ਮਾਫ਼ ਕਰਨਾ ਜੇ ਕਿਸੇ ਨੂੰ ਮੇਰੀ ਲਿਖ਼ਤ ਬੁਰੀ ਲੱਗੀ ਹੋਵੇ
ਪਰ ਮੈਂ ਹਮੇਸ਼ਾ ਜੋ ਦੇਖਦੀ ਹਾਂ ਮਹਿਸੂਸ ਕਰਦੀ ਹਾਂ ਉਹੀ ਲਿਖਦੀ ਹਾਂ,,,,
ਅੱਜ ਸਵੇਰੇ ਪਹਿਰਾਵਾ ਰਚਨਾ ਪਾਈ ਸੀ, ਕੁੜੀਆਂ ਦੇ ਢੰਗ ਦੇ ਕੱਪੜੇ ਪਾਉਣ ਤੇ। ਉਸ ਰਚਨਾ ਤੇ ਕੁੜੀਆਂ ਨੂੰ ਜ਼ਿਆਦਾ ਡਿੱਕਤ ਆਈ ਕਿਉਂਕਿ ਉਹ ਸਿੱਧਾ ਕੁੜੀਆਂ ਦੇ ਪਹਿਰਾਵੇ ਤੇ ਗੱਲ ਉਠਦੀ ਸੀ।ਸਹੀ ਪਹਿਰਾਵੇ ਦਾ ਮਤਲਬ ਇੱਕਲਾ ਸਲਵਾਰ ਸੂਟ ਹੀ ਨਹੀਂ ਹੁੰਦਾ, ਸਰੀਰ ਨੂੰ ਢੱਕ ਕੇ ਰੱਖਣਾ ਵੀ ਸਹੀ ਪਹਿਰਾਵਾ ਹੈ, ਉਹ ਕੁਝ ਵੀ ਹੋਵੇ ਸਲਵਾਰ ਸੂਟ,ਜੀਨ ਟੋਪ। ਅਕਸਰ ਮਰਦ ਔਰਤ ਵਾਰੇ ਔਰਤ ਦੇ ਪੱਖ ਦਾ ਲਿਖਦੈ, ਇੱਕ ਔਰਤ ਨੂੰ ਕਿਉਂ ਮਰਦ ਦੇ ਖਿਲਾਫ਼ ਲਿਖਣਾ ਪੈਂਦੈ, ਇਸ ਦਾ ਵੀ ਇੱਕ ਕਾਰਨ ਹੈ, ਇਹ ਗੱਲ ਲੰਬੀ ਹੈ।
ਹੁਣ ਮੈਂ ਤੁਹਾਡੇ ਨਾਲ ਬਲਾਤਕਾਰ ਦੇ ਸੰਬੰਧ ਵਿੱਚ ਹੀ ਗੱਲ ਕਰਦੀ ਹਾਂ ਅਕਸਰ ਦੇਖਿਆ ਜਾਂਦਾ ਹੈ ਮਰਦ ਬਲਾਤਕਾਰ ਕਰਦਾ ਹੈ ਔਰਤ ਨਹੀਂ, ਕਿਉਂਕਿ ਔਰਤ ਪਹਿਲ ਨਹੀਂ ਕਰਦੀ, ਔਰਤ ਦੇ ਹਿੱਸੇ ਸਹਿਣਾ ਹੀ ਆਇਆ ਹੈ, ਬਲਾਤਕਾਰ ਕਰਨ ਵਰਗੀ ਗ਼ਲਤੀ ਔਰਤ ਦੇ ਹਿੱਸੇ ਨਹੀਂ ਆਈ, ਕੀ ਔਰਤ ਬਲਾਤਕਾਰ ਨਹੀਂ ਕਰਦੀ,ਉਹ ਵੀ ਬਲਾਤਕਾਰ ਕਰਦੀਆਂ ਨੇ ਖੁਦ ਹੀ ਖੁਦ ਦੀਆਂ ਖੁਆਇਸਾ ਦਾ,ਹੁਣ ਤੁਸੀਂ ਕਹੋਗੇ ਉਹ ਕਿਵੇਂ? ਉਹ ਬਲਾਤਕਾਰ ਕਰਦੀਆਂ ਨੇ ਜਦੋਂ ਖੁਦ ਨਾਲ ਹੁੰਦੇ ਬਲਾਤਕਾਰਾਂ ਵਾਰੇ ਬੋਲਦੀਆਂ ਨਹੀਂ, ਹੋਰ ਬਹੁਤ ਥਾਵਾਂ ਤੇ ਹੁੰਦੇ ਅੱਤਿਆਚਾਰਾਂ ਵਾਰੇ ਉਹ ਬੋਲਦੀਆਂ ਨਹੀਂ, ਜੇ ਜੁਰਮ ਕਰਨਾ ਪਾਪ ਹੈ ਤਾਂ ਸਹਿਣਾ ਵੀ ਪਾਪ ਹੈ ਜੇ ਅਸੀਂ ਸਾਡੇ ਬੱਚਿਆਂ ਨੂੰ ਅਸੀਂ ਇਹ ਗੱਲਾਂ ਖੁਲ ਕੇ ਸਮਝਾ ਸਕੀਏ ਤਾਂ ਸ਼ਾਇਦ ਬੱਚਿਆਂ ਦੇ ਮਨ ਇਹ ਭਾਵਨਾਵਾਂ ਨਿਕਲ ਜਾਣ,ਜੋ ਗੱਲ ਨੂੰ ਜਨਮ ਤੋਂ ਸਮਝਾਈ ਜਾਂਦੀ ਹੈ ਉਹ ਮੁੰਡਿਆਂ ਨੂੰ ਕਿਉਂ ਨਹੀਂ? ਮੁੰਡਿਆਂ ਨੂੰ ਅਸੀਂ ਝਿੜਕਣਾ ਵੀ ਪਸੰਦ ਨਹੀਂ ਕਰਦੇ ਕਿਉਂਕਿ ਅਸੀਂ ਉਹਨੂੰ ਘਰ ਦਾ ਵਾਰਿਸ ਸਮਝਦੇ ਹਾਂ, ਕਹਿੰਦੇ ਨੇ ਮਿਸਤਰੀ ਦਾ ਰੰਦਾ ਤੇ ਘਰ ਦਾ ਮੁੰਡਾ ਜਿੰਨਾ ਚੰਡਿਆ ਓਨਾਂ ਚੰਗਾ।
ਜੇ ਇਹੀ ਗੱਲ ਬੱਚਿਆਂ ਨੂੰ ਪਹਿਲਾਂ ਹੀ ਖੁਲ ਕੇ ਸਮਝਾ ਦੇਈਏ ਤਾਂ ਬੱਚੇ ਸਮਝਦਾਰ ਹੋਣਗੇ, ਬੱਚਿਆਂ ਤੋਂ ਹੀ ਮਰਦ ਔਰਤਾਂ ਬਣਨਗੇ। ਮੈਂ ਤਾਂ ਇਹੀ ਸੋਚਦੀ ਹਾਂ ਪੌਦਿਆਂ ਨੂੰ ਜਿਸ ਤਰ੍ਹਾਂ ਦੀ ਧੁੱਪ ਪਾਣੀ ਹਵਾ ਮਿੱਟੀ ਮਿਲੇਗੀ ਉਹ ਉਦਾਂ ਦਾ ਹੀ ਦਰਖ਼ਤ ਬਣੇਗਾ।ਸਾਡੇ ਬੱਚੇ ਵੀ ਹਾਲੇ ਪੌਦੇ ਨੇ ਦਰਖ਼ਤ ਬਣਨ ਲੲੀ ਉਹਨਾਂ ਨੂੰ ਚੰਗੀ ਮਿੱਟੀ ਚੰਗੀ ਹਵਾ ਚੰਗੇ ਪਾਣੀ ਦੀ ਲੋੜ ਹੈ। ਬਚਪਨ ਤੋਂ ਕੋਈ ਮਾੜਾ ਨਹੀਂ ਹੁੰਦਾ,ਨਾ ਹੀ ਕੋਈ ਬਚਪਨ ਤੋਂ ਕੋਈ ਬਲਾਤਕਾਰ ਕਰਨ ਜਾਣਦਾ ਹੁੰਦੈ ਨਾ ਕੋਈ ਚੋਰੀ।
ਹੁਣ ਤੁਸੀਂ ਕਹੋਗੇ ਕਿ ਬਲਾਤਕਾਰ ਨਾਲ ਕੱਪੜਿਆਂ ਦਾ ਕੀ ਸੰਬੰਧ, ਜੇ ਬਲਾਤਕਾਰ ਨਾਲ ਕੱਪੜਿਆਂ ਦਾ ਸੰਬੰਧ ਨਹੀਂ ਤਾਂ ਇਹ ਦੱਸੋ ਸੱਜਦੀ ਕਿਉਂ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
Gurdeep singh
great👍👍👍
GUNDEEP SINGH JOHAL
ajj de yugg wich lokan di soch hi balaatkaari ho chuki hai..