮਿਲੀ ਤਾਂ ਕੋਲ ਬੈਠੇ ਕੋਟ ਪੇਂਟ ਪਾਈ ਬਾਊ ਟਾਈਪ ਬੰਦੇ ਨੇ ਮੂੰਹ ਤੇ ਰੁਮਾਲ ਰੱਖ ਲਿਆ..
ਮਨ ਹੀ ਮਨ ਸੋਚਣ ਲੱਗਾ ਭੋਲਿਆ ਤੂੰ ਕੀ ਜਾਣੇ ਇਸ ਮੁੜਕੇ ਦੀ ਕੀਮਤ..ਰੋਟੀ ਪਾਣੀ ਛੱਤ ਕੱਪੜੇ ਘਰ ਸੁਖ ਚੈਨ ਨੀਂਦ ਆਰਾਮ..ਸਾਰਾ ਕੁਝ ਤੇ ਬੱਸ ਇਸੇ ਦੀ ਹੀ ਬਦੌਲਤ ਈ ਏ..
ਆਪਣੇ ਸ਼ਹਿਰ ਆਉਂਦਿਆਂ ਸਾਢੇ ਨੌਂ ਵੱਜ ਗਏ..
ਗਿਫ਼੍ਟ ਲੈਣ ਦੁਕਾਨ ਤੇ ਪਹੁੰਚਿਆਂ..ਅੱਗੋਂ ਪੂਰਾ ਰਸ਼..ਕਾਊਂਟਰ ਤੇ ਬੇਨਤੀ ਕੀਤੀ..ਤਾਂ ਉਸਨੇ ਸਿਰ ਤੋਂ ਪੈਸਾਂ ਤੱਕ ਗਹੁ ਨਾਲ ਤੱਕਿਆ..ਉਸਦਾ ਜ਼ਿਹਨ ਵੀ ਸ਼ਾਇਦ ਮੇਰੇ ਮੁੜਕੇ ਦੀ ਹਵਾੜ ਮਹਿਸੂਸ ਕਰ ਚੁਕਾ ਸੀ..ਆਖਣ ਲੱਗਾ ਭਾਊ ਜੇ ਜਿਆਦਾ ਕਾਹਲੀ ਏ ਤਾਂ ਸਵੇਰੇ ਆਵੀਂ..ਹੁਣ ਬੰਦ ਕਰਨ ਦਾ ਟਾਈਮ ਹੋ ਗਿਆ ਏ..”
ਫੇਰ ਬਿਨਾ ਕੁਝ ਲਿਆਂ ਹੀ ਆਟੋ ਫੜ ਘਰ ਪਹੁੰਚਿਆ..
ਅੰਦਰੋਂ ਅੰਦਰ ਬੜਾ ਉਦਾਸ ਕੇ ਕੱਠੇ ਡਿਨਰ ਵੀ ਨਹੀਂ ਕੀਤਾ ਜਾਣਾ ਤੇ ਉੱਤੋਂ ਪਹੁੰਚਣਾ ਵੀ ਖਾਲੀ ਹੱਥ..ਭੁੱਖ ਤੇ ਥਕਾਵਟ ਨਾਲ ਬੁਰੀ ਤਰਾਂ ਭੰਨੇ ਹੋਏ ਨੇ ਬੂਹਾ ਖੜਕਾ ਦਿੱਤਾ..
ਅੰਦਰੋਂ ਠੰਡੀ ਹਵਾ ਦੇ ਬੁੱਲੇ ਵਾਂਙ ਨਿੱਕਲੀ ਨਾਲਦੀ ਬਾਰ ਖੋਲ੍ਹਦਿਆਂ ਹੀ ਕਲਾਵੇ ਵਿਚ ਇੰਝ ਬੰਦ ਹੋ ਗਈ ਜਿਦਾਂ ਫੁਲ ਦੀਆਂ ਪੱਤੀਆਂ ਵਿਚ ਰਸ ਚੂਸਦੀ ਸ਼ਹਿਦ ਦੀ ਮੱਖੀ..ਸਵੇਰ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
Arashpal singh
Waaaah g kya likh dita … bhut paddeya suneya but … tuadi eh kahani 🔥💯❤️
Rekha Rani
very lovely story touch me heart❤❤